ਹੱਡੀਆਂ ਨੂੰ ਕਮਜ਼ੋਰ ਕਰ ਦੇਵੇਗੀ ਸੋਡੇ ਸਣੇ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਚਿਕਨ ਵੀ ਜ਼ਿਆਦਾ ਮਾਤਰਾ ਵੀ ਤੁਹਾਡੀਆਂ ਹੱਡੀਆਂ ਲਈ ਨੁਕਸਾਨਦਾਇਕ ਹੋ ਸਕਦੀ ਹੈ।

photo

 

ਮੁਹਾਲੀ : ਹੱਡੀਆਂ ਨੂੰ ਮਜ਼ਬੂਤ ਕਰਨ ਲਈ ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਖ਼ੁਰਾਕ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਅੱਜਕਲ ਦੀ ਰੁਝੀ ਜ਼ਿੰਦਗੀ ਕਾਰਨ ਲੋਕ ਅਪਣੇ ਖਾਣ-ਪੀਣ ਦਾ ਵੀ ਧਿਆਨ ਨਹੀਂ ਰੱਖ ਪਾਉਂਦੇ। ਹਮੇਸ਼ਾ ਸੱਭ ਉਹ ਚੀਜ਼ਾਂ ਖਾਂਦੇ ਹਨ ਜੋ ਆਸਾਨੀ ਨਾਲ ਉਪਲਭਦ ਹੋਣ ਜਿਵੇਂ- ਫ਼ਰਾਈ ਫ਼ੂਡ, ਜ਼ੰਕ ਫ਼ੂਡ, ਕੈਫ਼ੀਨ ਵਰਗੀਆਂ ਚੀਜ਼ਾਂ। ਪਰ ਇਹ ਚੀਜਾਂ ਤੁਹਾਡੀਆਂ ਹੱਡੀਆਂ ਵੀ ਕਮਜ਼ੋਰ ਕਰ ਸਕਦੀਆਂ ਹਨ। ਆਉ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ 

 ਪੜ੍ਹੋ ਪੂਰੀ ਖਬਰ: ਕੰਵਰਦੀਪ ਕੌਰ ਬਣ ਸਕਦੀ ਹੈ ਚੰਡੀਗੜ੍ਹ ਦੀ ਦੂਜੀ ਮਹਿਲਾ SSP

ਜ਼ਿਆਦਾ ਸੋਡਾ ਪੀਣਾ ਵੀ ਤੁਹਾਡੀਆਂ ਹੱਡੀਆਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਤੋਂ ਇਲਾਵਾ ਸੋਡੇ ਦਾ ਸੇਵਨ ਕਰਨ ਨਾਲ ਔਰਤਾਂ ਵਿਚ ਹਿਪ ਫ਼ਰੈਕਚਰ ਵਰਗੀਆਂ ਸਮੱਸਿਆਵਾਂ ਦਾ ਵੀ ਖ਼ਤਰਾ ਵਧ ਸਕਦਾ ਹੈ। ਖੋਜ ਅਨੁਸਾਰ ਸੋਡਾ ਪੀਣ ਨਾਲ ਸਰੀਰ ਕੈਲਸ਼ੀਅਮ ਸੋਖ ਲੈਂਦਾ ਹੈ ਅਤੇ ਤੁਹਾਡੀਆਂ ਹੱਡੀਆਂ ਕਮਜੋਰ ਹੋ ਸਕਦੀਆਂ ਹਨ। 

 ਪੜ੍ਹੋ ਪੂਰੀ ਖਬਰ: ਜਨਰਲ ਕਰਿਅੱਪਾ ਜਿਨ੍ਹਾਂ ਨੂੰ ਪਾਕਿ ਫੌਜੀ ਵੀ ਕਰਦੇ ਸਨ ਸਲਾਮ, ਪੜ੍ਹੋ ਭਾਰਤ ਦੇ ਪਹਿਲੇ ਫੌਜ ਮੁਖੀ ਦੀ ਕਹਾਣੀ

ਚਿਕਨ ਵੀ ਜ਼ਿਆਦਾ ਮਾਤਰਾ ਵੀ ਤੁਹਾਡੀਆਂ ਹੱਡੀਆਂ ਲਈ ਨੁਕਸਾਨਦਾਇਕ ਹੋ ਸਕਦੀ ਹੈ। ਖੋਜ ਅਨੁਸਾਰ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲਾ ਪ੍ਰੋਟੀਨ ਤੁਹਾਡੇ ਖ਼ੂਨ ਨੂੰ ਅਮਲੀਕਿ੍ਰਤ ਭਾਵ ਕਿ ਐਸਿਡਿਕ ਕਰ ਦਿੰਦਾ ਹੈ ਜਿਸ ਨਾਲ ਤੁਹਾਡਾ ਖ਼ੂਨ ਪੀ.ਐਚ.ਵਿਚ ਹੋਣ ਵਾਲੇ ਬਦਲਾਵਾਂ ਦੇ ਉਲਟ ਕੰਮ ਕਰਦਾ ਹੈ। ਇਸ ਪ੍ਰਕਿਰਿਆ ਦੌਰਾਨ ਹੱਡੀਆਂ ਕੈਲਸ਼ੀਅਮ ਸੋਖ ਲੈਂਦੀਆਂ ਹਨ। ਇਸ ਨਾਲ ਤੁਹਾਡੀਆਂ ਹੱਡੀਆਂ ਵਿਚੋਂ ਕੈਲਸ਼ੀਅਮ ਦੀ ਘਾਟ ਹੋਣ ਲਗਦੀ ਹੈ।

ਜ਼ਿਆਦਾ ਮਾਤਰਾ ’ਚ ਮਿੱਠੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਵੀ ਤੁਹਾਡੀਆਂ ਹੱਡੀਆਂ ਨੂੰ ਨੁਕਸਾਨ ਹੋ ਸਕਦਾ ਹੈ। ਜ਼ਿਆਦਾ ਚੀਨੀ ਖਾਣ ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਜ਼ਿਆਦਾ ਚੀਨੀ ਤੁਹਾਡੀਆਂ ਹੱਡੀਆਂ ਵਿਚੋਂ ਕੈਲਸ਼ੀਅਮ ਸੋਖ ਲੈਂਦੀ ਹੈ। ਜ਼ਿਆਦਾ ਚੀਨੀ ਦੀ ਤਰ੍ਹਾਂ ਜ਼ਿਆਦਾ ਲੂਣ ਦਾ ਸੇਵਨ ਵੀ ਤੁਹਾਡੇ ਸਰੀਰ ਵਿਚੋਂ ਕੈਲਸ਼ੀਅਮ ਦੇ ਲੈਵਲ ਨੂੰ ਘੱਟ ਕਰ ਸਕਦਾ ਹੈ। ਜ਼ਿਆਦਾ ਲੂਣ ਖਾਣ ਨਾਲ ਤੁਹਾਨੂੰ ਓਸਟੀਓਪੋਰੋਸਿਸ ਨਾਂ ਦੀ ਬੀਮਾਰੀ ਹੋ ਸਕਦੀ ਹੈ। ਓਸਟੀਓਪੋਰੋਸਿਸ ਇਕ ਅਜਿਹੀ ਬੀਮਾਰੀ ਹੁੰਦੀ ਹੈ ਜਿਸ ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਕੇ ਆਸਾਨੀ ਨਾਲ ਟੁਟਣ ਲਗਦੀਆਂ ਹਨ। 

ਕੈਫ਼ੀਨ ਦਾ ਸੇਵਨ ਵੀ ਔਰਤਾਂ ਦੀਆਂ ਹੱਡੀਆਂ ਨੂੰ ਕਮਜ਼ੋਰ ਕਰ ਸਕਦਾ ਹੈ। ਇਹ ਹੱਡੀਆਂ ਵਿਚੋਂ ਕੈਲਸ਼ੀਅਮ ਨੂੰ ਬਾਹਰ ਕਢਦਾ ਹੈ ਜਿਸ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਜ਼ਿਆਦਾ ਕੈਫ਼ੀਨ ਪੀਣਾ ਵੀ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।