ਸਿਹਤ ਲਈ ਖ਼ਤਰਨਾਕ ਹੈ ਉਬਾਸੀ ਆਉਣਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

 ਘੱਟ ਬੀਪੀ ਦੀ ਸਮੱਸਿਆ ਵਿਚ ਜਿੰਨਾ ਹੋ ਸਕੇ ਜ਼ਿਆਦਾ ਤਰਲ ਪਦਾਰਥ ਪੀਉ।

yawning

ਮੁਹਾਲੀ: ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਕਿਸੇ ਨੂੰ ਬਲੱਡ ਪ੍ਰੈਸ਼ਰ ਘਟਣ ਦੀ। ਜਿਨ੍ਹਾਂ ਲੋਕਾਂ ਨੂੰ ਘੱਟ ਬੀਪੀ ਹੋਣ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਦਾ ਸਰੀਰ ਇਕਦਮ ਥੱਲੇ ਚਲਾ ਜਾਂਦਾ ਹੈ। ਉਨ੍ਹਾਂ ਨੂੰ ਨੀਂਦ ਆਉਣ ਲਗਦੀ ਹੈ ਅਤੇ ਸਰੀਰ ਵਿਚ ਬਿਲਕੁਲ ਵੀ ਹਿੰਮਤ ਨਹੀਂ ਰਹਿੰਦੀ। ਜੇ ਤੁਹਾਨੂੰ ਵੀ ਘੱਟ ਬੀਪੀ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਤੁਰਤ ਡਾਕਟਰ ਨੂੰ ਦਿਖਾਉ। ਜੇ ਤੁਸੀਂ ਘਰ ਤੋਂ ਬਾਹਰ ਹੋ ਜਾਂ ਤੁਸੀਂ ਡਾਕਟਰ ਕੋਲ ਨਹੀਂ ਜਾ ਸਕਦੇ ਤਾਂ ਅਜਿਹੇ ਸਮੇਂ ਵਿਚ ਤੁਸੀਂ ਡਾਈਟ ਵਿਚ ਕੁੱਝ ਫ਼ੂਡਜ਼ ਨੂੰ ਸ਼ਾਮਲ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਕੁੱਝ ਰਾਹਤ ਮਿਲੇਗੀ।

ਘੱਟ ਬੀਪੀ ਦੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਮੁਲੱਠੀ ਦੀ ਚਾਹ ਦਾ ਸੇਵਨ ਕਰੋ। ਇਸ ਵਿਚ ਮੌਜੂਦ ਐਂਟੀਨਫ਼ਲੇਮੈਟਰੀ ਅਤੇ ਹਾਨੀਕਾਰਕ ਫ਼੍ਰੀ ਰੈਡੀਕਲਜ਼ ਨੂੰ ਖ਼ਤਮ ਕਰ ਦਿੰਦੇ ਹਨ ਅਤੇ ਇਸ ਨੂੰ ਪੀਣ ਨਾਲ ਸਰੀਰ ਵੀ ਠੀਕ ਹੁੰਦਾ ਹੈ ਅਤੇ ਘੱਟ ਬੀਪੀ ਦੀ ਸ਼ਿਕਾਇਤ ਤੋਂ ਛੁਟਕਾਰਾ ਮਿਲਦਾ ਹੈ। ਚਾਕਲੇਟ ਆਖ਼ਰ ਕਿਸ ਨੂੰ ਪਸੰਦ ਨਹੀਂ ਹੁੰਦੀ? ਡਾਰਕ ਚਾਕਲੇਟ ਘੱਟ ਬੀਪੀ ਦੀ ਸਮੱਸਿਆ ਵਿਚ ਬਹੁਤ ਪ੍ਰਭਾਵਸ਼ਾਲੀ ਹੈ। ਇਸ ਲਈ ਜਦੋਂ ਵੀ ਤੁਹਾਡਾ ਬੀਪੀ ਘੱਟ ਹੋ ਜਾਵੇ ਤਾਂ ਤੁਹਾਨੂੰ ਤੁਰਤ ਡਾਰਕ ਚਾਕਲੇਟ ਲੈਣੀ ਚਾਹੀਦੀ ਹੈ। 

 ਘੱਟ ਬੀਪੀ ਦੀ ਸਮੱਸਿਆ ਵਿਚ ਜਿੰਨਾ ਹੋ ਸਕੇ ਜ਼ਿਆਦਾ ਤਰਲ ਪਦਾਰਥ ਪੀਉ। ਕਈ ਵਾਰ ਸਰੀਰ ਵਿਚ ਪਾਣੀ ਦੀ ਮਾਤਰਾ ਘੱਟ ਹੋਣ ਨਾਲ ਵੀ ਖ਼ੂਨ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ। ਇਸ ਲਈ ਸਰੀਰ ਨੂੰ ਹਾਈਡ੍ਰੇਟ ਕਰਨਾ ਜ਼ਰੂਰੀ ਹੈ। ਇਸ ਲਈ ਜੇ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਅੱਜ ਤੋਂ ਹੀ ਜ਼ਿਆਦਾ ਪਾਣੀ ਪੀਣਾ ਸ਼ੁਰੂ ਕਰ ਦਿਉ। ਜੇ ਤੁਸੀਂ ਜ਼ਿਆਦਾ ਪਾਣੀ ਨਹੀਂ ਪੀ ਪਾਉਂਦੇ ਜਾਂ ਤੁਹਾਡੇ ਤੋਂ ਜ਼ਿਆਦਾ ਪਾਣੀ ਨਹੀਂ ਪੀਤਾ ਜਾਂਦਾ ਤਾਂ ਤੁਸੀਂ ਲੱਸੀ ਪੀ ਸਕਦੇ ਹੋ ਜਾਂ ਤੁਸੀਂ ਅਜਿਹੇ ਫਲ ਖਾ ਸਕਦੇ ਹੋ ਜਿਸ ਵਿਚ ਪਾਣੀ ਦੀ ਭਰਪੂਰ ਮਾਤਰਾ ਹੋਵੇ।

ਕੌਫ਼ੀ ਤਾਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੀ ਹੈ ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਕੌਫ਼ੀ ਪੀਣਾ ਘੱਟ ਪਸੰਦ ਕਰਦੇ ਹਨ ਪਰ ਜੇ ਤੁਹਾਡਾ ਅਚਾਨਕ ਬੀ ਪੀ ਘੱਟ ਜਾਂਦਾ ਹੈ ਤਾਂ ਤੁਸੀਂ ਕੌਫ਼ੀ ਪੀਉ। ਅਜਿਹੇ ਵਿਚ ਖ਼ਾਸ ਤੌਰ ’ਤੇ ਕਾਲੀ ਕੌਫ਼ੀ ਪੀਣਾ ਬਹੁਤ ਲਾਭਕਾਰੀ ਹੁੰਦਾ ਹੈ। ਜੇ ਤੁਸੀਂ ਚਾਹੋ ਤਾਂ ਚਾਹ ਵੀ ਪੀ ਸਕਦੇ ਹੋ ਜੇ ਤੁਹਾਨੂੰ ਬੀਪੀ ਦੀ ਸਮੱਸਿਆ ਹੈ ਤੁਹਾਨੂੰ ਪਨੀਰ ਖਾਣਾ ਚਾਹੀਦਾ ਹੈ। ਪਨੀਰ ਨੂੰ ਕੱਚਾ ਲਉ ਅਤੇ ਫਿਰ ਤੁਸੀਂ ਇਸ ’ਤੇ ਨਮਕ ਪਾ ਕੇ ਖਾ ਸਕਦੇ ਹੋ। ਇਸ ਨਾਲ ਤੁਹਾਡੀ ਸਮੱਸਿਆ ਵੀ ਦੂਰ ਹੋ ਜਾਵੇਗੀ।