ਘਰ ਅੰਦਰ ਠੰਢ ਤੋਂ ਬਚਣ ਲਈ ਉਪਾਅ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਅਪਣੇ ਬੱਚਿਆਂ, ਬਜ਼ੁਰਗਾਂ ਦੀ ਦੇਖਭਾਲ ਦੇ ਨਾਲ-ਨਾਲ ਘਰ ਨੂੰ ਵੀ ਠੰਢ ਵਿਚ ਗਰਮ ਰੱਖੋ

photo

 

ਮੁਹਾਲੀ: ਠੰਢ ਦਾ ਮੌਸਮ ਬੇਹੱਦ ਸੋਹਾਵਣਾ ਹੁੰਦਾ ਹੈ ਪਰ ਇਸ ਮੌਸਮ ਵਿਚ ਠੰਢ ਤੋਂ ਬਚਣ ਲਈ ਘਰ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ। ਅਪਣੇ ਬੱਚਿਆਂ, ਬਜ਼ੁਰਗਾਂ ਦੀ ਦੇਖਭਾਲ ਦੇ ਨਾਲ-ਨਾਲ ਘਰ ਨੂੰ ਵੀ ਠੰਢ ਵਿਚ ਗਰਮ ਰੱਖੋ। ਇਸ ਮੌਸਮ ਵਿਚ ਏਸੀ ਦਾ ਇਸਤੇਮਾਲ ਬਿਲਕੁਲ ਬੰਦ ਕਰ ਦਿਉ।  ਪੱਖੇ ਥੱਲੇ ਬੈਠਣ ਤੋਂ ਬਚੋ। ਜਦੋਂ ਧੁੱਪ ਨਿਕਲੇ, ਘਰ ਦੀਆਂ ਖਿੜਕੀਆਂ ਦਰਵਾਜ਼ੇ ਖੋਲ੍ਹ ਦਿਉ। ਕਮਰਿਆਂ ਨੂੰ ਧੁੱਪ ਲਗਾਉ।

ਜੇਕਰ ਤੁਸੀਂ ਘਰ ਦੀ ਦੇਖਭਾਲ ਠੀਕ ਪ੍ਰਕਾਰ ਨਾਲ ਕਰੋਗੇ ਤਾਂ ਤੁਸੀਂ ਵੀ ਬੀਮਾਰ ਹੋਣ ਤੋਂ ਬਚ ਜਾਉਗੇ। ਘਰ ਦੇ ਕਮਰੇ ਵਿਚ ਸੀਲਿੰਗ ਦੇ ਖੂੰਜਿਆਂ ਵਿਚ ਸ਼ੀਸ਼ੇ ਦਾ ਇਸਤੇਮਾਲ ਕਰੋ ਜਾਂ ਫਿਰ ਦੀਵਾਰ ਉਤੇ ਵੱਡੇ ਸਾਈਜ਼ ਦੇ ਪੁਰਾਤਨ ਫ਼ਰੇਮ ਵਿਚ ਸ਼ੀਸ਼ਾ ਲਗਵਾ ਦਿਉ।

ਕਮਰਿਆਂ ਵਿਚ ਸਫ਼ੈਦ ਰੰਗ ਦੀਆਂ ਦੀਵਾਰਾਂ ਜਾਂ ਆਫ਼ ਵਾਈਟ ਰੰਗ ਦੇ ਪਰਦੇ ਨਾ ਕੇਵਲ ਕਮਰੇ ਨੂੰ ਰੋਸ਼ਨਦਾਰ ਬਣਾਉਂਦੇ ਹਨ, ਸਗੋਂ ਇਸ ਨੂੰ ਵੱਡੀ ਲੁਕ ਦੇਣ ਵਿਚ ਵੀ ਮਦਦਗਾਰ ਹਨ।

ਸਰਦੀਆਂ ਦੇ ਦਿਨਾਂ ਵਿਚ ਘਰ ਵਿਚ ਸਮਰੱਥ ਰੋਸ਼ਨੀ ਪਹੁੰਚ ਨਹੀਂ ਪਾਉਂਦੀ ਤਾਂ ਅਜਿਹੇ ਵਿਚ ਕਦੇ-ਕਦੇ ਟਿਊਬਲਾਈਟ ਜਗਾਉਣ ਨਾਲ ਵੀ ਕਮਰੇ ਵਿਚ ਕਈ ਵਾਰ ਰੋਸ਼ਨੀ ਬਹੁਤ ਹੀ ਘੱਟ ਲਗਦੀ ਹੈ ਤਾਂ ਅਜਿਹੇ ਵਿਚ ਕਮਰੇ ਵਿਚ ਘੱਟ ਰੋਸ਼ਨੀ ਨਾ ਕੇਵਲ ਘਰ ਦੀ ਸਜਾਵਟ ਨੂੰ ਬੇਰਸ ਹੀ ਕਰਦੀ ਹੈ ਸਗੋਂ ਰਹਿਣ ਵਾਲੇ ਲੋਕਾਂ ਦੀ ਸਿਹਤ ਉਤੇ ਵੀ ਪ੍ਰਭਾਵ ਪਾਉਂਦੀ ਹੈ। ਘੱਟ ਰੋਸ਼ਨੀ ਵਾਲੇ ਕਮਰਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਐਨਰਜੀ ਲੈਵਲ ਤੋਂ ਲੈ ਕੇ ਮੂਡ ਤਕ ਨੂੰ ਪ੍ਰਭਾਵਤ ਕਰਦੀ ਹੈ।