ਵਾਲ ਝੜਦੇ-ਝੜਦੇ ਤੁਹਾਡਾ ਸਿਰ ਗੰਜਾ ਹੋ ਗਿਆ ਹੈ ਤਾਂ ਅਪਣਾਉ ਇਹ ਨੁਸਖ਼ੇ ਤੇਜ਼ੀ ਨਾਲ ਆਉਣਗੇ ਵਾਲ
ਨਾਰੀਅਲ ਤੇਲ ਅਤੇ ਦਹੀਂ ਵਾਲਾਂ ਦੇ ਝੜਨ ਨੂੰ ਬਚਾਉਣ ਲਈ ਸਹੀ ਹਨ।
ਵਾਲਾਂ ਦਾ ਝੜਨਾ ਅੱਜਕਲ ਇਕ ਆਮ ਗੱਲ ਹੋ ਗਈ ਹੈ। ਵੱਡੇ ਹੋਣ ਜਾਂ ਬਜ਼ੁਰਗ, ਇਥੋਂ ਤਕ ਕਿ ਅੱਜਕਲ ਤਾਂ ਬੱਚਿਆਂ ਦੇ ਵਾਲ ਵੀ ਝੜਨ ਲੱਗ ਪਏ ਹਨ ਜਿਸ ਕਾਰਨ ਸਾਰੇ ਅਪਣੇ ਵਾਲ ਝੜਨ ਦੀ ਸਮੱਸਿਆ ਤੋਂ ਜਾਂ ਵਾਲ ਚਿੱਟੇ ਹੋਣ ਦੀ ਸਮੱਸਿਆਂ ਤੋਂ ਪ੍ਰੇਸ਼ਾਨ ਹਨ। ਉਂਜ ਤਾਂ ਅੱਜਕਲ ਦੇ ਖਾਣ-ਪਾਣ ਨੂੰ ਵੇਖਦੇ ਹੋਏ ਵਾਲਾਂ ਦਾ ਝੜਨਾ ਇਕ ਆਮ ਗੱਲ ਹੈ ਪਰ ਜੇਕਰ ਵਾਲ ਜ਼ਿਆਦਾ ਝੜਨ ਲੱਗਣ ਤਾਂ ਇਹ ਸਮੱਸਿਆ ਗੰਭੀਰ ਹੋ ਸਕਦੀ ਹੈ। ਅਜਿਹੇ ’ਚ ਤੁਹਾਨੂੰ ਅਪਣੇ ਵਾਲਾਂ ਦੀ ਦੇਖਭਾਲ ਕਰਨੀ ਜ਼ਰੂਰੀ ਹੋ ਜਾਂਦੀ ਹੈ।
ਇਸੇ ਲਈ ਕਿਹਾ ਜਾਂਦਾ ਹੈ ਕਿ ਸਾਨੂੰ ਵਾਲਾਂ ਦਾ ਖ਼ਾਸ ਖ਼ਿਆਲ ਰਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਵੀ ਅਪਣੇ ਵਾਲਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਅਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖ਼ੇ ਰਾਹੀਂ ਸਹੀ ਦਿਸ਼ਾ ਵਿਚ ਜਾ ਸਕਦੇ ਹੋ। ਨਵੇਂ ਵਾਲ ਉਗਾਉਣ ਲਈ, ਸੰਘਣੇ ਕਾਲੇ ਅਤੇ ਸੁੰਦਰ ਬਣਾਉਣ ਲਈ, ਤੁਹਾਨੂੰ ਕੱੁਝ ਖ਼ਾਸ ਗੱਲਾਂ ਦਾ ਧਿਆਨ ਰਖਣਾ ਹੋਵੇਗਾ ਅਤੇ ਕੁੱਝ ਨੁਸਖ਼ੇ ਵਰਤਣੇ ਹੋਣਗੇ ਜੋ ਤੁਹਾਡੇ ਗੰਜੇ ਸਿਰ ’ਤੇ ਨਵੇਂ ਵਾਲ ਉਗਾਉਣ ’ਚ ਤੁਹਾਡੀ ਮਦਦ ਕਰਨਗੇ ਅਤੇ ਵਾਲਾਂ ਦਾ ਵਿਕਾਸ ਵੀ ਸੰਭਵ ਹੋਵੇਗਾ।
ਅਪਣੀ ਖੋਪੜੀ ਦਾ ਖ਼ੂਨ ਸੰਚਾਰ ਵਧਾਉਣ ਲਈ, ਮਾਲਸ਼ ਕਰਦੇ ਸਮੇਂ ਅਪਣੀ ਖੋਪੜੀ ਨੂੰ ਅਪਣੀਆਂ ਉਂਗਲਾਂ ਨਾਲ ਦਬਾਉ, ਤੁਸੀਂ ਲਗਾਤਾਰ ਪੰਜ ਮਿੰਟ ਤਕ ਅਜਿਹਾ ਕਰ ਸਕਦੇ ਹੋ। ਦਸਣਯੋਗ ਹੈ ਕਿ ਇਸ ਮਸਾਜ ਨਾਲ ਗੰਜੇ ਦੇ ਸਿਰ ਦੀ ਤਵੱਚਾ ’ਤੇ ਨਵੇਂ ਸੰਘਣੇ ਵਾਲ ਆਉਣੇ ਸ਼ੁਰੂ ਹੋ ਜਾਣਗੇ। ਨਵੇਂ ਵਾਲ ਉਗਾਉਣ ਲਈ ਤੁਸੀਂ ਅਰੰਡੀ ਦਾ ਤੇਲ, ਪਦੀਨੇ ਦਾ ਤੇਲ, ਨਾਰੀਅਲ ਤੇਲ, ਕੱਦੂ ਦੇ ਬੀਜ ਦਾ ਤੇਲ, ਕਲੌਂਜੀ ਦਾ ਤੇਲ ਆਦਿ ਦੀ ਵਰਤੋਂ ਕਰ ਸਕਦੇ ਹੋ ਜੋ ਨਵੇਂ ਅਤੇ ਸੰਘਣੇ ਵਾਲਾਂ ਨੂੰ ਉਗਾਉਣ ਵਿਚ ਮਦਦ ਕਰ ਸਕਦੇ ਹਨ।
ਵਾਲਾਂ ਦੇ ਝੜਨ ਦਾ ਮੁੱਖ ਕਾਰਨ ਅਸੰਤੁਲਿਤ ਤੇ ਜ਼ਰੂਰੀ ਪੌਸ਼ਟਿਕ ਤੱਤਾਂ ਤੋਂ ਰਹਿਤ ਖ਼ੁਰਾਕ ਹੋ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਅਪਣੀ ਡਾਈਟ ’ਚ ਸਿਹਤਮੰਦ ਖ਼ੁਰਾਕ ਨੂੰ ਸ਼ਾਮਲ ਕਰੋ ਅਤੇ ਇਸ ਖ਼ੁਰਾਕ ਦੀ ਲਗਾਤਾਰ ਵਰਤੋਂ ਅਪਣੇ ਭੋਜਨ ’ਚ ਕਰੋ ਜਿਸ ਨਾਲ ਤੁਹਾਡੇ ਸਰੀਰ ’ਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਘਾਟ ਦੂਰ ਹੋ ਜਾਵੇਗੀ ਅਤੇ ਤੁਸੀਂ ਅਪਣੇ ਸਿਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕੋਗੇ। ਇਸ ਖ਼ੁਰਾਕ ਵਿਚ ਤੁਸੀਂ ਵਰਤ ਸਕਦੇ ਹੋ ਖੱਟਾ ਭੋਜਨ, ਜਿਹੜਾ ਵਿਟਾਮਿਨ ਸੀ ਨਾਲ ਭਰਪੂਰ ਹੋਵੇ। ਦਾਲਾਂ, ਬੀਨਜ਼ ਅਤੇ ਸ਼ੁਧ ਸ਼ਾਕਾਹਾਰੀ ਭੋਜਨ ਜੋ ਪ੍ਰੋਟੀਨ ਨਾਲ ਭਰਪੂਰ ਹੋਵੇ। ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਬਰੋਕਲੀ, ਖੁਰਮਾਨੀ ਆਦਿ ਜੋ ਵਿਟਾਮਿਨ ਏ ਨਾਲ ਭਰਪੂਰ ਹੁੰਦੀਆਂ ਹਨ। ਦੁੱਧ, ਦਹੀਂ, ਸਟਰਾਬੇਰੀ, ਚੌਲ, ਓਟਸ ਆਦਿ ਦੀ ਵਰਤੋਂ ਕਰੋ ਜੋ ਵਾਲਾਂ ਦੇ ਵਾਧੇ ਵਿਚ ਸਹਾਇਕ ਹੁੰਦੇ ਹਨ, ਵੱਧ ਤੋਂ ਵੱਧ ਪਾਣੀ ਪੀਣਾ, ਘੱਟੋ-ਘੱਟ 8-9 ਲੀਟਰ। ਜੰਕ ਫ਼ੂਡ ਦੀ ਵਰਤੋਂ ਤੋਂ ਪ੍ਰਹੇਜ਼ ਕਰੋ ਜੋ ਵਾਲ ਝੜਨ ਵਿਚ ਜ਼ਿਆਦਾ ਮਦਦਗਾਰ ਹੁੰਦਾ ਹੈ।
ਨਾਰੀਅਲ ਤੇਲ ਅਤੇ ਦਹੀਂ ਵਾਲਾਂ ਦੇ ਝੜਨ ਨੂੰ ਬਚਾਉਣ ਲਈ ਸਹੀ ਹਨ। ਤੁਸੀਂ ਨਾਰੀਅਲ ਦੇ ਤੇਲ ਅਤੇ ਦਹੀਂ ਦਾ ਪੇਸਟ ਬਣਾ ਕੇ ਅਪਣੇ ਵਾਲਾਂ ’ਤੇ ਲਾ ਸਕਦੇ ਹੋ। ਇਸ ਲਈ ਤੁਹਾਨੂੰ ਅੱਧਾ ਕੱਪ ਨਾਰੀਅਲ ਤੇਲ ’ਚ 4 ਤੋਂ 5 ਚਮਚ ਦਹੀਂ ਮਿਲਾਉ। ਇਸ ’ਚ ਇਕ ਚਮਚ ਨਿੰਬੂ ਦਾ ਰਸ ਮਿਲਾਉ, ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ’ਤੇ ਲਾਉ। ਲਾਉਣ ਦੇ ਅੱਧੇ ਘੰਟੇ ਬਾਅਦ ਇਸ ਨੂੰ ਧੋ ਲਵੋ। ਤੁਸੀਂ ਦੇਖੋਗੇ ਕਿ ਇਸ ਨਾਲ ਤੁਹਾਡੇ ਵਾਲਾਂ ਦੀ ਚਮਕ ਵਧੇਗੀ ਅਤੇ ਡੈਂਡਰਫ਼ ਦੀ ਸਮੱਸਿਆ ਵੀ ਖ਼ਤਮ ਹੋ ਜਾਵੇਗੀ।
ਸਿਰਕਾ ਅਤੇ ਦਹੀਂ, ਇਨ੍ਹਾਂ ਦਾ ਹੇਅਰ ਮਾਸਕ ਵੀ ਕਿਤੇ ਨਾ ਕਿਤੇ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਪੇਸਟ ਬਣਾਉਣ ਲਈ ਇਕ ਕੱਪ ਗਰਮ ਪਾਣੀ ’ਚ ਬਰਾਬਰ ਮਾਤਰਾ ਵਿਚ ਸਿਰਕਾ ਅਤੇ ਸ਼ਹਿਦ ਮਿਲਾ ਲਵੋ। ਇਸ ਨੂੰ ਕੱੁਝ ਮਿੰਟਾਂ ਲਈ ਠੀਕ ਹੋਣ ਲਈ ਛੱਡ ਦਿਉ। ਇਸ ਤੋਂ ਬਾਅਦ ਇਸ ਨੂੰ ਵਾਲਾਂ ਦੀਆਂ ਜੜ੍ਹਾਂ ’ਤੇ ਲਾਉ। ਇਸ ਨੂੰ ਕੁੱਝ ਸਮੇਂ ਲਈ ਵਾਲਾਂ ’ਚ ਲੱਗਾ ਰਹਿਣ ਦਿਉ। ਇਸ ਤੋਂ ਬਾਅਦ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਉ। ਇਹ ਹੇਅਰ ਪੈਕ ਵਾਲਾਂ ਨੂੰ ਡੂੰਘੀ ਕੰਡੀਸ਼ਨ ਕਰੇਗਾ।