ਡਿਪ੍ਰੈਸ਼ਨ ਨੂੰ ਦੂਰ ਰਖਣ ‘ਚ ਮਦਦ ਕਰਦਾ ਹੈ ਸੁਪਰਫੂਡਜ਼

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਅੱਜ ਬਹੁਤ ਸਾਰੇ ਲੋਕ ਡਿਪ੍ਰੈਸ਼ਨ ਦੇ ਸ਼ਿਕਾਰ ਹਨ

File

ਅੱਜ ਬਹੁਤ ਸਾਰੇ ਲੋਕ ਡਿਪ੍ਰੈਸ਼ਨ ਦੇ ਸ਼ਿਕਾਰ ਹਨ। ਕਈ ਵਾਰ ਤਾਂ ਡਿਪ੍ਰੈਸ਼ਨ ਦੀ ਵਜ੍ਹਾ ਸਾਡੇ ਜੀਵਨ ਦੀਆ ਕੁੱਝ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਕਈ ਵਾਰ ਸਾਡਾ ਖਾਣ- ਪੀਣ ਵੀ ਇਸ ਸਮੱਸਿਆ ਦੀ ਵਜ੍ਹਾ ਬਣ ਸਕਦਾ ਹੈ। ਕਈ ਵਾਰ ਤੁਸੀਂ ਵੇਖਿਆ ਹੋਵੇਗਾ, ਕੁੱਝ ਲੋਕ ਆਪਣਾ ਤਣਾਅ ਕੁੱਝ ਚੰਗਾ ਜਿਹਾ ਖਾਕੇ ਦੂਰ ਕਰ ਲੈਂਦੇ ਹਨ। ਅਜਿਹੇ ਵਿੱਚ ਪਤਾ ਚੱਲਦਾ ਹੈ ਕਿ ਖਾਣ-ਪੀਣ ਸਾਡੇ ਦਿਮਾਗ ਨੂੰ ਠੀਕ ਢੰਗ ਨਾਲ ਕੰਮ ਕਰਣ ਵਿੱਚ ਮਦਦ ਕਰਦਾ ਹੈ, ਜਿਸਦੇ ਨਾਲ ਅਸੀ ਤਣਾਅ ਘੱਟ ਮਹਿਸੂਸ ਕਰਦੇ ਹਾਂ।

ਜੇਕਰ ਤੁਸੀ ਚਾਹੁੰਦੇ ਹੋ ਕਿ ਤੁਹਾਨੂੰ ਜੀਵਨ ਵਿੱਚ ਕਦੇ ਤਣਾਅ ਮਹਿਸੂਸ ਨਾ ਹੋਵੇ ਤਾਂ ਆਪਣੀ ਰੋਜਾਨਾ ਦੀ ਖੁਰਾਕ ਵਿੱਚ ਵਿਟਾਮਿਨ, ਮਿਨਰਲਸ ਅਤੇ ਹੋਰ ਜ਼ਰੂਰੀ ਤੱਤ ਸ਼ਾਮਿਲ ਕਰ ਸਕਦੇ ਹੋ। ਜੀਵਨ ਵਿੱਚ ਮੁਸ਼ਕਲਾਂ ਤਾਂ ਆਉਂਦੀਆ ਹੀ ਰਹਿੰਦੀਆਂ ਹਨ, ਜ਼ਰੂਰੀ ਹੈ ਇਹਨਾਂ ਮੁਸੀਬਤਾਂ ਨੂੰ ਦਿਲ ਅਤੇ ਦਿਮਾਗ ਦੋਨਾਂ ਦੀ ਮਦਦ ਨਾਲ ਠੀਕ ਕਰਨਾ। ਅਜਿਹੇ ਸਮੇਂ ਵਿੱਚ ਤੁਹਾਡੇ ਸਰੀਰ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਸ਼ਰੀਰ ਵਿੱਚ ਇਹਨਾਂ ਵਿਟਾਮਿਨ ਅਤੇ ਮਿਨਰਲਸ ਦੀ ਪੂਰਤੀ ਲਈ ਹਰ ਤਰ੍ਹਾਂ ਦੀਆ ਚੀਜ਼ਾਂ ਖਾਓ। ਜੇਕਰ ਸ਼ਾਕਾਹਾਰੀ ਹੋ ਤਾਂ ਹਰ ਪ੍ਰਕਾਰ ਦੀਆ ਸੱਬਜੀਆ ਅਤੇ ਜੇਕਰ ਮਾਸ਼ਾਕਾਹਾਰੀ ਖਾ ਲੈਂਦੇ ਹੋ ਤਾਂ ਅੰਡਾ ਅਤੇ ਮੱਛੀ ਦਾ ਸੇਵਨ ਕਰ ਸਕਦੇ ਹੋ।

ਜਿੰਕ ਅਤੇ ਮੈਗਨੀਸ਼ਿਅਮ- ਸ਼ਰੀਰ ਨੂੰ ਸਿਹਤਮੰਦ ਬਣਾਉਣ ਲਈ ਜਿੰਕ ਅਤੇ ਮੈਗਨੀਸ਼ਿਅਮ ਬਹੁਤ ਜ਼ਰੂਰੀ ਹਨ। ਇਸ ਵਿੱਚ ਲਸਣ, ਮੂੰਗਫਲੀ, ਦਾਲਾਂ ਅਤੇ ਬਦਾਮ ਤੁਹਾਡੇ ਲਈ ਬਹੁਤ ਲਾਭਕਾਰੀ ਹਨ।

ਓਮੇਗਾ 3- ਅਖ਼ਰੋਟ ਵਿੱਚ ਓਮੇਗਾ-3 ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਦਿਮਾਗ ਦੇ ਨਾਲ-ਨਾਲ ਇਹ ਤੁਹਾਡੇ ਗੋਡਿਆਂ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ। ਇਹਨਾਂ ਤੋਂ ਇਲਾਵਾ ਸਾਬੂਤ ਅਨਾਜ, ਸ਼ੱਕਰਕੰਦੀ ਅਤੇ ਬਰੌਕਲੀ ਵੀ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗੀ। ਤਣਾਅ ਤੋਂ ਬਚਨ ਲਈ ਜਿਨ੍ਹਾਂ ਹੋ ਸਕੇ ਜਿਆਦਾ ਮਿੱਠੇ ਅਤੇ ਸੋਡੀਅਮ ਨਾਲ ਭਰੇ ਹੋਏ ਖਾਣੇ ਤੋਂ ਦੂਰ ਰਹੋ।

ਐਵੋਕਾਡੋ- ਐਵੋਕਾਡੋ ਅਤੇ ਹੋਰ ਹਰੇ ਫਲ ਤੁਹਾਡੀ ਮਾਨਸਿਕ ਹਾਲਤ ਨੂੰ ਸੰਤੁਲਤ ਰੱਖਣ ਵਿੱਚ ਮਦਦ ਕਰਦੇ ਹਨ।

ਸਾਗ- ਤਣਾਅ ਨੂੰ ਦੂਰ ਕਰਣ ਲਈ ਸਾਗ ਖਾਣਾ ਵੀ ਲਾਭਦਾਇਕ ਮੰਨਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।