ਸਰੀਰ ਲਈ ਬਹੁਤ ਫ਼ਾਇਦੇਮੰਦ ਹੈ ਅਚਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਲਿਵਰ ਲਈ ਫਾਇਦੇਮੰਦ

Pickle

ਮੁਹਾਲੀ: ਜ਼ਿਆਦਾਤਰ ਭਾਰਤੀ ਘਰਾਂ ਦਾ ਅਟੁਟ ਹਿੱਸਾ ਹੈ ਅਚਾਰ ਅਤੇ ਬਹੁਤ ਸਾਰੇ ਲੋਕ ਹਰ ਦਿਨ ਅਚਾਰ ਖਾਂਦੇ ਹਨ। ਆਉ ਜਾਣਦੇ ਹਾਂ ਕੀ ਹਰ ਦਿਨ ਅਚਾਰ ਖਾਣਾ ਸਿਹਤ ਲਈ ਵਧੀਆ ਹੈ ਜਾਂ ਨਹੀਂ? ਜਦੋਂ ਘਰ ਵਿਚ ਅਚਾਰ ਬਣਾਇਆ ਜਾਂਦਾ ਹੈ ਤਾਂ ਅਚਾਰ ਦੀ ਸਾਰੀ ਸਮੱਗਰੀ ਨੂੰ ਲੂਣ ਨਾਲ ਫਰਮੈਂਟ ਕੀਤਾ ਜਾਂਦਾ ਹੈ।

ਜਿਸ ਨਾਲ ਪ੍ਰੋਬਾਇਆਟਿਕ ਬੈਕਟੀਰੀਆ ਦਾ ਵਿਕਾਸ ਹੁੰਦਾ ਹੈ ਜਿਸ ਨਾਲ ਸਾਡੇ ਸਰੀਰ ਦਾ ਪਾਚਣ ਤੰਤਰ ਬਿਹਤਰ ਹੁੰਦਾ ਹੈ। ਸਬਜ਼ੀਆਂ ਦੀ ਸੰਭਾਲ ਕਰ ਕੇ ਅਚਾਰ ਤਿਆਰ ਕੀਤਾ ਜਾਂਦਾ ਹੈ ਜਿਸ ਵਜ੍ਹਾ ਨਾਲ ਸਬਜ਼ੀਆਂ ਵਿਚ ਮੌਜੂਦ ਐਂਟੀਆਕਸੀਡੈਂਟਜ਼ ਵੀ ਅਛੂਤੇ ਰਹਿੰਦੇ ਹਨ ਅਤੇ ਬਾਅਦ ਵਿਚ ਇਹੀ ਐਂਟੀਆਕਸਿਡੈਂਟਜ਼ ਸਰੀਰ ਵਿਚ ਮੌਜੂਦ ਫ਼ਰੀ ਰੈਡੀਕਲਜ਼ ਨਾਲ ਲੜ ਕੇ ਸਰੀਰ ਨੂੰ ਐਨਰਜੀ ਅਤੇ ਬੀਮਾਰੀਆਂ ਤੋਂ ਬਚਾਉਂਦੇ ਹਨ।

ਘਰ ਵਿਚ ਜਿਸ ਤਰ੍ਹਾਂ ਅਚਾਰ ਬਣਾਇਆ ਜਾਂਦਾ ਹੈ ਉਸ ਅਚਾਰ ਵਿਚ ਵਿਟਾਮਿਨ ਅਤੇ ਮਿਨਰਲਜ਼ ਵੀ ਹੁੰਦੇ ਹਨ। ਅਜਿਹਾ ਇਸ ਲਈ ਵੀ ਹੁੰਦਾ ਹੈ ਕਿ ਕਿਉਂਕਿ ਅਚਾਰ ਦੀ ਬਰਨੀ ਨੂੰ ਸਿੱਧੇ ਸੂਰਜ ਦੀ ਰੋਸ਼ਨੀ ਮਿਲਦੀ ਹੈ। ਅਚਾਰ ਦੀ ਕੁੱਝ ਕਿਸਮ ਅਜਿਹੀ ਵੀ ਹੈ ਜੋ ਲਿਵਰ ਲਈ ਚੰਗੀ ਮੰਨੀ ਜਾਂਦੀ ਹੈ। ਸਿਹਤ ਮਾਹਰਾਂ ਦੀਆਂ ਮੰਨੀਏ ਤਾਂ ਨਿੰਬੂ ਅਤੇ ਔਲੇ ਤੋਂ ਤਿਆਰ ਹੋਣ ਵਾਲੇ ਅਚਾਰ ਵਿਚ ਐਂਟੀਥੈਪੈਟੋਟਾਕਸਿਟੀ ਪ੍ਰਾਪਰਟੀ ਮਿਲਦੀ ਹੈ ਜੋ ਲਿਵਰ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ।