Health News: ਜ਼ੁਕਾਮ ਤੋਂ ਬਚਣ ਦੇ ਘਰੇਲੂ ਉਪਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Health News: ਬੱਚਿਆਂ ਦੀ ਚਮੜੀ ਕਾਫ਼ੀ ਨਾਜ਼ੁਕ ਹੁੰਦੀ ਹੈ ਜੋ ਦੂਸ਼ਿਤ ਹਵਾ ਜਾਂ ਕੋਈ ਲਾਗ ਲੱਗਣ ਕਰ ਕੇ ਵੀ ਜਲਦੀ ਹੀ ਰੋਗਾਣੂਆਂ ਦੇ ਸੰਪਰਕ ਵਿਚ ਆ ਜਾਂਦੇ ਹਨ

Home Remedies to Avoid Cold Health News

ਮੌਸਮ ਬਦਲਦਿਆਂ ਹੀ ਠੰਢ ਦੌਰਾਨ ਵਿਚ ਜ਼ੁਕਾਮ, ਖੰਘ ਆਦਿ ਦੀਆਂ ਛੋਟੀਆਂ-ਛੋਟੀਆਂ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋਣਾ ਆਮ ਗੱਲ ਹੈ। ਸਰਦੀ-ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਸੱਭ ਨੂੰ ਹੋ ਜਾਂਦੀਆਂ ਹਨ। ਬੱਚਿਆਂ ਦੀ ਚਮੜੀ ਕਾਫ਼ੀ ਨਾਜ਼ੁਕ ਹੁੰਦੀ ਹੈ ਜੋ ਦੂਸ਼ਿਤ ਹਵਾ ਜਾਂ ਕੋਈ ਲਾਗ ਲੱਗਣ ਕਰ ਕੇ ਵੀ ਜਲਦੀ ਹੀ ਰੋਗਾਣੂਆਂ ਦੇ ਸੰਪਰਕ ਵਿਚ ਆ ਜਾਂਦੇ ਹਨ। ਇਸ ਤੋਂ ਬੱਚਿਆਂ ਨੂੰ ਬਚਾਉਣ ਲਈ ਮਾਪੇ ਕਈ ਦਵਾਈਆਂ ਲੈ ਕੇ ਆਉਂਦੇ ਹਨ ਪਰ ਉਨ੍ਹਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਦਿਸਦਾ। ਅਜਿਹੇ ਵਿਚ ਤੁਸੀਂ ਕੁੱਝ ਘਰੇਲੂ ਤਰੀਕੇ ਅਪਣਾ ਕੇ ਬੱਚਿਆਂ ਨੂੰ ਸਰਦੀ ਜ਼ੁਕਾਮ ਤੋਂ ਬਚ ਸਕਦੇ ਹੋ।

ਨਿੰਬੂ: ਇਕ ਕੜਾਹੀ ਵਿਚ 4 ਨਿੰਬੂਆਂ ਦਾ ਰਸ ਅਤੇ ਉਸ ਦੇ ਛਿਲਕੇ ਪਾ ਲਉ। ਫਿਰ ਇਸ ਵਿਚ 1 ਚਮਚ ਅਦਰਕ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ 10 ਮਿੰਟਾਂ ਲਈ ਕਾੜ੍ਹ ਲਉ। ਫਿਰ ਇਸ ਮਿਸ਼ਰਣ ਨੂੰ ਛਾਣ ਕੇ ਵਖਰਾ ਕਰ ਲਉ। ਇਸ ਪਾਣੀ ਵਿਚ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਦਿਨ ਵਿਚ 2-3 ਵਾਰ ਪੀਣ ਲਈ ਦਿਉ।
ਸ਼ਹਿਦ: ਜੇ ਬੱਚਾ 1 ਸਾਲ ਜਾਂ ਉਸ ਤੋਂ ਵੀ ਜ਼ਿਆਦਾ ਛੋਟੀ ਉਮਰ ਦਾ ਹੈ ਤਾਂ ਇਕ ਚਮਚ ਨਿੰਬੂ ਦੇ ਰਸ ਵਿਚ 2 ਚਮਚ ਸ਼ਹਿਦ ਮਿਲਾ ਕੇ ਬੱਚਿਆਂ ਨੂੰ 2-3 ਘੰਟੇ ਦੇ ਫ਼ਰਕ ਨਾਲ ਪਿਲਾਉ। ਇਸ ਨਾਲ ਬੱਚਿਆਂ ਨੂੰ ਸੁੱਕੀ ਖੰਘ ਅਤੇ ਛਾਤੀ ਵਿਚ ਦਰਦ ਤੋਂ ਰਾਹਤ ਮਿਲੇਗੀ।

ਅਦਰਕ: 6 ਕੱਪ ਪਾਣੀ ਵਿਚ ਅੱਧਾ ਕੱਪ ਬਰੀਕ ਕਟਿਆ ਹੋਇਆ ਅਦਰਕ ਅਤੇ ਦਾਲਚੀਨੀ ਦੇ 2 ਛੋਟੇ ਟੁਕੜਿਆਂ ਨੂੰ 20 ਮਿੰਟ ਤਕ ਘੱਟ ਗੈਸ ’ਤੇ ਪਕਾਉ। ਫਿਰ ਇਸ ਨੂੰ ਛਾਣ ਲਉ। ਇਸ ਕਾੜ੍ਹੇ ਨਾਲ ਬੱਚਿਆਂ ਨੂੰ ਬਰਾਬਰ ਮਾਤਰਾ ਵਿਚ ਗਰਮ-ਪਾਣੀ ਮਿਲਾ ਕੇ ਪਿਲਾਉ।

ਦੇਸੀ ਘਿਉ ਨੂੰ ਗਰਮ ਕਰ ਕੇ ਨੱਕ ਵਿਚ ਪਾਉਣ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਕਫ਼ ਅਤੇ ਖੰਘ ਵਿਚ ਭੁੰਨਿਆ ਅਮਰੂਦ ਖਾਣ ਨਾਲ ਅਰਾਮ ਮਿਲਦਾ ਹੈ। 3.30 ਗ੍ਰਾਮ ਪੁਰਾਣਾ ਗੁੜ, 60 ਗ੍ਰਾਮ ਦਹੀਂ 6 ਗ੍ਰਾਮ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਸਵੇਰ-ਸ਼ਾਮ ਭੋਜਨ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਖਾਣ ਨਾਲ ਕੁੱਝ ਦਿਨਾਂ ਤਕ ਸੇਵਨ ਕਰਨ ਨਾਲ ਜ਼ੁਕਾਮ ਠੀਕ ਹੋ ਜਾਂਦਾ ਹੈ।

ਸ਼ਹਿਦ ਅਤੇ ਅਦਰਕ ਦਾ ਰਸ ਮਿਲਾ ਕੇ ਸੇਵਨ ਕਰਨ ਨਾਲ ਖ਼ਾਂਸੀ ਦੂਰ ਹੋ ਜਾਦੀ ਹੈ। ਰੋਜ਼ਾਨਾ ਭੋਜਨ ਤੋਂ ਬਾਅਦ ਭੁੰਨੀ ਹੋਈ ਸੌਂਫ਼ ਡੇਢ ਚਮਚ ਦੀ ਮਾਤਰਾ ਵਿਚ ਪਾਣੀ ਦੇ ਨਾਲ ਖਾ ਕੇ ਉਪਰੋਂ ਗਰਮ ਦੁੱਧ ਪੀਣ ਨਾਲ ਵੀ ਜ਼ੁਕਾਮ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।