Mehendi Benefits: ਮਾਈਗ੍ਰੇਨ ਅਤੇ ਚਮੜੀ ਲਈ ਬਹੁਤ ਫ਼ਾਇਦੇਮੰਦ ਹਨ ਮਹਿੰਦੀ ਦੇ ਪੱਤੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਆਉ ਜਾਣਦੇ ਹਾਂ ਸਿਹਤ ਲਈ ਕਿੰਨੀ ਫ਼ਾਇਦੇਮੰਦ ਹਨ ਮਹਿੰਦੀ ਦੇ ਪੱਤੇ।

Mehendi Benefits

Mehendi Benefits: ਮਹਿੰਦੀ ਦੀ ਵਰਤੋਂ ਲੋਕ ਪੁਰਾਣੇ ਸਮੇਂ ਤੋਂ ਕਰਦੇ ਆ ਰਹੇ ਹਨ। ਆਮ ਤੌਰ ’ਤੇ ਇਸ ਨੂੰ ਵਿਆਹ ਜਾਂ ਤਿਉਹਾਰ ਦੇ ਸਮੇਂ ’ਤੇ ਲਗਾਇਆ ਜਾਂਦਾ ਹੈ। ਹੱਥਾਂ-ਪੈਰਾਂ ਤੋਂ ਇਲਾਵਾ ਲੋਕ ਇਸ ਨੂੰ ਵਾਲਾਂ ’ਤੇ ਵੀ ਲਗਾਉਂਦੇ ਹਨ ਤਾਕਿ ਚਿੱਟੇ ਵਾਲਾਂ ਨੂੰ ਛੁਪਾਇਆ ਜਾ ਸਕੇ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸੱਭ ਤੋਂ ਇਲਾਵਾ ਵੀ ਮਹਿੰਦੀ ਦੇ ਕਈ ਗੁਣਕਾਰੀ ਲਾਭ ਹਨ। ਇਹ ਸਾਡੀ ਸਿਹਤ ਲਈ ਕਿੰਨੀ ਜ਼ਰੂਰੀ ਹੈ।

ਆਉ ਜਾਣਦੇ ਹਾਂ ਸਿਹਤ ਲਈ ਕਿੰਨੀ ਫ਼ਾਇਦੇਮੰਦ ਹਨ ਮਹਿੰਦੀ ਦੇ ਪੱਤੇ।

ਜੇ ਤੁਸੀਂ ਗੁਰਦੇ ਦੇ ਰੋਗ ਤੋਂ ਪ੍ਰੇਸ਼ਾਨ ਹੋ ਤਾਂ ਅੱਧਾ ਲੀਟਰ ਪਾਣੀ ਵਿਚ 50 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਪਾਉ। ਫਿਰ ਇਸ ਨੂੰ ਉਬਾਲ ਲਉ ਅਤੇ ਛਾਣ ਕੇ ਪੀਉ। ਮਾਈਗ੍ਰੇਨ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰਾਤ ਨੂੰ ਸੋਣ ਤੋਂ ਪਹਿਲਾਂ 200 ਗ੍ਰਾਮ ਪਾਣੀ ਵਿਚ 100 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਕੁੱਟ ਕੇ ਭਿਉਂ ਕੇ ਰੱਖੋ। ਸਵੇਰੇ ਉਠਦੇ ਹੀ ਇਸ ਪਾਣੀ ਨੂੰ ਛਾਣ ਲਉ ਅਤੇ ਇਸ ਦੀ ਵਰਤੋਂ ਕਰੋ।

ਚਮੜੀ ਦਾ ਰੋਗ ਹੋਣ ’ਤੇ ਮਹਿੰਦੀ ਦੇ ਰੁੱਖ ਦੀ ਛਾਲ ਨੂੰ ਪੀਸ ਕੇ ਕਾੜ੍ਹਾ ਬਣਾ ਲਉ, ਫਿਰ ਇਸ ਦੀ ਇਕ ਮਹੀਨੇ ਤਕ ਵਰਤੋਂ ਕਰੋ ਪਰ ਧਿਆਨ ਰੱਖੋ ਕਿ ਇਸ ਪ੍ਰਕਿਰਿਆ ਦੌਰਾਨ ਸਾਬਣ ਦੀ ਵਰਤੋਂ ਤੋਂ ਪਰਹੇਜ਼ ਕਰੋ। ਇਸ ਸਮੱਸਿਆ ਵਿਚ ਮਹਿੰਦੀ ਇਕ ਵਰਦਾਨ ਹੈ।

ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਅਪਣੇ ਪੈਰਾਂ ਦੀਆਂ ਤਲੀਆਂ ਅਤੇ ਹੱਥਾਂ ’ਤੇ ਲਗਾਉ। ਅੱਧਾ ਲੀਟਰ ਪਾਣੀ ਵਿਚ 50 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਉਬਾਲ ਲਉ, ਜਦੋਂ 100 ਗ੍ਰਾਮ ਪਾਣੀ ਬਚ ਜਾਵੇ ਤਾਂ ਇਸ ਨੂੰ ਛਾਣ ਕੇ ਪੀ ਲਉ। ਜੇ ਤੁਹਾਡੇ ਸਰੀਰ ਦਾ ਕੋਈ ਅੰਗ ਸੜ ਗਿਆ ਹੈ ਤਾਂ ਮਹਿੰਦੀ ਦੇ ਪੱਤਿਆਂ ਦਾ ਗਾੜ੍ਹਾ ਲੇਪ ਤਿਆਰ ਕਰੋ ਅਤੇ ਇਸ ਨੂੰ ਸੜੀ ਹੋਈ ਥਾਂ ’ਤੇ ਲਗਾਉ। ਸੜਕਣ ਤੁਰਤ ਸ਼ਾਂਤ ਹੋ ਜਾਵੇਗੀ। ਮਹਿੰਦੀ ਦੇ ਪੱਤਿਆਂ ਨੂੰ ਚਬਾਉਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। ਰਾਤ ਨੂੰ 200 ਗ੍ਰਾਮ ਪਾਣੀ ਵਿਚ 100 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਕੁੱਟ ਕੇ ਭਿਉਂ ਕੇ ਰੱਖ ਲਉ ਅਤੇ ਸਵੇਰੇ ਛਾਣ ਕੇ ਪੀਉ। ਅਜਿਹਾ ਇਕ ਹਫ਼ਤੇ ਤਕ ਰੋਜ਼ਾਨਾ ਕਰੋ। ਇਹ ਪੀਲੀਆ ਨੂੰ ਦੂਰ ਕਰਨ ਵਿਚ ਬੜਾ ਕਾਰਗਾਰ ਸਾਬਤ ਹੁੰਦਾ ਹੈ।

(For more Punjabi news apart from Mehendi leaves are very beneficial for migraine and skin, stay tuned to Rozana Spokesman)