ਘਰ ਨੂੰ ਮਹਿਕਾਉਣ ਲਈ ਅਪਣਾਓ ਇਹ ਘੇਰਲੂ ਤਰੀਕੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਸਾਡਾ ਆਲਾ - ਦੁਆਲਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ,ਉਸ ਜਗ੍ਹਾ ਤਾਂ ਜ਼ਰੂਰ ਜਿਥੇ ਅਸੀਂ ਰਹਿੰਦੇ ਹੋਈਏ ਯਾਨੀ ਕਿ ਸਾਡਾ ਘਰ....

Get Rid of Bad Smells In Your Home

ਸਾਡਾ ਆਲਾ - ਦੁਆਲਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ,ਉਸ ਜਗ੍ਹਾ ਤਾਂ ਜ਼ਰੂਰ ਜਿਥੇ ਅਸੀਂ ਰਹਿੰਦੇ ਹੋਈਏ ਯਾਨੀ ਕਿ ਸਾਡਾ ਘਰ। ਘਰ ਸਾਫ਼ - ਸੁਥਰਾ ਹੋਵੇ ਤਾਂ ਸਾਡਾ ਮਨ ਵੀ ਖੁਸ਼ ਰਹਿੰਦਾ ਹੈ। ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਖੂਬਸੂਰਤ ਘਰ ਦਾ , ਲੋਕ ਆਪਣੀ ਜ਼ਰੂਰਤਾਂ ਦੇ ਹਿਸਾਬ ਨਾਲ ਪਾਈ - ਪਾਈ ਜੋੜ ਕੇ ਆਪਣਾ ਘਰ ਬਣਾਉਂਦੇ ਹਨ ।  ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਟਿਪਸ ਦੱਸਣ ਵਾਲੇ ਹੈ ਜਿਸ ਦੇ ਨਾਲ ਤੁਹਾਡਾ ਆਸ਼ਿਆਨਾ ਹਰ ਸਮਾਂ ਮਹਿਕਦਾ ਰਹੇਗਾ। ਕੁਝ ਖਾਸ ਗੱਲਾਂ ਜਿਨ੍ਹਾਂ ਨਾਲ ਤੁਸੀਂ ਆਪਣੇ ਘਰ ਨੂੰ ਦੇ ਸਕਦੇ ਹੋਖਸ ਲੁੱਕ। 

ਫਰਿੱਜ -  ਅਸੀਂ ਸਭ ਜਾਣਦੇ ਹਾਂ ਕਿ ਫਰਿੱਜ ਨੂੰ ਰੋਜ਼ - ਰੋਜ਼ ਸਾਫ਼ ਨਹੀਂ ਕਰ ਸਕਦੇ ,  ਬਾਸੀ ਸਾਮਾਨ ਦੀ ਬਦਬੂ ਫਰਿੱਜ ਵਿੱਚ ਫੈਲ ਜਾਂਦੀ ਹੈ ।  ਇਸ ਨੂੰ ਦੂਰ ਕਰਨ ਲਈ ਇੱਕ ਬਰੈੱਡ ਦਾ ਪੀਸ ਜਾਂ ਫਿਰ ਨਿੰਬੂ ਕੱਟ ਕਰ ਫਰਿੱਜ ਵਿਚ ਰੱਖੋ । ਇਸ ਨਾਲ ਬਦਬੂ ਦੂਰ ਹੋ ਜਾਵੇਗੀ ।

ਲਿਵਿੰਗ ਰੂਮ - ਲਿਵਿੰਗ ਰੂਮ ਵਿੱਚ ਬਦਬੂ ਨੂੰ ਦੂਰ ਕਰਨ ਲਈ ਸੰਗਤਰੇ ਤੋਂ ਬਣੇ ਐਸੇਨਸ਼ੀਅਲ ਓਇਲ ਨੂੰ ਰੂਮ ਫਰੈਸ਼ਨਰ ਦੀ ਤਰ੍ਹਾਂ ਇਸਤੇਮਾਲ ਕਰੋ । 

ਬਾਲਕਨੀ - ਬਾਲਕਨੀ ਵਿੱਚ ਲੈਵੇਂਡਰ ਅਤੇ ਮੇਰੀਗੋਲਡ ਦੇ ਬੂਟੇ ਅਤੇ ਕੱਚ ਦੇ ਬਰਤਨ ਵਿੱਚ ਪਾਣੀ ਪਾ ਕੇ ਇਸ ਵਿੱਚ ਸੰਗਤਰੇ ਦੇ ਛਿਲਕੇ ਪਾ ਦਿਓ ।

ਰਸੋਈ - ਰਸੋਈ ਵਿੱਚ ਦੁਰਗੰਧ ਨੂੰ ਦੂਰ ਕਰਨ ਲਈ ਪਾਣੀ ਵਿੱਚ ਸੇਬ ਦੇ ਕੁੱਝ ਟੁਕੜੇ ਅਤੇ ਦਾਲਚੀਨੀ ਪਾ ਕੇ ਹਲਕੇ ਸੇਕ 'ਤੇ ਉਬਾਲ  ਲਵੋ ।  ਇਸ ਪਾਣੀ ਦੀ ਖੁਸ਼ਬੂ ਨਾਲ ਸਾਰਾ ਘਰ ਮਹਿਕਦਾ ਰਹੇਗਾ । 

ਓਵਨ - ਓਵਨ ਦੀ ਦੁਰਗੰਧ ਦੂਰ ਕਰਨ ਲਈ ਸੰਗਤਰੇ ਦੇ ਕੁੱਝ ਛਿਲਕੇ ਓਵਨ ਵਿੱਚ ਗਰਮ ਕਰਨ ਲਈ ਰੱਖ ਦਿਓ । 

ਬਿਸਤਰਾ -ਅਕਸਰ ਮੌਸਮ ਵਿੱਚ ਬਿਸਤਰੇ ਤੋਂ ਬਦਬੂ ਆਉਣ ਲੱਗਦੀ ਹੈ ,  ਤਾਂ ਕਾਟਨ  ਦੇ ਟੁਕੜੇ ਵਿੱਚ ਲੈਵੇਂਡਰ ਆਇਲ ਦੀ ਕੁੱਝ ਬੂੰਦਾਂ ਪਾ ਕੇ ਇਸ ਨੂੰ ਸਿਰਹਾਣੇ  ਦੇ ਹੇਠਾਂ ਰੱਖ ਦਿਓ ।  ਇਸ ਨਾਲ ਕਮਰਾ ਮਹਿਕਦਾ ਰਹੇਗਾ ।

ਜੇਕਰ ਤੁਸੀਂ ਉਪਰ ਦਸੇ ਟਿਪਸ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਫੋਲੋ ਕਰੋਗੇ ਤਾਂ ਤੁਹਾਨੂੰ ਆਪਣੇ ਘਰ ਚੋਂ ਕਦੇ ਨੇਗਟਿਵ ਵਾਇਬਜ਼ ਨਹੀਂ ਆਉਣਗੀਆਂ ਤੇ ਘਰ ਤੇ ਸਾਡਾ ਆਲਾ - ਦੁਆਲਾ ਸਾਫ਼ ਹੋਣ ਨਾਲ ਕਿਤੇ ਨਾ ਕਿਤੇ ਸਾਡੀ ਸਹਿਤ ਵੀ ਤੰਦਰੁਸਤ ਰਹੇਗੀ।