House Hold Things: ਰੇਠਿਆਂ ਨਾਲ ਚਮਕਾਉ ਘਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਰੇਠਿਆਂ ਦੀ ਵਰਤੋਂ ਜ਼ਿਆਦਾਤਰ ਘਰਾਂ 'ਚ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ

Brighten up your home with beads House Hold Things

Brighten up your home with beads House Hold Things: ਰੇਠਿਆਂ ਦੀ ਵਰਤੋਂ ਜ਼ਿਆਦਾਤਰ ਘਰਾਂ ’ਚ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ ਪਰ ਕੀ ਤੁਸੀ ਜਾਣਦੇ ਹੋ ਕਿ ਇਸ ਦੀ ਵਰਤੋਂ ਘਰ ਦੇ ਕੰਮਾਂ ’ਚ ਵੀ ਕੀਤੀ ਜਾ ਸਕਦੀ ਹੈ? ਰੇਠਿਆਂ ਨਾਲ ਸਫ਼ਾਈ ਕਰਨ ਮਗਰੋਂ ਚੀਜ਼ਾਂ ਚਮਕ ਜਾਂਦੀਆਂ ਹਨ। ਇਸ ਕੰਮ ਲਈ ਰੇਠਿਆਂ ਦਾ ਘੋਲ ਬਣਾਉ। 10 ਤੋਂ 12 ਰੇਠੇ ਲੈ ਕੇ 6 ਕੱਪ ਪਾਣੀ ’ਚ ਡੁਬੋ ਕੇ ਰੱਖ ਦਿਉ। ਕੁੱਝ ਦੇਰ ਤਕ ਇਸ ਪਾਣੀ ਨੂੰ ਗਰਮ ਕਰੋ। ਫਿਰ ਇਸ ਨੂੰ ਰਾਤ ਭਰ ਇੰਜ ਹੀ ਰਹਿਣ ਦਿਉ। ਤੁਸੀਂ ਚਾਹੋ ਤਾਂ ਇਸ ਪਾਣੀ ’ਚ ਨਿੰਬੂ ਦੀਆਂ ਕੁੱਝ ਬੂੰਦਾਂ ਵੀ ਮਿਲਾ ਸਕਦੇ ਹੋ। ਅਗਲੀ ਸਵੇਰ ਘਰ ਦੇ ਕੰਮਾਂ ’ਚ ਇਸ ਦੀ ਵਰਤੋਂ ਕਰੋ।

ਖਿੜਕੀਆਂ ਨੂੰ ਚਮਕਾਉ: ਖਿੜਕੀਆਂ ਦਾ ਸ਼ੀਸ਼ਾ ਸਾਫ਼ ਕਰਨ ਲਈ ਰੇਠਿਆਂ ਦੇ ਘੋਲ ਨੂੰ ਪਾਣੀ ’ਚ ਮਿਲਾਉ। ਇਸ ਪਾਣੀ ਨੂੰ ਖਿੜਕੀਆਂ ’ਤੇ ਛਿੜਕੋ। ਫਿਰ ਸਾਫ਼ ਕਪੜਿਆਂ ਨਾਲ ਇਸ ਨੂੰ ਧੋ ਲਉ। ਖਿੜਕੀਆਂ ਚਮਕ ਜਾਣਗੀਆਂ। ਗਹਿਣੇ ਚਮਕਾਉਣ ਲਈ: ਗਹਿਣਿਆਂ ਦੀ ਗੁਆਚੀ ਹੋਈ ਚਮਕ ਨੂੰ ਵਾਪਸ ਪਾਉਣ ਲਈ ਰੇਠਿਆਂ ਦੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੱਭ ਤੋਂ ਪਹਿਲਾਂ ਰੇਠਿਆਂ ਦਾ ਇਕ ਘੋਲ ਬਣਾਉ। ਇਸ ਘੋਲ ’ਚ ਗਹਿਣਿਆਂ ਨੂੰ ਕੁੱਝ ਦੇਰ ਪਾਣੀ ’ਚ ਰਹਿਣ ਦਿਉ। ਇਸ ਤੋਂ ਬਾਅਦ ਪੁਰਾਣੇ ਜਾਂ ਮੁਲਾਇਮ ਟੂਥ ਬਰੱਸ਼ ਨਾਲ ਗਹਿਣੇ ਨੂੰ ਰਗੜ ਲਉ। ਗਹਿਣਾ ਸਾਫ਼ ਹੋ ਜਾਵੇਗਾ।

ਕੁਦਰਤੀ ਹੈਂਡਵਾਸ਼: ਹੱਥਾਂ ਨੂੰ ਧੋਣ ਲਈ ਲੋਕ ਸਾਬਣ ਜਾਂ ਹੈਂਡਵਾਸ਼ ਦੀ ਵਰਤੋਂ ਕਰਦੇ ਹਨ। ਰੇਠਿਆਂ ’ਚ ਨਿੰਬੂ ਦਾ ਰਸ ਮਿਲਾ ਲਉ। ਫਿਰ ਇਸ ਪਾਣੀ ਨਾਲ ਹੱਥਾਂ ਨੂੰ ਧੋ ਲਉ। ਜਾਨਵਰਾਂ ਨੂੰ ਨੁਹਾਉਣ ਲਈ: ਜਾਨਵਰਾਂ ਨੂੰ ਨਹਾਉਣ ਲਈ ਵੀ ਰੇਠਿਆਂ ਦੀ ਵਰਤੋਂ ਕਰ ਸਕਦੇ ਹੋ। ਰੀਠੇ ਦੇ ਪਾਣੀ ਨਾਲ ਜਾਨਵਰਾਂ ਨੂੰ ਨੁਹਾਉਣ ਨਾਲ ਉਨ੍ਹਾਂ ਤੋਂ ਬਦਬੂ ਨਹੀਂ ਆਵੇਗੀ। ਇਸ ਦੇ ਪਾਣੀ ’ਚ ਉਨ੍ਹਾਂ ਨੂੰ ਨਹਾਉਣ ਨਾਲ ਉਹ ਸੁਰੱਖਿਅਤ ਵੀ ਰਹਿੰਦਾ ਹੈ।

ਕਾਰਪੇਟ ਸਾਫ਼ ਕਰਨ ਲਈ: ਸੱਭ ਤੋਂ ਪਹਿਲਾਂ ਰੇਠਿਆਂ ਦਾ ਘੋਲ ਲਉ। ਫਿਰ ਇਸ ਨੂੰ ਦਾਗ ਲੱਗੀ ਥਾਂ ’ਤੇ ਲਾਉ। ਕੁੱਝ ਦੇਰ ਇੰਜ ਹੀ ਰਹਿਣ ਦਿਉ। ਫਿਰ ਕਾਰਪੇਟ ਨੂੰ ਸਾਫ਼ ਪਾਣੀ ਨਾਲ ਧੋ ਲਉ। ਇਸ ਤਰ੍ਹਾਂ ਬਗ਼ੈਰ ਕਿਸੇ ਝੰਜਟ ਦੇ ਕਾਰਪੇਟ ਸਾਫ਼ ਹੋ ਜਾਵੇਗਾ।

(For more news apart from “Brighten up your home with beads House Hold Things, ” stay tuned to Rozana Spokesman.)