Health News: ਸਰਦੀਆਂ ਵਿਚ ਜੇਕਰ ਤੁਸੀਂ ਅੰਗੀਠੀ ਅਤੇ ਹੀਟਰ ਦੀ ਕਰਦੇ ਹੋ ਵਰਤੋਂ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Health News:

IF you use an angithi and a heater, keep these things in mind In winter Health News

ਉਤਰੀ ਭਾਰਤ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਗਏ ਹਨ। ਠੰਢ ਤੋਂ ਬਚਣ ਲਈ ਜ਼ਿਆਦਾਤਰ ਲੋਕ ਘਰ ’ਚ ਅੰਗੀਠੀ, ਬਲੋਅਰ ਅਤੇ ਹੀਟਰ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੀ ਜਾਨ ਵੀ ਲੈ ਸਕਦੀਆਂ ਹਨ। ਅਸੀ ਅਖ਼ਬਾਰਾਂ ਵਿਚ ਹੀਟਰ ਅਤੇ ਅੰਗੀਠੀ ਬਾਲਣ ਨਾਲ ਹੋ ਰਹੀਆਂ ਮੌਤਾਂ ਦੀ ਖ਼ਬਰਾਂ ਰੋਜ਼ਾਨਾ ਪੜ੍ਹ ਰਹੇ ਹਾਂ। ਜੇਕਰ ਤੁਸੀਂ ਅੰਗੀਠੀ, ਬਲੋਅਰ ਅਤੇ ਹੀਟਰ ਦੀ ਵਰਤੋਂ ਕਰ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:

ਅੰਗੀਠੀ ਵਿਚ ਕੋਲੇ ਅਤੇ ਲੱਕੜ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਇਸ ਕਾਰਨ ਕਾਰਬਨ ਮੋਨੋਆਕਸਾਈਡ ਅਤੇ ਹੋਰ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ। ਜੇਕਰ ਤੁਸੀਂ ਬੰਦ ਕਮਰੇ ਵਿਚ ਕੋਲੇ ਨੂੰ ਸਾੜਦੇ ਹੋ, ਤਾਂ ਕਾਰਬਨ ਮੋਨੋਆਕਸਾਈਡ ਦਾ ਪੱਧਰ ਵੱਧ ਜਾਂਦਾ ਹੈ ਜਦੋਂ ਕਿ ਆਕਸੀਜਨ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਬਨ ਦਾ ਪ੍ਰਭਾਵ ਸਿੱਧਾ ਦਿਮਾਗ ’ਤੇ ਪੈਂਦਾ ਹੈ ਅਤੇ ਸਰੀਰ ’ਚ ਫੈਲਣਾ ਸ਼ੁਰੂ ਹੋ ਜਾਂਦਾ ਹੈ।

ਇਸ ਦਾ ਸਿੱਧਾ ਅਸਰ ਮਨੁੱਖੀ ਦਿਮਾਗ ’ਤੇ ਪੈਂਦਾ ਹੈ ਜਿਸ ਕਾਰਨ ਵਿਅਕਤੀ ਬੇਹੋਸ਼ ਵੀ ਹੋ ਸਕਦਾ ਹੈ। ਫਿਰ ਬਾਅਦ ਵਿਚ ਮੌਤ ਵੀ ਹੋ ਸਕਦੀ ਹੈ। ਅੰਗੀਠੀ ਦੀ ਵਰਤੋਂ ਕਰਨ ਸਮੇਂ ਹਮੇਸ਼ਾ ਖਿੜਕੀਆਂ ਨੂੰ ਖੁੱਲ੍ਹਾ ਰੱਖੋ। ਜੇਕਰ ਤੁਸੀਂ ਸਰਦੀਆਂ ’ਚ ਕਮਰੇ ਦੇ ਅੰਦਰ ਅੰਗੀਠੀ ਦੀ ਵਰਤੋਂ ਕਰਦੇ ਹੋ ਤਾਂ ਘਰ ’ਚ ਅਜਿਹਾ ਢੰਗ ਰਖਣਾ ਜ਼ਰੂਰੀ ਹੈ ਕਿ ਧੂੰਆਂ ਬਾਹਰ ਨਿਕਲੇ। ਬਲਦੀ ਅੰਗੀਠੀ ਕੋਲ ਨਾ ਸੌਂਵੋ।

ਜੇਕਰ ਤੁਸੀਂ ਬਲਦੀ ਹੋਈ ਅੰਗੀਠੀ ਦੇ ਕੋਲ ਸੌਂਦੇ ਹੋ, ਤਾਂ ਪਾਣੀ ਦੀ ਇਕ ਬਾਲਟੀ ਨੇੜੇ ਰੱਖੋ। ਅੱਗ ਲੱਗਣ ਦੀ ਸੂਰਤ ਵਿਚ ਬਹੁਤ ਮਦਦ ਮਿਲੇਗੀ। ਅੰਗੀਠੀ ਜਗਾ ਕੇ ਜ਼ਮੀਨ ’ਤੇ ਨਾ ਸੌਂਵੋ। ਦਮੇ ਦੇ ਮਰੀਜ਼ ਨੂੰ ਅੰਗੀਠੀ ਜਾਂ ਹੀਟਰ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਹੀਟਰ ਦੀ ਵਰਤੋਂ ਕਰਦੇ ਹੋ, ਤਾਂ ਇਸ ਨੂੰ ਸੁਰੱਖਿਅਤ ਥਾਂ ’ਤੇ ਰੱਖੋ।