Stuck Coin Child Throat: ਜੇਕਰ ਬੱਚੇ ਦੇ ਗਲ ’ਚ ਸਿੱਕਾ ਫਸ ਜਾਵੇ ਤਾਂ ਕੀ ਕਰੀਏ?
ਅਜਿਹੀ ਸਥਿਤੀ ਵਿਚ ਬੱਚਾ ਵੀ ਰੋਣ ਲਗਦਾ ਹੈ ਤੇ ਕੁੱਝ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ।
Stuck Coin Child Throat: ਛੋਟੇ ਬੱਚੇ ਅਕਸਰ ਖੇਡਦੇ ਹੋਏ ਸਿੱਕਾ ਮੂੰਹ ਵਿਚ ਵਿਚ ਪਾ ਲੈਂਦੇ ਹਨ ਅਤੇ ਸਿੱਕਾ ਮੂੰਹ ਵਿਚ ਪਾਉਣ ਮਗਰੋਂ ਜ਼ਾਹਰਾ ਤੌਰ ’ਤੇ ਮੁਸ਼ਕਲ ਆਉਂਦੀ ਹੈ ਅਤੇ ਇਸ ਕਰ ਕੇ ਕਈ ਵਾਰ ਤਾਂ ਮਾਸੂਮ ਬੱਚੇ ਦੀ ਜਾਨ ਵੀ ਚਲੀ ਜਾਂਦੀ ਹੈ ਕਿਉਂਕਿ ਇਸ ਨਾਲ ਸਾਹ ਨਲੀ ਬੰਦ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਬੱਚਾ ਵੀ ਰੋਣ ਲਗਦਾ ਹੈ ਤੇ ਕੁੱਝ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ।
ਇਨ੍ਹਾਂ ਹਾਲਾਤ ਵਿਚ ਕਦੇ ਵੀ ਘਬਰਾਉ ਨਾ। ਸੱਭ ਤੋਂ ਪਹਿਲਾਂ ਬੱਚੇ ਨੂੰ ਅਪਣੇ ਕਾਬੂ ਵਿਚ ਲਵੋ ਤਾਕਿ ਉਹ ਜ਼ਿਆਦਾ ਉਛਲ-ਕੁੱਦ ਨਾ ਮਚਾਏ।ਫਿਰ ਉਸ ਨੂੰ ਤੁਰਤ ਸ਼ਾਂਤ ਕਰਵਾਉ ਅਤੇ ਫਿਰ ਅੱਗੇ ਤੋਂ ਪੇਟ ਫੜੋ ਅਤੇ ਪਿੱਛੇ ਤੋਂ ਪਿੱਠ ਫੜੋ। ਇਸ ਤੋਂ ਬਾਅਦ ਬੱਚੇ ਨੂੰ ਥੋੜ੍ਹਾ ਜਿਹਾ ਅੱਗੇ ਵਲ ਝੁਕਾ ਕੇ ਪੇਟ ਨੂੰ ਦਬਾਅ ਕੇ ਪਿੱਠ ਉਪਰ ਜ਼ੋਰ ਨਾਲ ਥਪਕੀ ਦੇਵੋ ਤਾਕਿ ਥੁੱਕ ਦਾ ਗਾੜ੍ਹਾ ਕਫ਼ ਬਣੇ ਅਤੇ ਉਸ ਕਫ਼ ਦੇ ਨਾਲ ਉਹ ਸਿੱਕਾ ਮੂੰਹ ਵਿਚੋਂ ਤੁਰਤ ਬਾਹਰ ਨਿਕਲ ਆਏ।
ਬੱਚੇ ਨੂੰ ਮੂੰਹ ਅੱਗੇ ਵਲ ਕਰਨ ਨੂੰ ਕਹੋ ਅਤੇ ਜਦ ਉਹ ਮੂੰਹ ਅੱਗੇ ਨੂੰ ਕਰ ਲਵੇ ਤਾਂ ਫਿਰ ਉਸ ਨੂੰ ਜ਼ੋਰ-ਜ਼ੋਰ ਨਾਲ ਥਪਕੀ ਦਿੰਦੇ ਰਹੋ ਪਰ ਧਿਆਨ ਰਹੇ ਕਿ ਤੁਹਾਨੂੰ ਹੇਠਾਂ ਤੋਂ ਪੇਟ ਵੀ ਥੋੜ੍ਹਾ ਜਿਹਾ ਮਜ਼ਬੂਤੀ ਨਾਲ ਫੜ ਕੇ ਰਖਣਾ ਹੋਵੇਗਾ। ਜੇਕਰ ਏਨਾ ਕੁੱਝ ਕਰਨ ਤੋਂ ਬਾਅਦ ਵੀ ਸਿੱਕਾ ਨਹੀਂ ਨਿਕਲ ਰਿਹਾ ਤਾਂ ਬੱਚੇ ਨੂੰ ਇਸੇ ਸਥਿਤੀ ਵਿਚ ਰੱਖੋ ਅਤੇ ਤੁਰਤ ਉਸ ਨੂੰ ਇਲਾਜ ਕਰਵਾਉਣ ਲਈ ਡਾਕਟਰ ਕੋਲ ਲੈ ਜਾਉ ਜਿਸ ਤੋਂ ਬਾਅਦ ਉਹ ਆਪ੍ਰੇਸ਼ਨ ਕਰਨ ਮਗਰੋਂ ਸਿੱਕਾ ਬੱਚੇ ਦੇ ਗਲੇ ਵਿਚੋਂ ਬਾਹਰ ਕੱਢ ਲੈਣਗੇ।