Heart Attack: ਨਹਾਉਂਦੇ ਸਮੇਂ ਕਿਉਂ ਪੈਂਦਾ ਹੈ ਦਿਲ ਦਾ ਦੌਰਾ? 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਪਹਿਲਾਂ ਦਿਲ ਦਾ ਦੌਰਾ ਸਿਰਫ਼ ਬੁਢਾਪੇ ਵਿਚ ਹੁੰਦਾ ਸੀ ਪਰ ਅੱਜ ਛੋਟੀ ਉਮਰ ਦੇ ਲੋਕਾਂ ਨੂੰ ਹੀ ਦਿਲ ਦੇ ਦੌਰੇ ਕਰ ਕੇ ਅਪਣੀ ਜਾਨ ਗਵਾਉਣੀ ਪੈ ਰਹੀ ਹੈ।

Why does a heart attack occur while taking a bath?

Heart Attack: ਅਜੋਕੇ ਸਮੇਂ ’ਚ ਦਿਲ ਦਾ ਦੌਰਾ ਪੈਣਾ ਆਮ ਗੱਲ ਹੋ ਗਈ ਹੈ। ਅਜਿਹਾ ਅੱਜਕਲ ਦੇ ਗ਼ਲਤ ਖਾਣ-ਪੀਣ ਅਤੇ ਗ਼ਲਤ ਰਹਿਣ-ਸਹਿਣ ਦਾ ਨਤੀਜਾ ਹੈ। ਅੱਜ ਦੇ ਸਮੇਂ ਅਸੀ ਅਪਣੇ ਕੰਮਾਂ ਅਤੇ ਹੋਰ ਕਈ ਚੀਜ਼ਾਂ ’ਚ ਬਹੁਤ ਵਿਅਸਤ ਹੋ ਚੁੱਕੇ ਹਾਂ ਜਿਸ ਕਾਰਨ ਅਸੀ ਅਪਣੀ ਸਿਹਤ ਦਾ ਖ਼ਿਆਲ ਨਹੀਂ ਰਖਦੇ। ਗ਼ਲਤ ਖਾਣ ਪੀਣ ਅਤੇ ਗ਼ਲਤ ਰਹਿਣ ਸਹਿਣ ਕਰ ਕੇ ਹਰ ਇਨਸਾਨ ਕਿਸੇ ਨਾ ਕਿਸੇ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਜਿਨ੍ਹਾਂ ਵਿਚੋਂ ਕਈ ਬੀਮਾਰੀਆਂ ਗੰਭੀਰ ਹੁੰਦੀਆਂ ਹਨ।

ਇਸ ਵਿਚੋਂ ਇਕ ਹੈ ਦਿਲ ਦਾ ਦੌਰਾ। ਪਹਿਲਾਂ ਦਿਲ ਦਾ ਦੌਰਾ ਸਿਰਫ਼ ਬੁਢਾਪੇ ਵਿਚ ਹੁੰਦਾ ਸੀ ਪਰ ਅੱਜ ਛੋਟੀ ਉਮਰ ਦੇ ਲੋਕਾਂ ਨੂੰ ਹੀ ਦਿਲ ਦੇ ਦੌਰੇ ਕਰ ਕੇ ਅਪਣੀ ਜਾਨ ਗਵਾਉਣੀ ਪੈ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਦਿਲ ਦਾ ਦੌਰਾ ਬਾਥਰੂਮ ਵਿਚ ਪੈਂਦਾ ਹੈ। ਬਾਥਰੂਮ ਵਿਚ ਦਿਲ ਦਾ ਦੌਰਾ ਪੈਣ ਦੇ ਕੁੱਝ ਕਾਰਨ ਹੁੰਦੇ ਹਨ। ਇਸੇ ਲਈ ਅੱਜ ਅਸੀ ਤੁਹਾਨੂੰ ਦਸਾਂਗੇ ਇਸ ਦੇ ਕਾਰਨ:

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

- ਜਦੋਂ ਅਸੀਂ ਨਹਾਉਂਦੇ ਹਾਂ ਤਾਂ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਪ੍ਰਭਾਵਤ ਹੋ ਸਕਦਾ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਨਹਾਉਂਦੇ ਸਮੇਂ ਅਚਾਨਕ ਗਰਮ ਪਾਣੀ ਜਾਂ ਫਿਰ ਠੰਢਾ ਪਾਣੀ ਪਾਉਣਾ, ਸਰੀਰ ਨੂੰ ਸਾਫ਼ ਕਰਦੇ ਸਮੇਂ ਜ਼ਿਆਦਾ ਪ੍ਰੈਸ਼ਰ ਲਗਾਉਣਾ, ਦੋਨੋਂ ਪੈਰਾਂ ਦੇ ਸਹਾਰੇ ਜ਼ਿਆਦਾ ਸਮੇਂ ਤਕ ਬੈਠੇ ਰਹਿਣਾ, ਜਲਦਬਾਜ਼ੀ ਵਿਚ ਨਹਾਉਣਾ ਆਦਿ ਕਾਰਨ ਹਨ। ਇਨ੍ਹਾਂ ਸੱਭ ਦਾ ਸਾਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

- ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਟੱਬ ’ਚ ਬੈਠ ਕੇ ਨਹਾਉਂਦੇ ਹਨ। ਟੱਬ ’ਚ ਨਹਾਉਣ ਨਾਲ ਸਾਡੀ ਹਾਰਟ ਰੇਟ ਪ੍ਰਭਾਵਤ ਹੁੰਦੀ ਹੈ ਜਿਸ ਨਾਲ ਨਸਾਂ ’ਤੇ ਦਬਾਅ ਪੈਂਦਾ ਹੈ। ਇਸ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।
- ਲੈਟਰੀਨ ਸੀਟ ’ਤੇ ਜ਼ਿਆਦਾ ਸਮਾਂ ਬੈਠੇ ਰਹਿਣ ਨਾਲ ਵੀ ਦਿਲ ਦਾ ਦੌਰਾ ਪੈ ਸਕਦਾ ਹੈ ਕਿਉਂਕਿ ਇਸ ਨਾਲ ਖ਼ੂਨ ਪ੍ਰਵਾਹ ਪ੍ਰਭਾਵਤ ਹੁੰਦਾ ਹੈ। ਅਜਿਹੀ ਸਥਿਤੀ ’ਚ ਜ਼ਿਆਦਾ ਸਮੇਂ ਤਕ ਬੈਠਣ ਨਾਲ ਦਿਲ ਦੀਆਂ ਨਸਾਂ ’ਤੇ ਪ੍ਰਭਾਵ ਪੈਂਦਾ ਹੈ ਅਤੇ ਖ਼ੂਨ ਦਾ ਪ੍ਰਵਾਹ ਵੀ ਰੁਕਦਾ ਹੈ ਜਿਸ ਕਰ ਕੇ ਲੋਕਾਂ ਨੂੰ ਬਾਥਰੂਮ ਵਿਚ ਦਿਲ ਦੇ ਦੌਰੇ ਜਿਹੀ ਸਮੱਸਿਆ ਹੋ ਸਕਦੀ ਹੈ।

- ਨਹਾਉਂਦੇ ਸਮੇਂ ਸੱਭ ਤੋਂ ਪਹਿਲਾਂ ਸਿਰ ’ਤੇ ਠੰਢਾ ਪਾਣੀ ਪਾਉਣ ਨਾਲ ਵੀ ਦਿਲ ਦੇ ਦੌਰੇ ਦੀ ਸਮੱਸਿਆ ਹੁੰਦੀ ਹੈ। ਸੱਭ ਤੋਂ ਪਹਿਲਾਂ ਸਿਰ ’ਤੇ ਪਾਣੀ ਪਾਉਣ ਨਾਲ ਸਿਰ ਵਲ ਜਾਣ ਵਾਲੀਆਂ ਖ਼ੂਨ ਧਮਣੀਆਂ ਟੁਟ ਜਾਂਦੀਆਂ ਹਨ। ਇਸ ਲਈ ਹਮੇਸ਼ਾ ਨਹਾਉਂਦੇ ਸਮੇਂ ਸੱਭ ਤੋਂ ਪਹਿਲਾਂ ਪੈਰਾਂ ’ਤੇ ਜਾਂ ਫਿਰ ਮੋਢਿਆਂ ’ਤੇ ਪਾਣੀ ਪਾਉਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਰਾਹਤ ਮਿਲਦੀ ਹੈ।

(For more news apart from Heart attack, stay tuned to Rozana Spokesman)