ਜੇਕਰ ਤੁਹਾਡਾ ਪੌੜੀਆਂ ਚੜ੍ਹਦੇ-ਉਤਰਦੇ ਸਮੇਂ ਫੁਲਦਾ ਹੈ ਸਾਹ ਤਾਂ ਅਪਣਾਉ ਇਹ ਤਰੀਕੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਅਪਣੀ ਰੋਜ਼ਾਨਾ ਡਾਈਟ ਵਿਚ ਵਿਟਾਮਿਨ, ਆਇਰਨ, ਕੈਲਸ਼ੀਅਮ, ਪ੍ਰੋਟੀਨ, ਐਂਟੀ-ਆਕਸੀਡੈਂਟਸ ਨਾਲ ਭਰਪੂਰ ਚੀਜ਼ਾਂ ਸਾਮਲ ਕਰੋ। ਨਾਲ ਹੀ

your breath swells while going up

 

ਮੁਹਾਲੀ: ਭੱਜ-ਦੌੜ ਭਰੀ ਜ਼ਿੰਦਗੀ ਕਾਰਨ ਜ਼ਿਆਦਾਤਰ ਲੋਕ ਅਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਇਸ ਤੋਂ ਇਲਾਵਾ ਗ਼ਲਤ ਖਾਣ-ਪੀਣ ਦਾ ਅਸਰ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਕਾਰਨ ਕਈ ਲੋਕਾਂ ਨੂੰ ਥੋੜ੍ਹੀਆਂ ਜਿਹੀਆਂ ਪੌੜੀਆਂ ਚੜ੍ਹਨ ਅਤੇ ਉਤਰਨ ਸਮੇਂ ਸਾਹ ਫੁਲਣ ਦੀ ਤਕਲੀਫ਼ ਹੋਣ ਲਗਦੀ ਹੈ। ਇਸ ਕਾਰਨ ਲੋਕ ਲਿਫ਼ਟਾਂ ਦਾ ਸਹਾਰਾ ਲੈਂਦੇ ਹਨ। ਅੱਜ ਜਾਣਦੇ ਹਾਂ ਪੌੜੀਆਂ ਚੜ੍ਹਨ ਅਤੇ ਉਤਰਨ ਸਮੇਂ ਸਾਹ ਫੁਲਣ ਦੇ ਕਾਰਨ ਅਤੇ ਇਸ ਤੋਂ ਬਚਣ ਦੇ ਕੁੱਝ ਤਰੀਕੇ ਦਸਦੇ ਹਾਂ:

ਸਰੀਰ ਵਿਚ ਪੌਸ਼ਟਿਕ ਤੱਤਾਂ ਅਤੇ ਐਨਰਜੀ ਦੀ ਕਮੀ, ਨੀਂਦ ਨਾ ਆਉਣਾ ਜਾਂ ਨੀਂਦ ਦੀ ਕਮੀ, ਸਹੀ ਮਾਤਰਾ ਵਿਚ ਪਾਣੀ ਨਾ ਪੀਣਾ, ਮਾਨਸਕ ਬੀਮਾਰੀ, ਅਨੀਮੀਆ।
ਵੈਸੇ ਤਾਂ ਥੋੜ੍ਹੀਆਂ ਜਿਹੀਆਂ ਪੌੜੀਆਂ ਚੜ੍ਹਨ ’ਤੇ ਥਕਣਾ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਨਹੀਂ ਹੁੰਦਾ ਪਰ ਕੁੱਝ ਲੋਕਾਂ ਲਈ ਇਹ ਖ਼ਤਰਨਾਕ ਵੀ ਹੋ ਸਕਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਵੀ ਪੌੜੀਆਂ ਚੜ੍ਹਦੇ ਸਮੇਂ ਥਕਾਵਟ ਜਾਂ ਸਾਹ ਫੁਲਣ ਤੋਂ ਪ੍ਰੇਸ਼ਾਨ ਹੋ ਤਾਂ ਕੁੱਝ ਗੱਲਾਂ ਦਾ ਧਿਆਨ ਰੱਖੋ। ਭਾਰ ਵਧਣ ਕਾਰਨ ਵਿਅਕਤੀ ਥੋੜ੍ਹਾ ਜਿਹਾ ਕੰਮ ਕਰ ਕੇ ਵੀ ਥੱਕਣ ਲਗਦਾ ਹੈ।

 

 

ਨਾਲ ਹੀ ਪੌੜੀਆਂ ਚੜ੍ਹਨ-ਉਤਰਨ ਨਾਲ ਥਕਾਵਟ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਮੋਟਾਪਾ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਹੋਰ ਬੀਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਇਸ ਤੋਂ ਬਚਣ ਲਈ ਅਪਣੇ ਭਾਰ ਨੂੰ ਕੰਟਰੋਲ ਵਿਚ ਰੱਖੋ। ਇਸ ਲਈ ਤੁਸੀਂ ਯੋਗਾ, ਕਸਰਤ ਆਦਿ ਦਾ ਸਹਾਰਾ ਲੈ ਸਕਦੇ ਹੋ। ਮਾਹਰਾਂ ਅਨੁਸਾਰ ਨੀਂਦ ਪੂਰੀ ਨਾ ਹੋਣ ’ਤੇ ਵੀ ਵਿਅਕਤੀ ਨੂੰ ਦਿਨ ਭਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਇਸ ਕਾਰਨ ਪੌੜੀਆਂ ਚੜ੍ਹਨ-ਉਤਰਨ ਸਮੇਂ ਥਕਾਵਟ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਸਮੱਸਿਆ ਹੁੰਦੀ ਹੈ। ਇਸ ਲਈ ਅਪਣੇ ਸੌਣ ਅਤੇ ਉਠਣ ਦਾ ਸਮਾਂ ਫਿਕਸ ਕਰੋ। ਪੂਰੀ ਨੀਂਦ ਲੈਣ ਨਾਲ ਤੁਹਾਡਾ ਸਰੀਰ ਅਤੇ ਦਿਮਾਗ ਠੀਕ ਹੋਵੇਗਾ।

ਭੋਜਨ ਵਿਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਵੀ ਥਕਾਵਟ ਮਹਿਸੂਸ ਹੁੰਦੀ ਹੈ। ਇਸ ਲਈ ਅਪਣੀ ਰੋਜ਼ਾਨਾ ਡਾਈਟ ਵਿਚ ਵਿਟਾਮਿਨ, ਆਇਰਨ, ਕੈਲਸ਼ੀਅਮ, ਪ੍ਰੋਟੀਨ, ਐਂਟੀ-ਆਕਸੀਡੈਂਟਸ ਨਾਲ ਭਰਪੂਰ ਚੀਜ਼ਾਂ ਸਾਮਲ ਕਰੋ। ਨਾਲ ਹੀ ਇਕ ਸਮੇਂ ਵਿਚ ਜ਼ਿਆਦਾ ਖਾਣ ਦੀ ਬਜਾਏ, ਹਰ 2-3 ਘੰਟਿਆਂ ਵਿਚ ਥੋੜ੍ਹਾ-ਥੋੜ੍ਹਾ ਖਾਉ। ਸਰੀਰ ਵਿਚ ਪਾਣੀ ਦੀ ਕਮੀ ਨਾਲ ਥਕਾਵਟ ਅਤੇ ਕਮਜ਼ੋਰੀ ਹੁੰਦੀ ਹੈ। ਇਸ ਨਾਲ ਸਰੀਰ ਵਿਚ ਡੀਹਾਈਡ੍ਰੇਸ਼ਨ ਹੋਣ ਨਾਲ ਪੌੜੀਆਂ ਚੜ੍ਹਨ-ਉਤਰਨ ਸਮੇਂ ਸਾਹ ਫੁਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ ਲਈ ਰੋਜ਼ਾਨਾ 7-8 ਗਲਾਸ ਪਾਣੀ ਪੀਉ। ਤੁਸੀਂ ਚਾਹੋ ਤਾਂ ਰੋਜ਼ਾਨਾ ਡਾਈਟ ਵਿਚ ਪਾਣੀ ਵਾਲੇ ਫਲ, ਨਾਰੀਅਲ ਪਾਣੀ, ਜੂਸ ਆਦਿ ਵੀ ਸ਼ਾਮਲ ਕਰ ਸਕਦੇ ਹੋ।
ਇਮਿਊਨਿਟੀ ਕਮਜ਼ੋਰ ਹੋਣ ਕਾਰਨ ਸਰੀਰ ਵਿਚ ਜਲਦੀ ਥਕਾਵਟ ਹੋਣ ਲਗਦੀ ਹੈ। ਇਸ ਤੋਂ ਬਚਣ ਲਈ ਤੁਸੀਂ ਯੋਗਾ ਅਤੇ ਕਸਰਤ ਦੀ ਮਦਦ ਲੈ ਸਕਦੇ ਹੋ। ਇਸ ਲਈ ਤੁਸੀਂ ਕੁੱਝ ਬਰੀਦਿੰਗ ਕਸਰਤ ਕਰ ਸਕਦੇ ਹੋ। ਇਸ ਨਾਲ ਤੁਹਾਡੀ ਇਮਿਊਨਿਟੀ ਤੇਜ਼ੀ ਨਾਲ ਵਧੇਗੀ ਅਤੇ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੋਵੇਗੀ।