ਗੁਣਾਂ ਨਾਲ ਭਰਪੂਰ ਹੈ ਲਸਣ, ਜਾਣੋ ਕਿਹੜੇ-ਕਿਹੜੇ ਰੋਗਾਂ ਤੋਂ ਬਚਾਅ ਵਿੱਚ ਕਰਦਾ ਹੈ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਇਸ ਲੇਖ 'ਚ ਅਸੀਂ ਲਸਣ ਖਾਣ ਦੇ ਫ਼ਾਇਦਿਆਂ ਬਾਰੇ ਗੱਲ ਕਰਾਂਗੇ।

Health Benefits of Garlic

 

ਲਸਣ ਭੋਜਨ ਦੇ ਸਵਾਦ ਨੂੰ ਤਾਂ ਵਧਾਉਂਦਾ ਹੀ ਹੈ, ਨਾਲ ਹੀ ਇਸ ਦੀ ਵਰਤੋਂ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਅ ਕਰਦੀ ਹੈ। ਸਵੇਰੇ ਖਾਲੀ ਪੇਟ ਲਸਣ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲੇਖ 'ਚ ਅਸੀਂ ਲਸਣ ਖਾਣ ਦੇ ਫ਼ਾਇਦਿਆਂ ਬਾਰੇ ਗੱਲ ਕਰਾਂਗੇ। ਲਸਣ ਦੀ ਵਰਤੋਂ ਹੇਠ ਲਿਖੇ ਰੋਗਾਂ ਤੋਂ ਬਚਾਅ ਵਿੱਚ ਹੁੰਦੀ ਹੈ ਸਹਾਈ-

ਹਾਈ ਬੀਪੀ ਨੂੰ ਘਟਾਉਣ ਵਿੱਚ ਮਦਦਗਾਰ

ਲੱਸਣ ਬਲੱਡ ਸਰਕੁਲੇਸ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ, ਅਤੇ ਇਸ ਦੀ ਵਰਤੋਂ ਨਾਲ ਹਾਈ ਬੀਪੀ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ।

ਪੇਟ ਦੇ ਰੋਗਾਂ ਤੋਂ ਬਚਾਅ

ਪੇਟ ਨਾਲ ਜੁੜੇ ਰੋਗਾਂ ਦੇ ਇਲਾਜ ਵਿੱਚ ਲਸਣ ਬੜਾ ਮਦਦਗਾਰ ਹੈ। ਡਾਇਰੀਆ, ਕਬਜ਼ ਵਰਗੀਆਂ ਸਮੱਸਿਆਵਾਂ ਵਿੱਚ ਲਸਣ ਕਾਫੀ ਲਾਭਕਾਰੀ ਹੈ। ਲਸਣ ਦੀਆ ਕਲੀਆਂ ਪਾ ਕੇ ਉਬਾਲ਼ੇ ਪਾਣੀ ਨੂੰ ਖਾਲੀ ਪੇਟ ਪੀਣ ਨਾਲ ਕਬਜ਼, ਡਾਇਰੀਆ ਅਤੇ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਦਿਲ ਨੂੰ ਰੱਖਦਾ ਹੈ ਤੰਦਰੁਸਤ

ਲਸਣ ਦਾ ਨਿਯਮਿਤ ਸੇਵਨ ਨਾਲ ਖੂਨ ਜੰਮਣ ਦਾ ਖ਼ਤਰਾ ਘੱਟ ਜਾਂਦਾ ਹੈ ਅਤੇ ਹਾਰਟ ਅਟੈਕ ਤੋਂ ਬਚਾਅ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਮੁਸ਼ਕਿਲ ਭਰੇ ਪੀਰੀਅਡਸ ਦੇ ਦਿਨਾਂ ਵਿੱਚ ਲਸਣ ਬਹੁਤ ਰਾਹਤ ਪ੍ਰਦਾਨ ਕਰਦਾ ਹੈ।

ਪਾਚਨਕ੍ਰਿਆ ਨੂੰ ਬਿਹਤਰ ਬਣਾਉਂਦਾ ਹੈ

ਲਸਣ ਖਾਣ ਨਾਲ ਸਾਡੀ ਪਾਚਨ ਤੰਤਰ ਬਿਹਤਰ ਬਣਦਾ ਹੈ। ਲਸਣ ਦੀਆਂ ਕਲੀਆਂ ਚਬਾਉਣ ਨਾਲ ਪਾਚਨ ਕਿਰਿਆ ਦਰੁਸਤ ਹੁੰਦੀ ਹੈ ਅਤੇ ਅਤੇ ਭੁੱਖ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ।

ਖੰਘ-ਜ਼ੁਕਾਮ ਵਿਚ ਰਾਹਤ

ਲਸਣ ਖਾਣ ਨਾਲ ਸਰਦੀ-ਜ਼ੁਕਾਮ ਵਿੱਚ ਅਰਾਮ ਮਿਲਦਾ ਹੈ। ਲਸਣ ਦੇ ਸੇਵਨ ਨਾਲ ਸਰਦੀ-ਜ਼ੁਕਾਮ ਦੇ ਨਾਲ-ਨਾਲ, ਅਸਥਮਾ, ਨਿਮੋਨੀਆ ਆਦਿ ਦੇ ਇਲਾਜ ਵੀ ਫ਼ਾਇਦਾ ਹੁੰਦਾ ਹੈ।

ਨੋਟ- ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਸੰਬੰਧੀ ਨਤੀਜੇ ਹਰ ਕਿਸੇ ਲਈ ਵੱਖੋ-ਵੱਖਰੇ ਹੋ ਸਕਦੇ ਹਨ। ਬਿਹਤਰ ਹੈ ਕਿ ਇਨ੍ਹਾਂ ਨੂੰ ਅਪਨਾਉਣ ਤੋਂ ਪਹਿਲਾਂ ਸੰਬੰਧਿਤ ਮਾਹਿਰ ਤੋਂ ਸਲਾਹ-ਮਸ਼ਵਰਾ ਲੈ ਲਿਆ ਜਾਵੇ।