ਜੇਕਰ ਗਰਮੀ ਵਿਚ ਪਸੀਨੇ ਕਾਰਨ ਮੇਕਅੱਪ ਹੋ ਰਿਹੈ ਖ਼ਰਾਬ ਤਾਂ ਅਪਨਾਉ ਇਹ ਨੁਸਖ਼ੇ
ਗਰਮੀਆਂ ਵਿਚ ਹਮੇਸ਼ਾ ਤੇਲ ਨੂੰ ਕੰਟਰੋਲ ਕਰਨ ਵਾਲੇ ਫ਼ੇਸ ਵਾਸ਼ ਦੀ ਵਰਤੋਂ ਕਰੋ
ਮੁਹਾਲੀ: ਗਰਮੀ ਦੇ ਮੌਸਮ ਵਿਚ ਇਕ ਤਾਂ ਧੁੱਪ ਚਮੜੀ ਦਾ ਰੰਗ ਖ਼ਰਾਬ ਕਰ ਦਿੰਦੀ ਹੈ ਅਤੇ ਦੂਸਰਾ ਪਸੀਨਾ ਆਉਣ ਨਾਲ ਚਿਹਰੇ ਦਾ ਮੈਕਅੱਪ ਖ਼ਰਾਬ ਹੁੰਦੇ ਦੇਰ ਨਹੀਂ ਲਗਦੀ। ਕੁੱਝ ਲੜਕੀਆਂ ਮੇਕਅੱਪ ਕੀਤੇ ਬਿਨਾਂ ਨਹੀਂ ਰਹਿ ਸਕਦੀਆਂ। ਪਸੀਨੇ ਕਾਰਨ ਮੈਕਅੱਪ ਖ਼ਰਾਬ ਹੋਣ ਨੂੰ ਸੱਭ ਤੋਂ ਜ਼ਿਆਦਾ ਪ੍ਰੇਸ਼ਾਨੀ ਉਨ੍ਹਾਂ ਨੂੰ ਹੀ ਹੁੰਦੀ ਹੈ। ਜੇ ਤੁਸੀਂ ਵੀ ਇਸੇ ਸਮੱਸਿਆ ਕਾਰਨ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਨੁਸਖ਼ੇੇ ਦਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਭਰ ਗਰਮੀ ਵਿਚ ਵੀ ਤੁਹਾਡਾ ਮੈਕਅੱਪ ਖ਼ਰਾਬ ਨਹੀਂ ਹੋਵੇਗਾ
ਗਰਮੀਆਂ ਵਿਚ ਹਮੇਸ਼ਾ ਤੇਲ ਨੂੰ ਕੰਟਰੋਲ ਕਰਨ ਵਾਲੇ ਫ਼ੇਸ ਵਾਸ਼ ਦੀ ਵਰਤੋਂ ਕਰੋ। ਇਸ ਨਾਲ ਚਿਹਰੇ ਦਾ ਸਾਰਾ ਤੇਲ ਨਿਕਲ ਜਾਂਦਾ ਹੈ ਅਤੇ ਚਮੜੀ ਤਾਜ਼ਾ ਹੋ ਜਾਂਦੀ ਹੈ ਅਤੇ ਮੈਕਅੱਪ ਪਸੀਨੇ ਨਾਲ ਖ਼ਰਾਬ ਨਹੀਂ ਹੁੰਦਾ।ਗਰਮੀਆਂ ਵਿਚ ਚਿਹਰੇ ’ਤੇ ਬਰਫ਼ ਲਗਾਉਣ ਨਾਲ ਤੁਹਾਡਾ ਮੇਕਅੱਪ ਲੰਬੇ ਸਮੇਂ ਤਕ ਟਿਕਿਆ ਰਹਿੰਦਾ ਹੈ। ਇਸ ਲਈ ਬਰਫ਼ ਦੇ ਟੁਕੜੇ ਨੂੰ ਅਪਣੇ ਚਿਹਰੇ ’ਤੇ ਲਗਾਉ ਅਤੇ ਇਸ ਨਾਲ ਅਪਣੀਆਂ ਅੱਖਾਂ ਦੇ ਆਲੇ-ਦੁਆਲੇ ਵੀ ਮਸਾਜ ਕਰੋ। ਮਸਾਜ ਕਰਨ ਤੋਂ ਬਾਅਦ ਕੁੱਝ ਦੇਰ ਤਕ ਇਸ ਨੂੰ ਸੁਕਣ ਦਿਉ।
ਮੇਕਅੱਪ ਕਰਨ ਤੋਂ ਪਹਿਲਾਂ ਚਿਹਰੇ ’ਤੇ ਮੈਕਅੱਪ ਸੈਟਿੰਗ ਸਪਰੇਅ ਲਗਾਉ। ਇਸ ਨੂੰ ਅਪਣੇ ਚਿਹਰੇ ਅਤੇ ਗਰਦਨ ’ਤੇ ਲਗਾਉ। ਇਸ ਨਾਲ ਪਸੀਨਾ ਦੂਰ ਰਹਿੰਦਾ ਹੈ। ਇਸ ਸਪ੍ਰੇਅ ਨੂੰ ਲਗਾਉਣ ਤੋਂ ਬਾਅਦ ਹੀ ਅਪਣਾ ਮੈਕਅੱਪ ਸ਼ੁਰੂ ਕਰੋ। ਜੇ ਤੁਸੀਂ ਦਿਨ ਵਿਚ ਮੇਕਅੱਪ ਕਰਦੇ ਹੋ ਅਤੇ ਧੁੱਪ ਵਿਚ ਵੀ ਬਾਹਰ ਜਾਣਾ ਪੈਂਦਾ ਹੈ ਤਾਂ ਸਨਸਕਰੀਨ ਦੀ ਵਰਤੋਂ ਜ਼ਰੂਰ ਕਰੋ ਪਰ ਧਿਆਨ ਰੱਖੋ ਉਹ ਸਨਸਕਰੀਨ ਹਮੇਸ਼ਾ ਤੇਲ ਮੁਕਤ ਹੋਣੀ ਚਾਹੀਦੀ ਹੈ। ਇਸ ਨਾਲ ਚਿਹਰੇ ’ਤੇ ਤੇਲ ਅਤੇ ਪਸੀਨਾ ਘੱਟ ਆਉਂਦਾ ਹੈ।
ਹਮੇਸ਼ਾ ਵਾਟਰਪਰੂਫ਼ ਮੇਕਅੱਪ ਦੀ ਹੀ ਵਰਤੋਂ ਕਰੋ। ਇਸ ਨਾਲ ਤੁਹਾਡਾ ਮੇਕਅੱਪ ਧੁੱਪ ’ਚ ਵੀ ਜ਼ਿਆਦਾ ਦੇਰ ਤਕ ਟਿਕਿਆ ਰਹੇਗਾ। ਇਸ ਲਈ ਤੁਸੀਂ ਵਾਟਰਪਰੂਫ਼ ਲਿਪਬਾਮ ਅਤੇ ਵਾਟਰਪਰੂਫ਼ ਫ਼ਾਊਂਡੇਸ਼ਨ ਦੀ ਵਰਤੋ ਕਰੋ। ਇੰਜ ਕਰਨ ਨਾਲ ਪਸੀਨਾ ਆਉਣ ’ਤੇ ਵੀ ਮੈਕਅੱਪ ਖ਼ਰਾਬ ਨਹੀਂ ਹੋਵੇਗਾ।
IFrameIFrame