Health News: ਸਿਹਤ ਲਈ ਖ਼ਤਰਨਾਕ ਹੈ ਭੋਜਨ ਵਿਚ ਜ਼ਿਆਦਾ ਨਮਕ ਦੀ ਆਦਤ
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭਾਰਤੀ ਲੋਕ ਅਪਣੇ ਭੋਜਨ ਵਿਚ ਨਮਕ ਜ਼ਿਆਦਾ ਖਾਂਦੇ ਹਨ।
Health News: ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਭੋਜਨ ਵਿਚ ਜ਼ਿਆਦਾ ਨਮਕ ਮਿਲਾ ਕੇ ਖਾਂਦੇ ਹਨ ਪ੍ਰੰਤੂ ਖੋਜ ਅਨੁਸਾਰ ਬਹੁਤ ਜ਼ਿਆਦਾ ਨਮਕ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਕ ਰਿਪੋਰਟ ਅਨੁਸਾਰ ਜੋ ਲੋਕ ਅਪਣੇ ਭੋਜਨ ਵਿਚ ਨਿਯਮਿਤ ਤੌਰ ’ਤੇ ਉਪਰੋਂ ਨਮਕ ਸ਼ਾਮਲ ਕਰਦੇ ਹਨ, ਉਨ੍ਹਾਂ ਦੀ ਮੌਤ ਦੀ ਸੰਭਾਵਨਾ ਆਮ ਲੋਕਾਂ ਦੇ ਮੁਕਾਬਲੇ 28 ਗੁਣਾਂ ਵੱਧ ਹੁੰਦੀ ਹੈ। ਆਉ ਤੁਹਾਨੂੰ ਦਸਦੇ ਹਾਂ ਕਿ ਕਿਸ ਤਰ੍ਹਾਂ ਜ਼ਿਆਦਾ ਨਮਕ ਖਾਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਨਮਕ ਘੱਟ ਮਾਤਰਾ ਵਿਚ ਹੀ ਖਾਣਾ ਚੰਗਾ ਹੈ। ਇਸ ਵਿਚ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ ਅਤੇ ਬ੍ਰੋਮਾਈਡ ਵਰਗੇ ਪੋਸ਼ਕ ਤੱਤ ਮਿਲ ਜਾਂਦੇ ਹਨ ਜੋ ਸਰੀਰ ਨੂੰ ਤੰਦਰੁਸਤ ਰਖਦੇ ਹਨ। ਸਰੀਰ ਨੂੰ ਤੰਦਰੁਸਤ ਰਖਣ ਲਈ ਇਨ੍ਹਾਂ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਨਮਕ ਖਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭਾਰਤੀ ਲੋਕ ਅਪਣੇ ਭੋਜਨ ਵਿਚ ਨਮਕ ਜ਼ਿਆਦਾ ਖਾਂਦੇ ਹਨ। ਦਸਣਯੋਗ ਹੈ ਕਿ ਤੁਹਾਡੇ ਸਰੀਰ ਨੂੰ ਰੋਜ਼ਾਨਾ ਸਿਰਫ਼ 5 ਗ੍ਰਾਮ ਨਮਕ ਦੀ ਜ਼ਰੂਰਤ ਹੁੰਦੀ ਹੈ। ਅਪਣੇ ਭੋਜਨ ਵਿਚ ਇਕ ਛੋਟਾ ਚਮਚ ਨਮਕ ਦੀ ਹੀ ਵਰਤੋਂ ਕਰੋ। ਇਸ ਤੋਂ ਇਲਾਵਾ ਤੁਹਾਨੂੰ ਦਿਨ ਵਿਚ ਸਿਰਫ਼ 2.3 ਗ੍ਰਾਮ ਸੋਡੀਅਮ ਲੈਣਾ ਚਾਹੀਦਾ ਹੈ।
ਇਕ ਰਿਪੋਰਟ ਅਨੁਸਾਰ ਭੋਜਨ ਵਿਚ ਜ਼ਿਆਦਾ ਮਾਤਰਾ ਵਿਚ ਨਮਕ ਦੀ ਵਰਤੋਂ ਤੁਹਾਡੇ ਦਿਲ ਲਈ ਬਹੁਤ ਖ਼ਤਰਨਾਕ ਹੋ ਸਕਦੀ ਹੈ। ਭੋਜਨ ’ਚ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਨਾਲ ਤੁਹਾਡਾ ਦਿਲ ਕਮਜ਼ੋਰ ਹੋ ਜਾਂਦਾ ਹੈ ਅਤੇ ਤੁਹਾਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਣ ਲਈ ਅਪਣੇ ਭੋਜਨ ਵਿਚ ਨਮਕ ਦੀ ਘੱਟ ਵਰਤੋਂ ਕਰੋ।