Health News: ਗਾਂ ਦਾ ਦੁੱਧ ਜਾਂ ਮੱਝ ਦਾ ਦੁੱਧ ਦੋਹਾਂ ਵਿਚੋਂ ਤੁਹਾਡੀ ਸਿਹਤ ਲਈ ਕਿਹੜਾ ਹੈ ਫ਼ਾਇਦੇਮੰਦ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Health News:ਗਾਂ ਦੇ ਦੁੱਧ ਦੀ ਤੁਲਨਾ ਵਿਚ ਮੱਝ ਦੇ ਦੁੱਧ ਵਿਚ 10-11 ਫ਼ੀ ਸਦੀ ਪ੍ਰੋਟੀਨ ਮੌਜੂਦ ਹੁੰਦਾ ਹੈ

Cow's milk or buffalo's milk Health News in punjabi

Which is better for your health, cow's milk or buffalo's milk Health News: ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁੱਧ ਪੌਸ਼ਟਿਕ ਹੁੰਦਾ ਹੈ ਤੇ ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦਾ ਹੈ। ਤੰਦਰੁਸਤ ਰਹਿਣ ਲਈ ਡਾਕਟਰ ਰੋਜ਼ ਦੁੱਧ ਪੀਣ ਦੀ ਸਲਾਹ ਦਿੰਦੇ ਹਨ, ਪਰ ਜਦੋਂ ਗਾਂ ਤੇ ਮੱਝ ਵਿਚਕਾਰ ਕਿਸੇ ਇਕ ਨੂੰ ਚੁਣਨਾ ਹੋਵੇਗਾ ਤਾਂ ਦੋਵਾਂ ਵਿਚ ਹੀ ਵਧੀਆ ਤੇ ਬੁਰੀਆਂ ਚੀਜ਼ਾਂ ਹਨ।

ਪਾਣੀ: ਪਾਣੀ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਤੇ ਇਸ ਲਈ ਤੁਸੀ ਅਪਣੇ ਸਰੀਰ ਵਿਚ ਪਾਣੀ ਦੀ ਮਾਤਰਾ ਵਧਾਉਣੀ ਹੈ ਤਾਂ ਗਾਂ ਦਾ ਦੁੱਧ ਪੀਣਾ ਸ਼ੁਰੂ ਕਰ ਦਿਉ। ਗਾਂ ਦੇ ਦੁੱਧ ਵਿਚ 90 ਫ਼ੀ ਸਦੀ ਪਾਣੀ ਹੁੰਦਾ ਹੈ ਤੇ ਅਪਣੇ ਸਰੀਰ ਨੂੰ ਹਾਈਡ੍ਰੇਟ ਕਰਨ ਲਈ ਬਿਲਕੁਲ ਸਹੀ ਹੈ।

ਪ੍ਰੋਟੀਨ: ਗਾਂ ਦੇ ਦੁੱਧ ਦੀ ਤੁਲਨਾ ਵਿਚ ਮੱਝ ਦੇ ਦੁੱਧ ਵਿਚ 10-11 ਫ਼ੀ ਸਦੀ ਪ੍ਰੋਟੀਨ ਮੌਜੂਦ ਹੁੰਦਾ ਹੈ। ਪ੍ਰੋਟੀਨ ਦੀ ਜ਼ਿਆਦਾ ਮਾਤਰਾ ਕਾਰਨ ਵੀ ਮੱਝ ਦਾ ਦੁੱਧ ਛੋਟੇ ਬੱਚਿਆਂ ਤੇ ਵੱਡੇ ਲੋਕਾਂ ਨੂੰ ਪੀਣ ਦੀ ਸਲਾਹ ਨਹੀਂ ਦਿਤੀ ਜਾਂਦੀ।

ਕੈਲੇਸਟਰੋਲ: ਇਨ੍ਹਾਂ ਦੋਵਾਂ ਵਿਚ ਕੈਲੇਸਟੋਰਲ ਦੀ ਮਾਤਰਾ ਵੱਧ ਹੁੰਦੀ ਹੈ। ਮੱਝ ਦੇ ਦੁੱਧ ਵਿਚ ਕੈਲੇਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਇਹ ਉਨ੍ਹਾਂ ਲੋਕਾਂ ਲਈ ਵਧੀਆ ਸਾਬਤ ਹੁੰਦਾ ਹੈ ਜੋ ਕਿਡਨੀ ਦੀ ਸਮੱਸਿਆ ਤੇ ਮੋਟਾਪੇ ਨਾਲ ਜੂਝ ਰਹੇ ਹਨ।

"(For more news apart from “Which is better for your health, cow's milk or buffalo's milk Health News, ” stay tuned to Rozana Spokesman.)