ਨਾਰੀਅਲ ਦੇ ਤੇਲ ਨਾਲ ਹੁੰਦਾ ਹੈ ਦੰਦਾਂ ਦਾ ਪੀਲਾਪਣ ਦੂਰ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਸਰ੍ਹੋਂ ਦੇ ਤੇਲ ਅਤੇ ਹਲਦੀ ਦੀ ਵਰਤੋਂ ਦੰਦਾਂ ਦੀ ਸਫ਼ਾਈ ਲਈ ਵੀ ਕੀਤੀ ਜਾਂਦੀ ਹੈ

Yellowness of teeth is removed with coconut oil

 

ਚਿਹਰਾ ਭਾਵੇਂ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ ਪਰ ਜੇਕਰ ਦੰਦ ਸਾਫ਼ ਨਾ ਹੋਣ ਤਾਂ ਉਹ ਵਿਅਕਤੀ ਬਿਲਕੁਲ ਵੀ ਚੰਗਾ ਨਹੀਂ ਲਗਦਾ। ਕੇਲੇ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਹੋਰ ਕਈ ਪੋਸ਼ਕ ਤੱਤ ਕਾਫ਼ੀ ਮਾਤਰਾ ਵਿਚ ਮਿਲ ਜਾਂਦੇ ਹਨ। ਤੁਸੀਂ ਇਸ ਦੇ ਛਿਲਕੇ ਨਾਲ ਦੰਦਾਂ ਨੂੰ ਨਿਯਮਤ ਤੌਰ ’ਤੇ ਸਾਫ਼ ਕਰੋ, ਇਸ ਨਾਲ ਦੰਦਾਂ ਦਾ ਪੀਲਾਪਣ ਦੂਰ ਹੋਵੇਗਾ ਅਤੇ ਉਹ ਮਜ਼ਬੂਤ ਵੀ ਹੋਣਗੇ।

ਤੁਹਾਨੂੰ ਇਸ ਤੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੇਗੀ। ਸਰ੍ਹੋਂ ਦੇ ਤੇਲ ਅਤੇ ਹਲਦੀ ਦੀ ਵਰਤੋਂ ਦੰਦਾਂ ਦੀ ਸਫ਼ਾਈ ਲਈ ਵੀ ਕੀਤੀ ਜਾਂਦੀ ਹੈ। ਇਕ ਚਮਚ ਵਿਚ ਸਰ੍ਹੋਂ ਦਾ ਤੇਲ ਲਉ ਅਤੇ ਇਸ ਵਿਚ ਹਲਦੀ ਪਾਉ। ਇਸ ਪੇਸਟ ਨੂੰ ਉਂਗਲਾਂ ਦੀ ਮਦਦ ਨਾਲ ਦੰਦਾਂ ’ਤੇ ਹੌਲੀ-ਹੌਲੀ ਰਗੜੋ। ਤੁਹਾਨੂੰ ਕੁੱਝ ਹੀ ਦਿਨਾਂ ਵਿਚ ਵਧੀਆ ਨਤੀਜੇ ਮਿਲਣਗੇ। ਨਾਰੀਅਲ ਦੇ ਤੇਲ ਨਾਲ ਦੰਦਾਂ ਨੂੰ ਕਈ ਫ਼ਾਇਦੇ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਦੰਦਾਂ ਦਾ ਪੀਲਾਪਣ ਦੂਰ ਹੁੰਦਾ ਹੈ ਅਤੇ ਨਾਲ ਹੀ ਕੀਟਾਣੂ ਵੀ ਖ਼ਤਮ ਹੁੰਦੇ ਹਨ। ਇਕ ਜਾਂ ਦੋ ਚਮਚ ਨਾਰੀਅਲ ਤੇਲ ਲਉ, ਇਸ ਨੂੰ ਅਪਣੇ ਮੂੰਹ ਵਿਚ ਪਾਉ ਅਤੇ 10 ਮਿੰਟ ਲਈ ਤੇਲ ਨੂੰ ਮੂੰਹ ਵਿਚ ਰੱਖੋ। ਇਸ ਨਾਲ ਤੁਸੀਂ ਫ਼ਰਕ ਦੇਖੋਗੇ।    

ਨਿੰਮ ਦੰਦਾਂ ਲਈ ਕਾਫ਼ੀ ਫ਼ਾਇਦੇਮੰਦ ਹੈ। ਇਹ ਦੰਦਾਂ ਦੇ ਪੀਲੇਪਣ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦਾ ਹੈ। ਇਸ ਦੇ ਟੂਥਬਰਸ਼ ਦੀ ਨਿਯਮਤ ਵਰਤੋਂ ਕਰੋ। ਇਸ ਨਾਲ ਤੁਸੀਂ ਫ਼ਰਕ ਦੇਖੋਗੇ। ਤੁਸੀਂ ਪੀਲੇ ਦੰਦਾਂ ਨੂੰ ਸਾਫ਼ ਕਰਨ ਲਈ ਹਿੰਗ ਦੀ ਵਰਤੋਂ ਕਰ ਸਕਦੇ ਹੋ। ਅੱਧਾ ਕੱਪ ਪਾਣੀ ’ਚ ਦੋ ਚੁਟਕੀ ਹਿੰਗ ਨੂੰ ਉਬਾਲ ਲਉ। ਇਸ ਪਾਣੀ ਨੂੰ ਦੋ ਵਾਰ ਕੋਸੇ ਕੋਸੇ ਪਾਣੀ ਨਾਲ ਕੁਰਲੀ ਕਰੋ। ਰੋਜ਼ਾਨਾ ਅਜਿਹਾ ਕਰਨ ਨਾਲ ਦੰਦਾਂ ਦਾ ਪੀਲਾਪਣ ਦੂਰ ਹੋ ਜਾਂਦਾ ਹੈ।