Lifestyle Tips: ਘਰੇਲੂ ਨੁਸਖ਼ਿਆਂ ਨਾਲ ਮਿਲੇਗੀ ਸਿਰ ਦੀ ਖੁਜਲੀ ਤੋਂ ਰਾਹਤ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਇਹ ਘਰੇਲੂ ਉਪਾਅ ਤੁਹਾਡੇ ਸਿਰ ਦੀ ਖੁਜਲੀ ਨੂੰ ਦੂਰ ਭਜਾਉਣ ਦੇ ਨਾਲ-ਨਾਲ ਵਾਲਾਂ ਦੀ ਦੇਖਭਾਲ ਵਿਚ ਵੀ ਮਦਦਗਾਰ ਸਾਬਤ ਹੋਣਗੇ।

Home remedies will provide relief from itchy scalp

 

Relief from Itchy Scalp: ਗਰਮੀਆਂ ਵਿਚ ਅਕਸਰ ਪਸੀਨੇ ਅਤੇ ਪ੍ਰਦੂਸ਼ਣ ਕਾਰਨ ਸਿਰ ਵਿਚ ਖੁਜਲੀ ਦੀ ਸਮੱਸਿਆ ਹੋ ਜਾਂਦੀ ਹੈ। ਸਿਰ ਵਿਚ ਖੁਜਲੀ ਹੋਣ ’ਤੇ ਪ੍ਰੇਸ਼ਾਨੀ ਵੀ ਬਹੁਤ ਹੁੰਦੀ ਹੈ ਅਤੇ ਸ਼ਰਮਿੰਦਗੀ ਵੀ। ਸਿਰ ਦੀ ਖੁਜਲੀ ਨੂੰ ਲੈ ਕੇ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਕਿਉਂਕਿ ਕੁੱਝ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਤੁਸੀਂ ਖੁਜਲੀ ਦੀ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਇਹ ਘਰੇਲੂ ਉਪਾਅ ਤੁਹਾਡੇ ਸਿਰ ਦੀ ਖੁਜਲੀ ਨੂੰ ਦੂਰ ਭਜਾਉਣ ਦੇ ਨਾਲ-ਨਾਲ ਵਾਲਾਂ ਦੀ ਦੇਖਭਾਲ ਵਿਚ ਵੀ ਮਦਦਗਾਰ ਸਾਬਤ ਹੋਣਗੇ।

ਗੇਂਦੇ ਦੇ ਫੁੱਲ ਦਾ ਪ੍ਰਯੋਗ: ਸਮੱਸਿਆ ਤੋਂ ਬਚਣ ਲਈ ਮਹਿੰਗੇ ਉਤਪਾਦਾਂ ਦਾ ਇਸਤੇਮਾਲ ਕਰਨ ਦੀ ਥਾਂ ਤੁਸੀਂ ਗੇਂਦੇ ਦੇ ਫੁਲ ਦਾ ਪ੍ਰਯੋਗ ਕਰ ਸਕਦੇ ਹੋ। ਗੇਂਦੇ ਦੇ ਫੁਲ ਹਾਨੀਕਾਰਕ ਮੁਕਤ ਕਣਾਂ ਵਿਰੁਧ ਰਖਿਆ ਵਿਚ ਮਦਦਗਾਰ ਫ਼ਲਕੋਨੋਈਡਸ ਦੀ ਉੱਚ ਮਾਤਰਾ ਹੁੰਦੀ ਹੈ।

ਗੇਂਦੇ ਦਾ ਅਰਕ ਦੂਰ ਕਰੇਗਾ ਖੁਜਲੀ: ਗੇਂਦੇ ਦਾ ਅਰਕ ਤਿਆਰ ਕਰਨ ਲਈ ਤੁਹਾਨੂੰ 4 ਗੇਂਦੇ ਦੇ ਫੁਲ, 500 ਮਿਲੀਲੀਟਰ ਪਾਣੀ ਅਤੇ ਅੱਧੇ ਨਿੰਬੂ ਦੀ ਜ਼ਰੂਰਤ ਹੋਵੇਗੀ। ਹੁਣ ਅਰਕ ਬਣਾਉਣ ਲਈ ਪਾਣੀ ਵਿਚ ਗੇਂਦੇ ਦੇ ਫੁਲ ਮਿਲਾ ਕੇ ਕੁੱਝ ਦੇਰ ਤਕ ਉਬਾਲੋ। ਫਿਰ ਇਸ ਪਾਣੀ ਵਿਚ ਨਿੰਬੂ ਦੇ ਰਸ ਨੂੰ ਮਿਲਾ ਲਉ। ਅਰਕ ਤਿਆਰ ਹੋਣ ਤੋਂ ਬਾਅਦ, ਸ਼ੈਂਪੂ ਤੋਂ ਪਹਿਲਾਂ ਇਸ ਨੂੰ ਅਪਣੀ ਖਪੜੀ ’ਤੇ ਚੰਗੀ ਤਰ੍ਹਾਂ ਨਾਲ ਮਸਾਜ ਕਰੋ। ਇਸ ਤੋਂ ਬਾਅਦ ਸਕੈਲਪ ਤੋਂ ਸਿਕਰੀ ਦੂਰ ਕਰਨ ਲਈ ਤੁਸੀਂ ਅਪਣੇ ਵਾਲਾਂ ਨੂੰ ਸੇਬ ਸਾਈਡਰ ਸਿਰਕੇ ਨਾਲ ਵੀ ਧੋ ਸਕਦੇ ਹੋ। ਬਾਅਦ ਵਿਚ ਕਿਸੇ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਕੇ ਕੁਦਰਤੀ ਤਰੀਕੇ ਨਾਲ ਸੁਕਣ ਦਿਉ। ਵਾਲਾਂ ਵਿਚ ਹੇਅਰ ਡ੍ਰਾਇਰ ਦੇ ਪ੍ਰਯੋਗ ਤੋਂ ਬਚੋ ਕਿਉਂਕਿ ਇਹ ਖੁਜਲੀ ਨੂੰ ਵਧਾ ਸਕਦਾ ਹੈ। ਚੰਗੇ ਨਤੀਜੇ ਲਈ ਇਸ ਅਰਕ ਦਾ ਪ੍ਰਯੋਗ ਨਿਯਮਤ ਆਧਾਰ ’ਤੇ ਕਰੋ। 

ਹੋਰ ਉਪਾਅ: ਕੁਦਰਤੀ ਤੇਲ ਦੀ ਮਦਦ ਨਾਲ ਵੀ ਸਿਰ ਦੀ ਖੁਜਲੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਸਿਰ ’ਤੇ ਟੀ-ਟ੍ਰੀ ਤੇਲ, ਨਾਰੀਅਲ ਦਾ ਤੇਲ, ਆਲਿਵ ਤੇਲ, ਬਦਾਮ ਦਾ ਤੇਲ ਅਤੇ ਏਵੇਕਾਡੋ ਤੇਲ ਨੂੰ ਮਿਕਸ ਕਰ ਕੇ ਲਗਾਉਣਾ ਚਾਹੀਦਾ ਹੈ। ਜਦ ਤਕ ਖੁਜਲੀ ਦੀ ਸਮੱਸਿਆ ਦੂਰ ਨਹੀਂ ਹੋ ਜਾਂਦੀ, ਇਸ ਉਪਾਅ ਦਾ ਪ੍ਰਯੋਗ ਨਿਯਮਤ ਰੂਪ ਨਾਲ ਕਰੋ। ਇਸ ਤੋਂ ਇਲਾਵਾ ਨਿੰਬੂ ਦਾ ਰਸ ਵੀ ਵਾਲਾਂ ਲਈ ਚੰਗਾ ਹੈ। ਸਿਰ ’ਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਲਗਾਉ ਅਤੇ ਕੁੱਝ ਮਿੰਟਾਂ ਬਾਅਦ ਵਾਲ ਧੋ ਲਉ।