Lifestyle: ਪਲਾਸਟਿਕ ਦੇ ਭਾਂਡਿਆਂ ਤੋਂ ਇਸ ਤਰ੍ਹਾਂ ਹਟਾਉ ਜ਼ਿੱਦੀ ਦਾਗ਼

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

Lifestyle: ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਦਾਗ਼ ਧੱਬਿਆਂ ਅਤੇ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ

How to remove stubborn stains from plastic utensils

 

Lifestyle: ਅਜਕਲ ਪਲਾਸਟਿਕ ਦੇ ਬਰਤਨ ਕਾਫ਼ੀ ਵਰਤੋਂ ਵਿਚ ਹਨ ਅਤੇ ਇਹ ਬਰਤਨ ਵੇਖਣ ਵਿਚ ਵੀ ਬਹੁਤ ਆਕਰਸ਼ਕ ਲਗਦੇ ਹਨ। ਹਰ ਕੋਈ ਸਟੀਲ ਦੇ ਭਾਂਡਿਆਂ ਤੋਂ ਬੋਰ ਹੋ ਕੇ ਨਵੇਂ ਰੰਗ-ਬਿਰੰਗੇ ਭਾਂਡਿਆਂ ਵਲ ਖਿਚਿਆ ਚਲਿਆ ਆਉਂਦਾ ਹੈ। ਪਲਾਸਟਿਕ ਦੇ ਭਾਂਡਿਆਂ ਵਿਚ ਜੋ ਸੱਭ ਤੋਂ ਜ਼ਿਆਦਾ ਮੁਸ਼ਕਲ ਆਉਂਦੀ ਹੈ ਉਹ ਇਹ ਹੈ ਕਿ ਇਨ੍ਹਾਂ ਨੂੰ ਰੋਜ਼ਾਨਾ ਇਸਤੇਮਾਲ ਕਰਨ ਨਾਲ ਇਨ੍ਹਾਂ ਵਿਚ ਕਈ ਵਾਰ ਮਹਿਕ ਵੀ ਰਹਿ ਜਾਂਦੀ ਹੈ। ਏਨਾ ਹੀ ਨਹੀਂ ਇਸ ਵਿਚ ਲੱਗੇ ਦਾਗ਼ ਧੱਬੇ ਬਹੁਤ ਭੈੜੇ ਲਗਦੇ ਹਨ। ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਦਾਗ਼ ਧੱਬਿਆਂ ਅਤੇ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।

ਪਲਾਸਟਿਕ ਦੇ ਭਾਂਡਿਆਂ ਤੋਂ ਦਾਗ਼ ਅਤੇ ਬਦਬੂ ਹਟਾਉਣ ਲਈ ਤੁਸੀਂ ਸਿਰਕੇ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ ਪਾਣੀ ਵਿਚ ਸਿਰਕੇ ਨੂੰ ਮਿਲਾ ਕੇ ਬਰਤਨ ਉਤੇ ਪਾ ਕੇ ਕੁੱਝ ਦੇਰ ਲਈ ਛਡਣਾ ਹੋਵੇਗਾ। ਕੁੱਝ ਦੇਰ ਬਾਅਦ ਇਸ ਨੂੰ ਰਗੜ ਕੇ ਸਾਫ਼ ਕਰੋ। ਅਜਿਹਾ ਕਰਨ ਨਾਲ ਤੁਹਾਡੇ ਬਰਤਨ ਤੋਂ ਬਦਬੂ ਵੀ ਚਲੀ ਜਾਵੇਗੀ ਅਤੇ ਨਾਲ ਹੀ ਇਹ ਚਮਕਦਾਰ ਵੀ ਲੱਗੇਗਾ।

ਬਲੀਚ ਨਾਲ ਤੁਸੀਂ ਕਪੜਿਆਂ ਵਿਚ ਲੱਗੇ ਦਾਗ਼ ਤਾਂ ਕਈ ਵਾਰ ਹਟਾਏ ਹੋਣਗੇ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਨਾਲ ਤੁਸੀਂ ਪਲਾਸਟਿਕ ਦੇ ਬਰਤਨਾਂ ਵਿਚ ਲੱਗੇ ਦਾਗ਼ਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਏਨਾ ਹੀ ਨਹੀਂ ਇਹ ਤੁਹਾਡੇ ਟਿਫ਼ਿਨ ਵਿਚੋਂ ਆਉਣ ਵਾਲੀ ਬਦਬੂ ਨੂੰ ਵੀ ਦੂਰ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਤੁਹਾਨੂੰ ਬਸ ਤਰਲ ਕਲੋਰੀਨ ਬਲੀਚ ਦਾ ਇਸਤੇਮਾਲ ਕਰਨਾ ਹੋਵੇਗਾ।

ਅਪਣੇ ਭਾਂਡਿਆਂ ਨੂੰ ਚਮਕਾਉਣ ਅਤੇ ਮਹਿਕਾਉਣ ਲਈ ਤੁਸੀਂ ਬੇਕਿੰਗ ਸੋਡੇ ਦਾ ਸਹਾਰਾ ਲੈ ਸਕਦੇ ਹੋ। ਇਸ ਦੇ ਲਈ ਤੁਸੀਂ ਇਕ ਬਾਲਟੀ ਵਿਚ ਗਰਮ ਪਾਣੀ ਭਰ ਲਉ ਅਤੇ ਇਸ ਵਿਚ ਤਿੰਨ ਤਿੰਨ ਚਮਚ ਬੇਕਿੰਗ ਸੋਡਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਉ। ਹੁਣ ਅਪਣੇ ਪਲਾਸਟਿਕ ਦੇ ਭਾਂਡਿਆਂ ਨੂੰ ਇਸ ਵਿਚ ਪਾ ਕੇ ਰੱਖ ਦਿਉ। ਧਿਆਨ ਰਹੇ ਤੁਹਾਡੇ ਬਰਤਨ ਪੂਰੀ ਤਰ੍ਹਾਂ ਇਸ ਵਿਚ ਡੁੱਬ ਜਾਣ। ਅੱਧੇ ਘੰਟੇ ਬਾਅਦ ਇਨ੍ਹਾਂ ਭਾਂਡਿਆਂ ਨੂੰ ਸਕਰੱਬਰ ਨਾਲ ਰਗੜ ਕੇ ਸਾਫ਼ ਪਾਣੀ ਨਾਲ ਧੋ ਲਉ।