ਸਰਦੀਆਂ ’ਚ ਕਫ਼ ਦੀ ਸਮੱਸਿਆ ਨੂੰ ਠੀਕ ਕਰਦਾ ‘ਕਾਲਾ ਲੂਣ’
ਕਾਲਾ ਲੂਣ ਕਬਜ਼, ਢਿੱਡ ਦੀ ਖ਼ਰਾਬੀ, ਢਿੱਡ ਫੁੱਲਣ ਦੀ ਸਮੱਸਿਆ ਨੂੰ ਠੀਕ ਕਰਦਾ ਹੈ
ਮੁਹਾਲੀ: ਕਾਲੇ ਲੂਣ ਦੀ ਵਰਤੋਂ ਰੋਜ਼ਾਨਾ ਖ਼ੁਰਾਕ ’ਚ ਜ਼ਰੂਰ ਕਰਨੀ ਚਾਹੀਦੀ ਹੈ। ਕਾਲਾ ਲੂਣ ਚਿੱਟੇ ਲੂਣ ਨਾਲੋਂ ਕਿਤੇ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਹ ਭਾਰ ਘੱਟ ਕਰਨ ’ਚ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ। ਕਾਲਾ ਲੂਣ ਖਾਣ ਨਾਲ ਜਿਥੇ ਬਲੱਡ ਪ੍ਰੈਸ਼ਰ ਦਰੁਸਤ ਰਹਿੰਦਾ ਹੈ, ਉਥੇ ਹੀ ਕੈਲੇਸਟਰੋਲ, ਡਾਇਬਟੀਜ਼, ਤਣਾਅ ਅਤੇ ਢਿੱਡ ਸਬੰਧੀ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।
ਸਰਦੀ ’ਚ ਖੰਘ, ਅਸਥਮਾ ਨੂੰ ਠੀਕ ਰੱਖਣ ’ਚ ਕਾਲਾ ਲੂਣ ਕਾਫ਼ੀ ਮਦਦਗਾਰ ਹੈ। ਇਸ ਨੂੰ ਤੁਸੀਂ ਕੋਸੇ ਪਾਣੀ, ਉਬਲੇ ਅੰਡੇ ’ਚ ਪਾ ਕੇ ਸੇਵਨ ਕਰ ਸਕਦੇ ਹੋ। ਕਾਲੇ ਲੂਣ ਨਾਲ ਬਣੇ ਗਰਮ ਪਾਣੀ ਦੀ ਭਾਫ਼ ਨਾਲ ਬਲਗ਼ਮ, ਕਫ਼ ਅਤੇ ਖੰਘ ਦੂਰ ਕਰਨ ’ਚ ਕਾਫ਼ੀ ਮਦਦ ਮਿਲਦੀ ਹੈ।
ਕਾਲੇ ਲੂਣ ’ਚ ਮਿਲਣ ਵਾਲਾ ਖਣਿਜ ਐਂਟੀ-ਬੈਕਟੀਰੀਅਲ ਦਾ ਕੰਮ ਕਰਦਾ ਹੈ ਜਿਸ ਨਾਲ ਸਰੀਰ ’ਚ ਮੌਜੂਦ ਖ਼ਤਰਨਾਕ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ। ਇਹ ਪਾਚਨ ਨੂੰ ਦਰੁਸਤ ਕਰ ਕੇ ਸਰੀਰ ਦੀਆਂ ਕੋਸ਼ਕਾਵਾਂ ਤਕ ਪੋਸ਼ਣ ਪਹੁੰਚਾਉਂਦੇ ਹਨ ਜਿਸ ਨਾਲ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਭਾਰ ਵੀ ਨਹੀਂ ਵੱਧਦਾ।
ਕਾਲਾ ਲੂਣ ਕਬਜ਼, ਢਿੱਡ ਦੀ ਖ਼ਰਾਬੀ, ਢਿੱਡ ਫੁੱਲਣ ਦੀ ਸਮੱਸਿਆ ਨੂੰ ਠੀਕ ਕਰਦਾ ਹੈ। ਇਹ ਅੱਖਾਂ ਲਈ ਵੀ ਫ਼ਾਇਦੇਮੰਦ ਹੈ। ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਕਾਲੇ ਲੂਣ ਦਾ ਸੇਵਨ ਕਰਨਾ ਚਾਹੀਦਾ ਹੈ। ਕਾਲੇ ਲੂਣ ’ਚ ਸੋਡੀਅਮ ਦੀ ਮਾਤਰਾ ਘੱਟ ਹੋਣ ਕਾਰਨ ਹਾਈ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ।
ਤਾਂਬੇ ਦੇ ਭਾਂਡੇ ’ਚ ਅੱਧਾ ਚਮਚ ਕਾਲਾ ਲੂਣ ਗਰਮ ਕਰੋ ਅਤੇ ਫਿਰ ਇਸ ਲੂਣ ਨੂੰ ਇਕ ਗਲਾਸ ਪਾਣੀ ’ਚ ਮਿਲਾ ਕੇ ਪੀ ਲਉ। ਅਜਿਹਾ ਕਰਨ ਨਾਲ ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ।