ਸੇਬਾਂ ਤੋਂ ਮੋਮ ਕਿਸ ਤਰ੍ਹਾਂ ਹਟਾਈਏ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਅੰਗਰੇਜ਼ੀ ਦੀ ਪ੍ਰਸਿੱਧ ਕਹਾਵਤ ਹੈ ਕਿ ਹਰ ਰੋਜ਼ ਇਕ ਸੇਬ ਖਾਣ ਨਾਲ ਡਾਕਟਰਾਂ ਦਾ ਮੂੰਹ ਨਹੀਂ ਵੇਖਣਾ ਪੈਂਦਾ।

How to remove wax from apples?

ਅੰਗਰੇਜ਼ੀ ਦੀ ਪ੍ਰਸਿੱਧ ਕਹਾਵਤ ਹੈ ਕਿ ਹਰ ਰੋਜ਼ ਇਕ ਸੇਬ ਖਾਣ ਨਾਲ ਡਾਕਟਰਾਂ ਦਾ ਮੂੰਹ ਨਹੀਂ ਵੇਖਣਾ ਪੈਂਦਾ। ਪਰ ਪਿਛਲੇ ਕਈ ਸਾਲਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਸੇਬਾਂ ਨੂੰ ਚਮਕਦਾਰ ਬਣਾਉਣ ਲਈ ਇਨ੍ਹਾਂ 'ਤੇ ਇਕ ਮੋਮ ਦੀ ਪਰਤ ਲਾ ਦਿਤੀ ਜਾਂਦੀ ਹੈ ਜੋ ਕਿ ਸਾਡੇ ਸਰੀਰ 'ਚ ਕਈ ਤਰ੍ਹਾਂ ਦੀਆਂ ਖ਼ਰਾਬੀਆਂ ਪੈਦਾ ਕਰ ਸਕਦੀ ਹੈ।

ਅਸਲ 'ਚ ਸੇਬ ਉਗਾਉਣ ਵਾਲੇ ਕਿਸਾਨ ਸੇਬਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਇਸ 'ਤੇ ਇਕ ਤਰ੍ਹਾਂ ਦੀ ਖਾਧੇ ਜਾ ਸਕਣ ਵਾਲੀ ਮੋਮ ਦੀ ਪਰਤ ਲਾ ਦਿੰਦੇ ਹਨ ਜੋ ਕਿ ਇਨ੍ਹਾਂ ਨੂੰ ਚਮਕਦਾਰ ਬਣਾਉਣ ਦਾ ਵੀ ਕੰਮ ਕਰਦੀ ਹੈ ਅਤੇ ਇਹ ਸੇਬਾਂ ਦੀ ਨਮੀ ਵੀ ਬਰਕਰਾਰ ਰਖਦੀ ਹੈ ਅਤੇ ਸੇਬਾਂ ਦੀ ਉਮਰ ਲੰਮੀ ਹੁੰਦੀ ਹੈ। ਅਸਲ 'ਚ ਐਫ਼.ਐਸ.ਐਸ.ਏ.ਆਈ. ਵਲੋਂ ਪ੍ਰਵਾਨਤ ਕੁੱਝ ਮੋਮ ਹੁੰਦੀਆਂ ਹਨ ਜੋ ਕਿ ਖਾਧੀਆਂ ਜਾ ਸਕਦੀਆਂ ਹਨ ਅਤੇ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ।

ਪਰ ਹੋ ਸਕਦਾ ਹੈ ਕਿ ਤੁਹਾਡੇ ਵਲੋਂ ਖ਼ਰੀਦੇ ਜਾ ਰਹੇ ਸੇਬਾਂ 'ਤੇ ਮਿੱਥੀ ਹੱਦ ਤੋਂ ਜ਼ਿਆਦਾ ਮੋਮ ਲੱਗੀ ਹੋਵੇ। ਜੇਕਰ ਤੁਹਾਨੂੰ ਲੱਗੇ ਕਿ ਸੇਬ ਫਿਸਲਵਾਂ ਹੈ ਜਾਂ ਚਿਪਚਿਪਾ ਹੈ ਤਾਂ ਇਸ ਨੂੰ ਖਾਣ ਤੋਂ ਪਹਿਲਾਂ ਮੋਮ ਨੂੰ ਹਟਾ ਦੇਣਾ ਹੀ ਚੰਗਾ ਹੈ। ਕਈ ਲੋਕ ਸੋਚਦੇ ਹਨ ਕਿ ਸੇਬਾਂ ਦੀ ਛਿੱਲ ਲਾਹ ਦੇਣ ਨਾਲ ਹੀ ਇਸ ਮੁਸੀਬਤ ਤੋਂ ਛੁਟਕਾਰਾ ਮਿਲ ਜਾਵੇਗਾ ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਇਸ ਲਈ ਮੋਮ ਨੂੰ ਹਟਾਉਣ ਦੇ ਕਈ ਹੋਰ ਤਰੀਕੇ ਵੀ ਹੋ ਸਕਦੇ ਹਨ।

1. ਸੇਬਾਂ ਨੂੰ ਬਹੁਤ ਗਰਮ ਪਾਣੀ 'ਚ ਪਾ ਦਿਉ ਅਤੇ ਕੱਢ ਕੇ ਕਿਸੇ ਸੁੱਕੇ ਤੌਲੀਏ ਨਾਲ ਚੰਗੀ ਤਰ੍ਹਾਂ ਪੂੰਝ ਦਿਉ।
2. ਮੋਤ ਦੀ ਪਰਤ ਹਟਾਉਣ ਲਈ ਪਾਣੀ 'ਚ ਨਿੰਬੂ ਦਾ ਰਸ ਅਤੇ ਬੇਕਿੰਗ ਸੋਡਾ ਵੀ ਪਾਇਆ ਜਾ ਸਕਦਾ ਹੈ।
3. ਪਾਣੀ 'ਚ ਸਿਰਕਾ ਵੀ ਮਿਲਾਇਆ ਜਾ ਸਕਦਾ ਹੈ।