Punjabi culture : ਅਲੋਪ ਹੋ ਗਈ ਹੈ ਬੱਚਿਆਂ ਦੀ ਖੇਡ ਪਿੱਠੂ ਗਰਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Punjabi culture : ਪਿੱਠੂ ਗਰਮ ਛੋਟਿਆਂ ਬੱਚਿਆਂ ਦੀ ਇਕ ਖੇਡ ਹੈ

Gone is the back-warming children's game Punjabi culture News in punjabi

Gone is the back-warming children's game Punjabi culture News in punjabi : ਅਕਸਰ ਬੱਚੇ ਪੇਂਡੂ ਦੇਸੀ ਖੇਡਾਂ ਖੇਡਦੇ ਸੀ ਜਿਨ੍ਹਾਂ ਵਿਚ ਲੁਕਣ ਮੀਚੀ, ਸ਼ਟਾਪੂ, ਪਿੰਨੀ ਪਿੱਚੀ, ਬੰਟੇ ਗੋਲੀਆਂ, ਕੱਲੀ ਜੋਟਾ, ਗੁੱਲੀ ਡੰਡਾ, ਖਿੱਦੋ ਖੂੰਡੀ, ਕਾਨਾ ਘੋੜੀ, ਕੋਟਲਾ ਛਪਾਕੀ ਆਦਿ ਪ੍ਰਚਲਤ ਸਨ ਜਿਸ ਨੂੰ ਖੇਡ ਬੱਚੇ ਮਨੋਰੰਜਨ ਕਰਦੇ ਸੀ ਤੇ ਸਿਹਤ ਪੱਖੋਂ ਠੀਕ ਰਹਿੰਦੇ ਸੀ। ਕੋਈ ਬੀਮਾਰੀ ਨਹੀਂ ਸੀ ਲਗਦੀ। ਹੁਣ ਬੱਚੇ ਮੋਬਾਈਲ, ਇੰਟਰਨੈੱਟ ਦੀ ਦੁਨੀਆਂ ਵਿਚ ਗਵਾਚ ਮਨੋਰੋਗੀ ਹੋ ਗਏ ਹਨ ਅਤੇ ਘਾਤਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਮੈਂ ਬੱਚਿਆਂ ਦੀ ਖੇਡ ਪਿੱਠੂ ਗਰਮ ਦੀ ਕਰਨ ਜਾ ਰਿਹਾ ਹਾਂ।

ਇਹ ਵੀ ਪੜ੍ਹੋ: TarnTaran Sahib News : 8 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ  

ਪਿੱਠੂ ਗਰਮ ਛੋਟਿਆਂ ਬੱਚਿਆਂ ਦੀ ਇਕ ਖੇਡ ਹੈ। ਖਿਡਾਰੀ ਪਹਿਲਾਂ ਦੋ ਧੜੇ ਬਣਾ ਲੈਂਦੇ ਹਨ ਤੇ ਵਿਚਕਾਰ ਇਕ ਗੋਲ ਦਾਇਰਾ ਬਣਾ ਉਸ ਵਿਚ ਠੀਕਰਾਂ ਇਕ ਦੂਸਰੇ ਦੇ ਉਪਰ ਰੱਖ ਟਿਕਾ ਦਿਤੀਆਂ ਜਾਂਦੀਆਂ ਹਨ। ਇਕ ਧਿਰ ਦਾ ਖਿਡਾਰੀ ਚੱਕਰ ਤੋਂ ਬਾਹਰ ਪਰੇ ਖੜਾ ਹੋ ਕੇ ਗੇਂਦ ਨਾਲ ਟਹਿਣੀਆਂ ਨੂੰ ਫੁੰਡਦਾ ਹੈ। ਜੇਕਰ ਨਿਸ਼ਾਨਾ ਫੁੰਡ ਜਾਂਦਾ ਹੈ ਤਾਂ ਦੂਸਰੀ ਧਿਰ ਦਾ ਖਿਡਾਰੀ ਗੇਂਦ ਨੂੰ ਬੁਚ ਲੈਂਦਾ ਹੈ, ਪਹਿਲੀ ਧਿਰ ਹਾਰ ਜਾਂਦੀ ਹੈ ਪਰ ਗੇਂਦ ਨਾਲ ਨਿਸ਼ਾਨਾ ਫੁੰਡਿਆ ਜਾਵੇ ਅਤੇ ਗੇਂਦ ਬੋਚ ਲਈ ਜਾਵੇ ਤਾਂ ਉਸ ਧਿਰ ਦੇ ਇਸ ਖਿਡਾਰੀ ਦੀ ਵੀ ਵਾਰੀ ਮੁਕ ਜਾਂਦੀ ਹੈ।

ਇਹ ਵੀ ਪੜ੍ਹੋ: Gurdaspur News: ਨੌਜਵਾਨ ਦੀ ਝਾੜੀਆਂ 'ਚੋਂ ਮਿਲੀ ਲਾਸ਼, ਆਸ ਪਾਸ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ 

 

ਜੇ ਗੇਂਦ ਠੀਕਰੀਆਂ ਦਾ ਨਿਸ਼ਾਨਾ ਫੁੰਡਣ ਤੋਂ ਬਾਅਦ ਬੋਚੀ ਨਾ ਜਾ ਸਕੇ ਤਾਂ ਦੂਜੀ ਢਾਣੀ ਦੇ ਖਿਡਾਰੀ ਗੇਂਦ ਨੂੰ ਫੜ ਦੂਜੀ ਧਿਰ ਦੇ ਖਿਡਾਰੀਆਂ ਨੂੰ ਗੇਂਦ ਮਾਰਦੇ ਹਨ। ਜੇ ਗੇਂਦ ਕਿਸੇ ਖਿਡਾਰੀ ਨੂੰ ਵੱਜ ਜਾਵੇ ਤਾਂ ਉਸ ਧਿਰ ਦੇ ਖਿਡਾਰੀਆਂ ਦੀ ਵਾਰੀ ਖ਼ਤਮ ਹੋ ਜਾਂਦੀ ਹੈ। ਹੁਣ ਪਿਛਲੀਆਂ ਗਰਮ ਪਿੱਠੂ ਵਰਗੀਆਂ ਦੇਸੀ ਖੇਡਾਂ ਅਲੋਪ ਹੋ ਗਈਆਂ ਹਨ। ਸਕੂਲਾਂ ਵਿਚ ਨਾ ਹੀ ਖੇਡਾਂ ਹਨ ਤੇ ਨਾ ਹੀ ਹੁਣ ਬੱਚਿਆਂ ਦੇ ਮਨੋਰੰਜਨ ਲਈ ਬਾਲ ਸਭਾਵਾਂ ਲਗਾਈਆਂ ਜਾਂਦੀਆਂ ਹਨ। ਨਾ ਹੀ ਪੀਟੀ ਪਰੇਡ ਸਿਹਤਯਾਬੀ ਲਈ ਕਰਵਾਈ ਜਾਂਦੀ ਹੈ। ਬੱਸ ਬੱਚਿਆਂ ਤੇ ਵੱਡੇ ਬਸਤਿਆਂ ਦਾ ਬੋਝ ਪਾ ਦਿਤਾ ਹੈ। ਲੋੜ ਹੈ ਸਰਕਾਰ ਨੂੰ ਸਕੂਲਾਂ ਵਿਚ ਦੇਸੀ ਖੇਡਾਂ ਲਾਜ਼ਮੀ ਸ਼ੁਰੂ ਕਰਨ ਦੀ। 

-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ, ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ। 9878600221

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Gone is the back-warming children's game Punjabi culture News in punjabi , stay tuned to Rozana Spokesman)