ਘੜੇ ਵਾਲੇ ਪਾਣੀ ਦੇ ਅਦਭੁੱਤ ਫ਼ਾਇਦੇ ਜਾਣ ਕੇ ਹੋ ਜਾਓਗੇ ਤੁਸੀਂ ਵੀ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਮਟਕੇ ਦਾ ਪਾਣੀ ਜਿਨ੍ਹਾਂ ਠੰਡਾ ਅਤੇ ਸਕੂਨਦਾਇਕ ਲੱਗਦਾ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਵੀ ਹੁੰਦਾ ਹੈ।

Photo

ਨਵੀਂ ਦਿੱਲੀ: ਮਟਕੇ ਦਾ ਪਾਣੀ ਜਿਨ੍ਹਾਂ ਠੰਡਾ ਅਤੇ ਸਕੂਨਦਾਇਕ ਲੱਗਦਾ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਵੀ ਹੁੰਦਾ ਹੈ। ਮਟਕੇ ਦਾ ਪਾਣੀ ਕੁਦਰਤੀ ਤੌਰ 'ਤੇ ਠੰਡਾ ਹੁੰਦਾ ਹੈ, ਜਦਕਿ ਕਿ ਫਰਿੱਜ  ਦਾ ਪਾਣੀ ਇਲੈਕਟਰੀਸਿਟੀ ਦੀ ਮਦਦ ਨਾਲ ਗਰਮ ਰਹਿੰਦਾ ਹੈ

ਮਟਕੇ ਦੇ ਪਾਣੀ ਦਾ ਇਕ ਵੱਡਾ ਫਾਇਦਾ ਇਹ ਵੀ ਹੈ ਕਿ ਇਸ 'ਚ ਬਿਜਲੀ ਦੀ ਬਚਤ ਵੀ ਹੁੰਦੀ ਹੈ ਅਤੇ ਮਟਕੇ ਬਣਾਉਣ ਵਾਲਿਆਂ ਨੂੰ ਵੀ ਮੁਨਾਫ਼ਾ ਹੁੰਦਾ ਹੈ। ਇਸ ਵਿਚ ਕੁਦਰਤੀ ਗੁਣ ਵੀ ਹੁੰਦੇ ਹਨ ਜੋ ਪਾਣੀ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਦੇ ਹਨ ਅਤੇ ਲਾਭਕਾਰੀ ਮਿਨਰਲ ਪ੍ਰਦਾਨ ਕਰਦੇ ਹਨ।

ਸਰੀਰ ਦੀ ਤੰਦਰੁਸਤੀ ਲਈ ਇਹ ਪਾਣੀ ਫਾਇਦੇਮੰਦ ਹੁੰਦਾ ਹੈ। ਫਰਿੱਜ ਦੇ ਪਾਣੀ ਦੀ ਥਾਂ ਇਹ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਇਸ ਨੂੰ ਪੀਣ ਨਾਲ ਕਬਜ ਅਤੇ ਗਲਾ ਖ਼ਰਾਬ ਹੋਣ ਵਰਗੀਆ ਸਮੱਸਿਆਵਾਂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਇਹ ਠੀਕ ਮਾਇਨੇ ਵਿਚ ਸਰੀਰ ਨੂੰ ਠੰਢਕ ਦਿੰਦਾ ਹੈ।

ਇਸ ਪਾਣੀ ਦਾ ਪੀ.ਐਚ ਸੰਤੁਲਨ ਠੀਕ ਹੁੰਦਾ ਹੈ। ਮਿੱਟੀ ਦੇ ਤੱਤ ਅਤੇ ਪਾਣੀ ਦੇ ਤੱਤ ਮਿਲਕੇ ਉਚਿਤ ਪੀ.ਐਚ ਸੰਤੁਲਨ ਬਣਾਉਂਦੇ ਹਨ ਜੋ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਂਦੇ ਹਨ ਅਤੇ ਸੰਤੁਲਨ ਵਿਗੜਨ ਨਹੀਂ ਦਿੰਦੇ।

ਮਿੱਟੀ ਦੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੈ। ਇਸ ਦਾ ਤਾਪਮਾਨ ਆਮ ਨਾਲੋਂ ਥੋੜ੍ਹਾ ਹੀ ਘੱਟ ਹੁੰਦਾ ਹੈ ਜੋ ਠੰਢਕ ਤਾਂ ਦਿੰਦਾ ਹੀ ਹੈ, ਪੇਟ ਅਤੇ ਪਾਚਨ ਸ਼ਕਤੀ ਲਈ ਵੀ ਫਾਇਦੇਮੰਦ ਹੁੰਦਾ ਹੈ।