ਕੁੱਝ ਕੰਮ ਦੀਆਂ ਗੱਲਾਂ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਸੱਚ ਦੀ ਕਦੇ ਵੀ ਹਾਰ ਨਹੀਂ ਹੁੰਦੀ। ਚੰਗਿਆਈਆਂ ਨਾਲ ਬੁਰਾਈਆਂ ਦਾ ਖ਼ਾਤਮਾ ਤੈਅ ਹੁੰਦਾ ਹੈ।

Good Things

ਅਪਣਾ ਬੁਰਾ ਕਰ ਕੇ ਦੂਜੇ ਦਾ ਭਲਾ ਸੋਚਣ ਵਾਲੇ ਕਦੇ ਵੀ ਬੁਰੇ ਨਹੀਂ ਹੁੰਦੇ।
ਬੁਰੇ ਉਹ ਹੁੰਦੇ ਹਨ ਜੋ ਅਪਣੇ ਭਲੇ ਲਈ ਲੋਕਾਂ ਦਾ ਬੁਰਾ ਸੋਚਦੇ ਹਨ।

ਬੁਰਾਈਆਂ ਨਾਲ ਮਿਲੀ ਸਫ਼ਲਤਾ ਕਦੇ ਵੀ ਸਫ਼ਲ ਨਹੀਂ ਹੁੰਦੀ।
ਗੁਣ ਭਾਵੇਂ ਦੁਸ਼ਮਣ ਦੇ ਹੋਣ ਅਪਣਾ ਲੈਣੇ ਚਾਹੀਦੇ ਹਨ।

ਸੱਚ ਦੀ ਕਦੇ ਵੀ ਹਾਰ ਨਹੀਂ ਹੁੰਦੀ।
ਚੰਗਿਆਈਆਂ ਨਾਲ ਬੁਰਾਈਆਂ ਦਾ ਖ਼ਾਤਮਾ ਤੈਅ ਹੁੰਦਾ ਹੈ।

 ਇਕ ਝੂਠ ਲੁਕਾਉਣ ਬਦਲੇ 101 ਵਾਰ ਝੂਠ ਬੋਲਣਾ ਪੈਂਦਾ ਹੈ।

ਇਹੋ ਜਿਹਾ ਬੁਰਾ ਕੰਮ ਕਦੇ ਵੀ ਨਾ ਕਰੋ ਜਿਸ ਨੂੰ ਕਰ ਕੇ ਪਛਤਾਉਣਾ ਪਵੇ।
ਦਾਨ ਉਹ ਹੁੰਦਾ ਹੈ ਜਿਸ ਨਾਲ ਮਨ ਸ਼ਾਂਤ ਹੋ ਜਾਵੇ।

ਸੱਚੀ ਕਿਰਤ ਹੀ ਸੱਭ ਤੋਂ ਉੱਤਮ ਕਿਰਤ ਹੁੰਦੀ ਹੈ।
ਜ਼ੁਲਮ ਨੂੰ ਖ਼ਤਮ ਕਰਨ ਵਾਸਤੇ ਸੰਘਰਸ਼ ਅਤਿ ਜ਼ਰੂਰੀ ਹੁੰਦਾ ਹੈ।

ਸੰਘਰਸ਼ ਹੀ ਅਸਲ ਜ਼ਿੰਦਗੀ ਦਾ ਨਾਂ ਹੈ।
ਸੰਘਰਸ਼ ਅਪਣੇ ਲਈ ਘੱਟ ਅਤੇ ਲੋਕਾਂ ਲਈ ਵੱਧ ਕਰਨਾ ਚਾਹੀਦਾ ਹੈ।

 ਦੂਜੇ ਦੇ ਨੁਕਸ ਲੱਭਣ ਤੋਂ ਪਹਿਲਾਂ ਅਪਣੇ ਨੁਕਸ ਜ਼ਰੂਰ ਲੱਭੋ।
 ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿਚ  ਆਉਂਦੇ ਹਨ, ਸੁਪਨੇ ਉਹ ਹੁੰਦੇ ਹਨ ਜੋ ਸੌਣ ਨਹੀਂ ਦਿੰਦੇ। 

-ਸੁਖਪਾਲ ਸਿੰਘ ਮਾਣਕ,
ਸੰਪਰਕ : 98722-31523