ਯੂਰਿਕ ਐਸਿਡ ਕਿਵੇਂ ਕਰੀਏ ਕਾਬੂ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਰੀਰ ’ਚ ਯੂਰਿਕ ਐਸਿਡ ਵਧਣ ਨਾਲ ਗਠੀਆ, ਬਲੱਡ ਪ੍ਰੈਸ਼ਰ, ਗੁਰਦੇ ਦੀਆਂ ਸਮੱਸਿਆਵਾਂ ਅਤੇ ਹੋਰ ਗੁੰਝਲਦਾਰ ਬਿਮਾਰੀਆਂ ਹੋ ਸਕਦੀਆਂ ਹਨ। 

uric acid

 

ਚੰਡੀਗੜ੍ਹ : ਪੰਜਾਬ ਦੇ ਪਿੰਡਾਂ ’ਚ ਬਹੁਤ ਸਾਰੇ ਲੋਕ ਯੂਰਿਕ ਐਸਿਡ ਦੀ ਸਮੱਸਿਆ ਤੋਂ ਪੀੜਤ ਹਨ ਅਤੇ ਸਰੀਰ ’ਚ ਯੂਰਿਕ ਐਸਿਡ ਵਧਣ ਨਾਲ ਗਠੀਆ ਸਮੇਤ ਕਈ ਸਿਹਤ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਸਮੇਂ ਦੇ ਨਾਲ ਯੂਰਿਕ ਐਸਿਡ ਗੋਡਿਆਂ ਸਮੇਤ ਵੱਖੋ-ਵੱਖ ਜੋੜਾਂ ’ਚ ਇਕੱਠਾ ਹੁੰਦਾ ਹੈ, ਅਤੇ ਬਾਅਦ ’ਚ ਇਹ ਸੋਜ਼ਿਸ਼ ਅਤੇ ਦਰਦ ਦਾ ਕਾਰਨ ਬਣਦਾ ਹੈ। ਸਰੀਰ ’ਚ ਯੂਰਿਕ ਐਸਿਡ ਵਧਣ ਨਾਲ ਗਠੀਆ, ਬਲੱਡ ਪ੍ਰੈਸ਼ਰ, ਗੁਰਦੇ ਦੀਆਂ ਸਮੱਸਿਆਵਾਂ ਅਤੇ ਹੋਰ ਗੁੰਝਲਦਾਰ ਬਿਮਾਰੀਆਂ ਹੋ ਸਕਦੀਆਂ ਹਨ। 

 

 

ਸਰੀਰ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਪਰ ਯੂਰਿਕ ਐਸਿਡ ਨੂੰ ਕਿਸ ਤਰ੍ਹਾਂ ਕਾਬੂ ਕਰੀਏ? ਸਰੀਰ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਕਾਬੂ ’ਚ ਕਰਨ ਲਈ ਸੇਬ ਦਾ ਸਿਰਕਾ ਇਕ ਬਹੁਤ ਅਸਰਦਾਰ ਚੀਜ਼ ਹੈ। ਇਸ ਦੀ ਕੀਮਤ ਵੀ ਜ਼ਿਆਦਾ ਨਹੀਂ ਹੁੰਦੀ। ਯੂਰਿਕ ਐਸਿਡ ਦੇ ਪੱਧਰ ਨੂੰ ਕਾਬੂ ਕਰਨ ਲਈ ਇਕ ਚਮਚ ਸਿਰਕਾ ਲਉ। ਇਸ ਨੂੰ ਇਕ ਗਲਾਸ ਪਾਣੀ ’ਚ ਮਿਲਾਉ ਅਤੇ ਇਸ ਨੂੰ ਪੀ ਜਾਉ। ਇਹ ਤੱਤ ਸਰੀਰ ’ਚ ਵੱਖੋ-ਵੱਖ ਦੂਸ਼ਿਤ ਪਦਾਰਥਾਂ ਨੂੰ ਬਾਹਰ ਕਢਦਾ ਹੈ। ਸ਼ੁੱਧ ਸੇਬ ਸਾਈਡਰ ਸਿਰਕਾ ’ਚ ਮੌਲਿਕ ਐਸਿਡ ਹੁੰਦਾ ਹੈ ਜੋ ਕਿ ਯੂਰਿਕ ਐਸਿਡ ਕਿ੍ਰਸਟਲ ਨੂੰ ਤੋੜਦਾ ਹੈ ਅਤੇ ਸਰੀਰ ’ਚ ਇਸ ਨੂੰ ਜੰਮਣ ਤੋਂ ਰੋਕਦਾ ਹੈ।

 

ਇਸ ਤੋਂ ਇਲਾਵਾ ਹਰ ਰੋਜ਼ ਘੱਟ ਤੋਂ ਘੱਟ ਤਿੰਨ ਲਿਟਰ ਪਾਣੀ ਪੀਣ ਨਾਲ ਸਰੀਰ ’ਚ ਯੂਰਿਕ ਐਸਿਡ ਜਮ੍ਹਾਂ ਨਹੀਂਂ ਹੋ ਸਕਦਾ। ਯੂਰਿਕ ਐਸਿਡ ਦੀਆਂ ਸਮੱਸਿਆਵਾਂ ਨੂੰ ਭੋਜਨ ’ਤੇ ਜ਼ਿਆਦਾ ਕਾਬੂ ਪਾਉਣ ਦੀ ਜ਼ਰੂਰਤ ਨਹੀਂ ਪਰ ਉੱਚ ਪ੍ਰੋਟੀਨ ਵਾਲੀਆਂ ਚੀਜ਼ਾਂ, ਮੱਛੀ, ਮਾਸ, ਦਾਲਾਂ ਸਮੇਤ ਕੁੱਝ ਹਰੀਆਂ-ਸਬਜ਼ੀਆਂ (ਪਾਲਕ) ਤੋਂ ਬਚੋ। ਇਸ ਤੋਂ ਇਲਾਵਾ ਲਾਲ ਮਾਸ, ਵਿਸ਼ੇਸ਼ ਤੌਰ ’ਤੇ ਸਮੁੰਦਰੀ ਮੱਛੀ ਨਾ ਖਾਣਾ ਸੱਭ ਤੋਂ ਚੰਗਾ ਹੈ।