ਕਿਵੇਂ ਦੂਰ ਕਰੀਏ ‘ਗਰਦਨ ਦਾ ਕਾਲਾਪਣ’

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਕਈ ਕੁੜੀਆਂ ਡੀਪਨੈੱਕ ਵਾਲੇ ਕਪੜੇ ਪਾਉਣਾ ਛੱਡ ਦਿੰਦੀਆਂ ਹਨ।

Neck Blackness

ਮੁਹਾਲੀ: ਚਿਹਰੇ ਦੀ ਖ਼ੂਬਸੂਰਤੀ ਦੇ ਨਾਲ-ਨਾਲ ਗਰਦਨ ਦਾ ਸਾਫ਼ ਹੋਣਾ ਵੀ ਬਹੁਤ ਜ਼ਰੂਰੀ ਹੈ। ਗਰਮੀਆਂ ਵਿਚ ਔਰਤਾਂ ਨੂੰ ਡੀਪਨੈੱਕ ਜਾਂ ਟਾਪ ਪਾਉਣ ਦਾ ਬਹੁਤ ਸ਼ੌਕ ਹੁੰਦਾ ਹੈ ਪਰ ਗਰਦਨ ਕਾਲੀ ਹੋਣ ਕਾਰਨ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸੇ ਕਰ ਕੇ ਕਈ ਕੁੜੀਆਂ ਡੀਪਨੈੱਕ ਵਾਲੇ ਕਪੜੇ ਪਾਉਣਾ ਛੱਡ ਦਿੰਦੀਆਂ ਹਨ। ਅਜਿਹੀ ਸਥਿਤੀ ਵਿਚ ਉਹ ਬਹੁਤ ਸਾਰੇ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੀਆਂ ਹਨ ਪਰ ਕੋਈ ਫ਼ਰਕ ਨਹੀਂ ਪੈਂਦਾ। 

ਗਰਦਨ ਦਾ ਕਾਲਾਪਣ ਦੂਰ ਕਰਨ ਲਈ 2 ਚਮਚ ਕਾਫ਼ੀ ਪਾਊਡਰ, 1 ਚਮਚ ਚੀਨੀ, 1/4 ਚਮਚ ਬੇਕਿੰਗ ਸੋਡਾ, 1 ਚਮਚ ਨਿੰਬੂ ਦਾ ਰਸ, 1 ਚਮਚ ਜੈਤੂਨ ਦਾ ਤੇਲ ਅਤੇ 1 ਚਮਚ ਗੁਲਾਬ ਜਲ ਦੀ ਜ਼ਰੂਰਤ ਪੈਂਦੀ ਹੈ।

 ਸੱਭ ਤੋਂ ਪਹਿਲਾਂ ਇਕ ਬਾਊਲ ਵਿਚ ਕਾਫੀ, ਚੀਨੀ ਅਤੇ ਬੇਕਿੰਗ ਪਾਊਡਰ ਪਾਉ। ਇਨ੍ਹਾਂ ਸੱਭ ਨੂੰ ਚੰਗੀ ਤਰ੍ਹਾਂ ਮਿਲਾ ਲਈ। ਹੁਣ ਇਸ ਵਿਚ ਨਿੰਬੂ ਦਾ ਰਸ, ਗੁਲਾਬ ਜਲ ਅਤੇ ਜੈਤੂਨ ਦਾ ਤੇਲ ਮਿਲਾ ਲਉ ਅਤੇ ਇਕ ਪੇਸਟ ਤਿਆਰ ਕਰ ਲਉੇ। ਹੁਣ ਇਸ ਮਿਸ਼ਰਣ ਨੂੰ ਅਪਣੀ ਗਰਦਨ ’ਤੇ ਲਗਾਉ।

ਗਰਦਨ ’ਤੇ ਲਗਾਉਣ ਤੋਂ ਬਾਅਦ 5-7 ਮਿੰਟ ਲਈ ਹੱਥਾਂ ਨਾਲ ਗਰਦਨ ਦੀ ਹਲਕੀ ਮਸਾਜ ਕਰੋ। ਕਾਫੀ ਅਤੇ ਚੀਨੀ ਦੀ ਵਰਤੋਂ ਕਰਨ ਨਾਲ ਗਰਦਨ ਦੀ ਖ਼ੁਸ਼ਕ ਚਮੜੀ ਨਿਕਲ ਜਾਵੇਗੀ। 20 ਮਿੰਟਾਂ ਤੋਂ ਬਾਅਦ ਗਰਦਨ ਨੂੰ ਸਾਫ਼ ਕਰ ਲਉ। ਹਫ਼ਤੇ ਵਿਚ 2-3 ਵਾਰ ਇਸ ਪੈਕ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਫ਼ਰਕ ਪੈਣਾ ਸ਼ੁਰੂ ਹੋ ਜਾਵੇਗਾ।