Beauty Tips: ਗਰਮੀਆਂ ਵਿਚ ਇਸ ਤਰ੍ਹਾਂ ਕਰੋ ਕੱਪੜਿਆਂ ਦੀ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Beauty Tips: ਗਰਮੀਆਂ ਦੌਰਾਨ ਜ਼ਿਆਦਾ ਮੇਕਅਪ ਚਮੜੀ ਦੀ ਸਮੱਸਿਆ ਦਾ ਖ਼ਤਰਾ ਰਹਿੰਦਾ ਹੈ, ਇਸ ਲਈ ਜ਼ਿਆਦਾ ਮੇਕਅਪ ਤੋਂ ਬਚਣਾ ਚਾਹੀਦਾ ਹੈ।

This is how you should choose clothes in summer Beauty Tips

ਗਰਮੀਆਂ ਵਿਚ ਕਪੜਿਆਂ ਦੀ ਚੋਣ ਕਰਦੇ ਸਮੇਂ ਡਿਜ਼ਾਈਨ, ਕਪੜਿਆਂ ਰੰਗਾਂ 'ਤੇ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ। ਚਾਹੇ ਤੁਸੀਂ ਸਾੜ੍ਹੀ ਬੰਨ੍ਹ ਰਹੇ ਹੋ, ਸਲਵਾਰ-ਕੁੜਤਾ, ਘੱਗਰਾ ਅਰਾਮਦੇਹ ਹੋਣਾ ਹੀ ਉਸ ਦੀ ਪਹਿਲੀ ਸ਼ਰਤ ਗਰਮੀਆਂ ਲਈ ਸੂਤੀ ਕਪੜਾ ਸੱਭ ਤੋਂ ਆਰਾਮਦਾਇਕ ਹੁੰਦਾ ਹੈ।

ਇਹ ਪਸੀਨੇ ਨੂੰ ਕਾਫ਼ੀ ਚੰਗੀ ਸੁਕਾਉਂਦਾ ਹੈ। ਸੂਤੀ ਸਾੜ੍ਹੀਆਂ, ਸਲਵਾਰ ਕੁੜਤਾ, ਸ਼ਰਟ ਆਦਿ ਇਸ ਮੌਸਮ ਲਈ ਜ਼ਰੂਰੀ ਹੁੰਦੇ ਹਨ। ਗਰਮੀਆਂ ਦੌਰਾਨ ਜ਼ਿਆਦਾ ਮੇਕਅਪ ਚਮੜੀ ਦੀ ਸਮੱਸਿਆ ਦਾ ਖ਼ਤਰਾ ਰਹਿੰਦਾ ਹੈ, ਇਸ ਲਈ ਜ਼ਿਆਦਾ ਮੇਕਅਪ ਤੋਂ ਬਚਣਾ ਚਾਹੀਦਾ ਹੈ।

ਗਰਮੀਆਂ ਵਿਚ ਸਿਨਥੇਟਿਕ ਕਪੜੇ ਜ਼ਿਆਦਾ ਪਾਉਣ ਨਾਲ ਪਸੀਨਾ ਆਉਂਦਾ ਹੈ ਅਤੇ ਗਰਮੀ ਜ਼ਿਆਦਾ ਲਗਦੀ ਹੈ। ਜਿਥੋਂ ਤਕ ਹੋ ਸਕੇ ਸੂਤੀ ਕਪੜੇ ਹੀ ਪਾਉਣੇ ਚਾਹੀਦੇ ਹਨ। ਗਰਮੀਆਂ ਲਈ ਪੋਸ਼ਾਕ ਦੀ ਚੋਣ ਕਰਦੇ ਸਮੇਂ ਕੁੱਝ ਜ਼ਰੂਰੀ ਗੱਲਾਂ ਵਲ ਧਿਆਨ ਦੇਣਾ ਜ਼ਰੂਰੀ ਹੈ। ਕਪੜੇ ਢਿੱਲੇ, ਹਲਕੇ ਅਤੇ ਨਰਮ ਹੋਣੇ
ਚਾਹੀਦੇ ਹਨ ਜੋ ਪਾਉਣ ਵਿਚ ਅਰਾਮਦਾਇਕ ਹੋਣ। ਜਿਥੋਂ ਤਕ ਹੋ ਸਕੇ, ਕਪੜੇ ਹਲਕੇ ਰੰਗ ਦੇ ਹੀ ਪਾਉ।