'ਅਭੀ ਜਿੰਦਾ ਹੈ ਮੇਰੀ ਮਾਂ ਮੁਝੇ ਕੁਛ ਨਹੀਂ ਹੋਗਾ''

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪੰਛੀ ਨੇ ਕਿੰਝ ਬਚਾਏ ਅਪਣੇ ਬੱਚੇ

Southern Lapwing Bird

''ਅਭੀ ਜਿੰਦਾ ਹੈ ਮੇਰੀ ਮਾਂ ਮੁਝੇ ਕੁਛ ਨਹੀਂ ਹੋਗਾ, ਘਰ ਸੇ ਜਬ ਨਿਕਲਤਾ ਹੂੰ ਏਕ ਦੁਆ ਭੀ ਸਾਥ ਚਲਤੀ ਹੈ'' ਮਾਂ 'ਤੇ ਲਿਖੀਆਂ ਕਿਸੇ ਕਵੀ ਦੀਆਂ ਇਹ ਪੰਕਤੀਆਂ ਇਕ ਮਾਦਾ ਪੰਛੀ ਦੇ ਵੀਡੀਓ 'ਤੇ ਖ਼ੂਬ ਢੁਕਦੀਆਂ ਹਨ, ਜੋ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਬੱਚਿਆਂ ਦੀ ਰਾਖੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਬਾਰੇ ਭਾਵੇਂ ਪਤਾ ਨਹੀਂ ਚੱਲ ਸਕਿਆ ਕਿ ਇਹ ਕਿੱਥੋਂ ਦੀ ਹੈ ਪਰ ਵੀਡੀਓ ਵਿਚ ਨਜ਼ਰ ਆਉਣ ਵਾਲੇ ਪੰਛੀ ਨੂੰ ਸਾਊਦਰਨ ਲੈਪਵਿੰਗ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਜੋ ਉਰੂਗਵੇ ਦਾ ਰਾਸ਼ਟਰੀ ਪੰਛੀ ਹੈ। ਇਹ ਪੰਛੀ ਜ਼ਿਆਦਾਤਰ ਸਾਊਥ ਅਮਰੀਕਾ ਅਤੇ ਬ੍ਰਾਜ਼ੀਲ ਵਿਚ ਪਾਇਆ ਜਾਂਦਾ ਹੈ।

ਇਸੇ ਤਰ੍ਹਾਂ ਦਾ ਇਕ ਹੋਰ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਦੋਵੇਂ ਵੀਡੀਓ ਭਾਵੇਂ ਵੱਖੋ-ਵੱਖਰੇ ਹਨ ਪਰ ਇਨ੍ਹਾਂ ਵਿਚ ਇਕ ਚੀਜ਼ ਅਜਿਹੀ ਹੈ ਜੋ ਵੱਖਰੀ ਨਹੀਂ ਹੈ ਉਹ ਹੈ ''ਮਾਂ ਦੀ ਮਮਤਾ'' ਜੋ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਅਪਣੇ ਬੱਚਿਆਂ ਨੂੰ ਇਕੱਲਾ ਨਹੀਂ ਛੱਡਦੀ। ਮਾਂ ਚਾਹੇ ਕਿਸੇ ਦੀ ਵੀ ਹੋਵੇ ਉਸ ਦੀ ਮਮਤਾ ਬਿਲਕੁੱਲ ਇਕੋ ਜਿਹੀ ਹੁੰਦੀ ਹੈ, ਕੋਈ ਫ਼ਰਕ ਨਹੀਂ ਹੁੰਦਾ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਮਾਂ ਦੀ ਮਮਤਾ 'ਤੇ ਵੱਖੋ ਵੱਖਰੇ ਕੈਪਸ਼ਨ ਵੀ ਦਿੱਤੇ ਜਾ ਰਹੇ ਹਨ। ਦੇਖੋ ਵੀਡੀਓ............