ਵੱਧਦੀ ਤੋਂਦ 'ਤੇ ਕਾਬੂ ਲਈ ਅਜ਼ਮਾਉ ਇਹ 5 ਚਾਹ
ਜੀਵਨਸ਼ੈਲੀ 'ਚ ਪੁੱਠੇ- ਸਿੱਧੇ ਬਦਲਾਅ ਅਤੇ ਤਨਾਅ ਦੇ ਚਲਦੇ ਅਜਕਲ ਲੋਕਾਂ ਦਾ ਭਾਰ ਵਧਣਾ ਅਤੇ ਤੋਂਦ ਨਿਕਲਨਾ ਆਮ ਗੱਲ ਹੋ ਗਈ ਹੈ..
ਜੀਵਨਸ਼ੈਲੀ 'ਚ ਪੁੱਠੇ- ਸਿੱਧੇ ਬਦਲਾਅ ਅਤੇ ਤਨਾਅ ਦੇ ਚਲਦੇ ਅਜਕਲ ਲੋਕਾਂ ਦਾ ਭਾਰ ਵਧਣਾ ਅਤੇ ਤੋਂਦ ਨਿਕਲਨਾ ਆਮ ਗੱਲ ਹੋ ਗਈ ਹੈ ਪਰ ਵਧਦੀ ਤੋਂਦ 'ਤੇ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਇਹ ਕਈ ਬੀਮਾਰੀਆਂ ਨੂੰ ਵੀ ਅਪਣੇ ਨਾਲ ਲਿਆਉਂਦੀ ਹੈ। ਉਂਜ ਤਾਂ ਤੋਂਦ ਵਧਣ ਤੋਂ ਬਚਨ ਲਈ ਜੌਗਿੰਗ ਅਤੇ ਕਸਰਤ ਜਿਵੇਂ ਕਈ ਉਪਾਅ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਸਿਰਫ਼ ਚਾਹ ਪੀ ਕੇ ਵੀ ਤੁਸੀਂ ਵਧਦੀ ਤੋਂਦ 'ਤੇ ਲਗਾਮ ਲਗਾ ਸਕਦੇ ਹਨ। ਅਸੀਂ ਤੁਹਾਨੂੰ ਦਸ ਰਹੇ ਹੋ ਉਨ੍ਹਾਂ 5 ਤਰ੍ਹਾਂ ਦੀ ਚਾਹ ਦੇ ਬਾਰੇ 'ਚ, ਜਿਨ੍ਹਾਂ ਨੂੰ ਪੀ ਕੇ ਤੁਹਾਡੀ ਤੋਂਦ ਕਾਬੂ 'ਚ ਰਹਿ ਸਕਦੀ ਹੈ।
ਨੀਂਬੂ ਦੀ ਚਾਹ
ਨੀਂਬੂ ਦਾ ਹਰ ਤਰ੍ਹਾਂ ਨਾਲ ਸੇਵਨ ਮੋਟਾਪਾ ਅਤੇ ਐਕਸਟਰਾ ਚਰਬੀ ਦਾ ਸਫ਼ਾਇਆ ਕਰਦਾ ਹੈ। ਲੇਮਨ ਟੀ ਕਾਫ਼ੀ ਲੋਕਾਂ ਨੂੰ ਪਸੰਦ ਹੁੰਦੀ ਹੈ। ਭਾਰ ਘੱਟ ਕਰਨ ਲਈ ਇਹ ਚਾਹ ਕਾਫ਼ੀ ਲਾਭਦਾਇਕ ਹੈ। ਲੇਮਨ ਟੀ 'ਚ ਖੰਡ ਦੀ ਜਗ੍ਹਾ ਸ਼ਹਿਦ ਦਾ ਇਸਤੇਮਾਲ ਕਰੋ।
ਅਜਵਾਇਨ ਦੀ ਚਾਹ
ਅਜਵਾਇਨ 'ਚ ਰਾਈਬੋਫ਼ਲੇਵਿਨ ਨਾਮ ਦਾ ਤੱਤ ਹੁੰਦਾ ਹੈ, ਜੋ ਮੋਟਾਪੇ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਗਰਮ ਪਾਣੀ 'ਚ ਅਜਵਾਇਨ, ਸੌਂਫ਼, ਇਲੈਚੀ ਅਤੇ ਅਦਰਕ ਪਾ ਕੇ 5 ਮਿੰਟ ਤਕ ਉਬਾਲੋ ਅਤੇ ਫਿਰ ਛਾਣ ਕੇ ਇਸ ਦਾ ਸੇਵਨ ਕਰੋ। ਕੁੱਝ ਹੀ ਦਿਨਾਂ 'ਚ ਇਸ ਦਾ ਫ਼ਾਇਦਾ ਦਿਖੇਗਾ।
ਕਾਲੀ ਮਿਰਚ ਦੀ ਚਾਹ
ਕਾਲੀ ਮਿਰਚ 'ਚ ਮੌਜੂਦ ਪਾਈਪਰਿਨ ਚਰਬੀ ਨੂੰ ਬਾਲ੍ਹਣ 'ਚ ਮਦਦ ਕਰਦਾ ਹੈ। ਕਾਲੀ ਮਿਰਚ ਅਤੇ ਅਦਰਕ ਨੂੰ ਪਾਣੀ 'ਚ 5 ਮਿੰਟ ਤਕ ਉਬਾਲੋ ਅਤੇ ਫਿਰ ਇਸ ਨੂੰ ਛਾਣ ਕੇ ਪਿਉ।
ਦਾਲਚੀਨੀ ਦੀ ਚਾਹ
ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਭਾਰ ਘੱਟ ਕਰਨ ਜਾਂ ਤੋਂਦ ਘਟਾਉਣ ਲਈ ਗਰੀਨ ਟੀ ਨੂੰ ਹੀ ਇੱਕਮਾਤਰ ਵਿਕਲਪ ਮੰਨਦੇ ਹਨ, ਜਦਕਿ ਅਜਿਹਾ ਨਹੀਂ ਹੈ। ਦਾਲਚੀਨੀ ਦੀ ਚਾਹ ਵੀ ਇਸ 'ਚ ਮਦਦ ਕਰ ਸਕਦੀ ਹੈ।
ਅਦਰਕ ਦੀ ਚਾਹ
ਅਦਰਕ ਦੀ ਚਾਹ ਬਣਾਉਣਾ ਬਹੁਤ ਆਸਾਨ ਹੈ। ਕਿਸੇ ਭਾਂਡੇ 'ਚ ਪਾਣੀ ਗਰਮ ਕਰੋ ਅਤੇ ਉਸ 'ਚ ਅਦਰਕ ਦੇ ਟੁਕੜੇ ਨੂੰ ਉਬਾਲੋ ਅਤੇ ਢੱਕ ਦਿਉ। ਫਿਰ ਛਾਣ ਕੇ ਥੋੜ੍ਹਾ ਨੀਂਬੂ ਦਾ ਰਸ ਮਿਲਾ ਕੇ ਪਿਉ। ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ ਦਾ ਵੀ ਇਸਤੇਮਾਲ ਕਰ ਸਕਦੇ ਹੋ।