Lockdown ਵਿਚ ਘਰ ਬੈਠੇ-ਬੈਠੇ ਕਿਵੇਂ ਅਤੇ ਕਿੰਨੇ ਮੋਟੇ ਹੋ ਰਹੇ ਹਨ ਲੋਕ?

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਦੇ ਚਲਦਿਆਂ ਖਾਣ-ਪੀਣ ਦੀਆਂ ਸਹੂਲਤਾਂ ਸੀਮਤ ਹੋ ਚੁੱਕੀਆਂ ਹਨ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਦੇ ਚਲਦਿਆਂ ਖਾਣ-ਪੀਣ ਦੀਆਂ ਸਹੂਲਤਾਂ ਸੀਮਤ ਹੋ ਚੁੱਕੀਆਂ ਹਨ। ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹਨ ਅਤੇ ਬਾਹਰ ਨਹੀਂ ਜਾ ਪਾ ਰਹੇ, ਇਸ ਲਈ ਕਿਤੇ ਮੋਟਾਪਾ ਵਧ ਰਿਹਾ ਹੈ ਤਾਂ ਕਿਤੇ ਇਸ ਦਾ ਖਤਰਾ। ਇਕ ਪਾਸੇ ਪਹਿਲਾਂ ਤੋਂ ਹੀ ਮੋਟਾਪੇ ਦੇ ਸ਼ਿਕਾਰ ਮਰੀਜ਼ ਪਰੇਸ਼ਾਨ ਹਨ ਤਾਂ ਦੂਜੇ ਪਾਸੇ ਰਿਟੇਲ ਸੈਕਟਰ ਤੋਂ ਪੈਕੇਜ ਫੂਡ ਦੀ ਜ਼ਿਆਦਾ ਵਿਕਰੀ ਦੀਆਂ ਖ਼ਬਰਾਂ ਹਨ।

ਵਿਕਲਪ ਘੱਟ ਹੋਣ ਕਾਰਨ ਜ਼ਿਆਦਾ ਕੈਲਰੀ ਵਾਲੇ ਭੋਜਨ ਦਾ ਸੇਵਨ ਕੀਤਾ ਜਾ ਰਿਹਾ ਹੈ ਅਤੇ ਦੇਰ ਰਾਤ ਤੱਕ ਜਾਗਣ ਕਾਰਨ ਸਵੇਰੇ ਕਸਰਤ ਆਦਿ ਨਹੀਂ ਕੀਤੀ ਜਾ ਰਹੀ। ਕੋਰੋਨਾ ਸੰਕਰਮਣ ਦੇ ਬਚਾਅ ਦੇ ਚੱਕਰ ਵਿਚ ਲੋਕ ਜੀਵਨਸ਼ੈਲੀ ਦੀਆਂ ਸਮੱਸਿਆਵਾਂ ਜਿਵੇਂ ਡਾਇਬਟੀਜ਼, ਦਿਲ ਦੇ ਰੋਗ, ਹਾਈਪਰਟੈਂਸ਼ਨ ਅਤੇ ਬੀਪੀ ਦੀਆਂ ਸਮੱਸਿਆਵਾਂ ਨਾਲ ਘਿਰ ਸਕਦੇ ਹਨ।

ਕੇਰਲ ਨੂੰ ਦੇਸ਼ ਵਿਚ ਮੋਟਾਪੇ ਦੀ ਰਾਜਧਾਨੀ ਮੰਨਿਆ ਜਾਂਦਾ ਰਿਹਾ ਹੈ। ਡਿਵੈਲਪਮੈਂਟ ਸਟਡੀਜ਼ ਕੇਂਦਰ ਮੁਤਾਬਕ ਇੱਥੋਂ ਦੇ ਅੰਕੜੇ ਦੇਖੇ ਜਾਣ ਤਾਂ 15 ਤੋਂ 60 ਤੋਂ ਜ਼ਿਆਦਾ ਉਮਰ ਦੇ ਮਰਦਾਂ ਵਿਚੋਂ 52.5 ਫੀਸਦੀ ਅਤੇ 56.3 ਫੀਸਦੀ ਔਰਤਾਂ ਬੀਪੀ ਦੀ ਸਮੱਸਿਆ ਨਾਲ ਜੂਝ ਰਹੇ ਹਨ। 15 ਤੋਂ ਜ਼ਿਆਦਾ ਦੀ ਉਮਰ ਦੇ 41.6 ਫੀਸਦੀ ਮਰਦ ਅਤੇ 38.8 ਫੀਸਦੀ ਔਰਤਾਂ ਡਾਇਬਟੀਜ਼ ਦਾ ਸ਼ਿਕਾਰ ਹਨ।

ਮਹਿਰਾਂ ਦਾ ਕਹਿਣਾ ਹੈ ਕਿ ਲੌਕਡਾਊਨ ਤੋਂ ਬਾਅਦ ਇਹ ਅੰਕੜੇ ਵਧਦੇ ਦਿਖ ਰਹੇ ਹਨ। ਲੌਕਡਾਊਨ ਦੌਰਾਨ ਲੋਕਾਂ ਨੇ ਘਰਾਂ ਵਿਚ ਰਾਸ਼ਨ ਅਤੇ ਪੈਕਡ ਫੂਡ ਦਾ ਸਟਾਕ ਜਮਾਂ ਕੀਤਾ ਹੈ, ਇਸ ਤੋਂ ਇਲਾਵਾ ਵਰਕ ਫਰਾਮ ਹੋਮ ਦੇ ਕਾਰਨ ਕਈ ਲੋਕ ਘਰਾਂ ਵਿਚ ਬੇਕਾਬੂ ਤਰੀਕੇ ਨਾਲ ਕੁਝ ਨਾ ਕੁਝ ਖਾ ਰਹੇ ਹਨ, ਇਹਨਾਂ ਵਿਚ ਪੈਕਡ ਫੂਡ ਜ਼ਿਆਦਾ ਹੈ।

ਰਿਟੇਲ ਸੈਕਟਰ ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਸਨੈਕਸ, ਪ੍ਰੋਸੈਸਡ ਫੂਡ ਆਦਿ ਦੀ ਵਿਕਰੀ ਵਿਚ ਵਾਧਾ ਦਰਜ ਕੀਤਾ ਗਿਆ ਹੈ।
ਭਾਰਤ ਤੋਂ ਇਲਾਵਾ ਪੱਛਮੀ ਦੇਸ਼ਾਂ ਵਿਚ ਵੀ ਮੋਟਾਪੇ ਨੂੰ ਲੈ ਕੇ ਚਿੰਤਾਵਾਂ ਸਾਹਮਣੇ ਆਈਆਂ ਹਨ। ਇਹਨਾਂ ਹਾਲਾਤਾਂ ਵਿਚ ਮਾਹਿਰਾਂ ਦੀ ਵੱਡੀ ਚਿੰਤਾ ਇਹ ਹੈ ਕਿ ਜੋ ਲੋਕ ਪਹਿਲਾਂ ਹੀ ਮੋਟਾਪੇ ਜਾਂ ਉਸ ਨਾਲ ਜੁੜੀਆਂ ਬਿਮਾਰੀਆਂ ਦੇ ਸ਼ਿਕਾਰ ਸੀ, ਲੌਕਡਾਊਨ ਕਾਰਨ ਉਹਨਾਂ ਸਾਹਮਣੇ ਵੱਡੀ ਸਮੱਸਿਆ ਪੈਦਾ ਹੋਈ ਹੈ।