Health News: ਮੀਂਹ ਦੇ ਮੌਸਮ ਵਿਚ ਨਾ ਖਾਉ ਦਹੀਂ, ਕਈ ਗੰਭੀਰ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ
ਆਯੂੁਰਵੈਦ ਅਨੁਸਾਰ ਬਰਸਾਤ ਦੇ ਮੌਸਮ ਵਿਚ ਦਹੀਂ ਖਾਣ ਨਾਲ ਕਈ ਨੁਕਸਾਨ ਹੁੰਦੇ ਹਨ।
Health News: ਦਰਅਸਲ ਗਰਮੀਆਂ ਵਿਚ ਲੋਕ ਬਹੁਤ ਜ਼ਿਆਦਾ ਦਹੀਂ ਖਾਂਦੇ ਹਨ ਪਰ ਮੀਂਹ ਵਿਚ ਦਹੀਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਗਰਮੀ ਜਾਂ ਬਰਸਾਤ ਤੋਂ ਬਾਅਦ ਗਰਮੀ ਤੋਂ ਬਚਣ ਲਈ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ। ਦਹੀਂ ਪੇਟ ਲਈ ਚੰਗਾ ਹੈ ਤੇ ਅੰਤੜੀਆਂ ਨੂੰ ਵੀ ਠੰਢਾ ਰਖਦਾ ਹੈ। ਹਾਲਾਂਕਿ ਬਾਰਸ਼ ਵਿਚ ਦਹੀਂ ਖਾਣ ਤੋਂ ਪਹਿਲਾਂ ਕੁੱਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਆਯੂੁਰਵੈਦ ਅਨੁਸਾਰ ਬਰਸਾਤ ਦੇ ਮੌਸਮ ਵਿਚ ਦਹੀਂ ਖਾਣ ਨਾਲ ਕਈ ਨੁਕਸਾਨ ਹੁੰਦੇ ਹਨ। ਦਹੀਂ ਨੂੰ ਪਚਣ ਵਿਚ ਸਮਾਂ ਲਗਦਾ ਹੈ। ਅਜਿਹੀ ਸਥਿਤੀ ਵਿਚ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਬਰਸਾਤ ਦੇ ਮੌਸਮ ਵਿਚ ਵਿਅਕਤੀ ਨੂੰ ਹਲਕਾ ਭੋਜਨ ਖਾਣਾ ਚਾਹੀਦਾ ਹੈ। ਅਜਿਹੇ ਵਿਚ ਦਹੀਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।
ਸਿਹਤ ਮਾਹਰਾਂ ਮੁਤਾਬਕ ਮੀਂਹ ਵਿਚ ਦਹੀਂ ਖਾਣ ਨਾਲ ਕਈ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਗਰਮੀਆਂ ਜਾਂ ਬਰਸਾਤ ਦੇ ਮੌਸਮ ਵਿਚ ਦਹੀਂ ਖਾ ਰਹੇ ਹੋ ਤਾਂ ਇਸ ਵਿਚ ਕੋਈ ਮਿੱਠੀ ਚੀਜ਼ ਜ਼ਰੂਰ ਪਾਉ। ਤੁਸੀਂ ਗੁੜ ਜਾਂ ਚੀਨੀ ਦੀ ਵਰਤੋਂ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਸਰੀਰ ਵਿਚ ਜ਼ਿਆਦਾ ਗਰਮੀ ਪੈਦਾ ਨਹੀਂ ਹੋਵੇਗੀ ਤੇ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਹਾਲਾਂਕਿ ਰਾਤ ਨੂੰ ਦਹੀਂ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦਹੀਂ ਨੂੰ ਹਮੇਸ਼ਾ ਦੁਪਹਿਰ ਜਾਂ ਸਵੇਰੇ ਖਾਣਾ ਚਾਹੀਦਾ ਹੈ। ਰਾਤ ਨੂੰ ਦਹੀਂ ਖਾਣ ਨਾਲ ਪੇਟ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦਹੀਂ ਐਸੀਡਿਟੀ ਦਾ ਕਾਰਨ ਬਣ ਸਕਦੀ ਹੈ ਤੇ ਨਾਲ ਹੀ ਇਹ ਬਲੱਡ ਸਰਕੂਲੇਸ਼ਨ ਨੂੰ ਪ੍ਰਭਾਵਤ ਕਰ ਸਕਦੀ ਹੈ। ਦਹੀਂ ਨਾਲ ਚਮੜੀ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ ਜਦੋਂ ਵੀ ਤੁਸੀਂ ਦਹੀਂ ਖਾਂਦੇ ਹੋ ਤਾਂ ਇਸ ਵਿਚ ਮੁੰਗੀ ਦੀ ਦਾਲ, ਸ਼ਹਿਦ, ਘਿਉ, ਚੀਨੀ ਤੇ ਆਂਵਲਾ ਮਿਲਾ ਕੇ ਖਾਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ।