Lifestyle News : ਜੇਕਰ ਬੱਚਿਆਂ ਦਾ ਪੜ੍ਹਾਈ ’ਚ ਮਨ ਨਹੀਂ ਲੱਗਦਾ ਤਾਂ ਸਟੱਡੀ ਟੇਬਲ ’ਤੇ ਰੱਖੋ ਇਹ 5 ਪੌਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Lifestyle News : ਇਹ ਪੌਦੇ ਘਰ ਨੂੰ ਸਜਾਉਣ, ਆਕਸੀਜਨ ਪ੍ਰਦਾਨ ਕਰਨ ਲਈ ਵੀ ਵਰਤੇ ਜਾਂਦੇ ਹਨ

study table plants

Lifestyle News : ਕੀ ਤੁਸੀਂ ਵੀ ਆਪਣੇ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਚਿੰਤਤ ਹੋ? ਜੇਕਰ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਤੁਹਾਡਾ ਬੱਚਾ ਪੜ੍ਹਾਈ ਵਿੱਚ ਰੁਚੀ ਨਹੀਂ ਰੱਖਦਾ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਨੂੰ ਬੱਚੇ ਦੀ ਪੜ੍ਹਾਈ ’ਚ ਰੁਚੀ ਤੇ ਦਿਮਾਗ ਤੇਜ਼ ਰੱਖਣ ਲਈ ਇਨ੍ਹਾਂ ਪੌਦਿਆਂ ਨੂੰ ਬੱਚਿਆਂ ਦੇ ਮੇਜ਼ ’ਤੇ ਰੱਖਣਾ ਹੋਵੇਗਾ।

ਜੇਕਰ ਬੱਚਿਆਂ ਨੂੰ ਪੜ੍ਹਾਈ ਵਿਚ ਮਨ ਨਹੀਂ ਲੱਗਦਾ ਤਾਂ ਪੌਦੇ ਤੁਹਾਡੀ ਮਦਦ ਕਰ ਸਕਦੇ ਹਨ ਜੀ ਹਾਂ, ਪੌਦੇ। ਜੋ ਨਾ ਸਿਰਫ ਘਰ ਨੂੰ ਸਜਾਉਣ ਜਾਂ ਆਕਸੀਜਨ ਪ੍ਰਦਾਨ ਕਰਨ ਲਈ ਵਰਤੇ ਜਾਂਦੇ ਹਨ ਬਲਕਿ ਬੱਚੇ ਦੇ ਭਵਿੱਖ ਨੂੰ ਵੀ ਸੰਵਾਰ ਸਕਦੇ ਹਨ। ਹਰ ਕੋਈ ਸਮਝਦਾ ਹੈ ਕਿ ਆਲੇ-ਦੁਆਲੇ ਹਰਿਆਲੀ ਹੋਣ ਨਾਲ ਸਕਾਰਾਤਮਕਤਾ ਆਉਂਦੀ ਹੈ ਅਤੇ ਘਰ ਦਾ ਮਾਹੌਲ ਵੀ ਵਧੀਆ ਰਹਿੰਦਾ ਹੈ। ਜਿਸ ਲਈ ਇਨਡੋਰ ਪਲਾਂਟਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੁਝ ਪੌਦੇ ਅਜਿਹੇ ਵੀ ਹਨ ਜਿਨ੍ਹਾਂ ਨੂੰ ਬੱਚਿਆਂ ਦੇ ਸਟੱਡੀ ਟੇਬਲ ’ਤੇ ਰੱਖਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਨੂੰ ਪੜ੍ਹਾਈ ਵਿੱਚ ਸਫ਼ਲਤਾ ਮਿਲ ਸਕਦੀ ਹੈ। ਕਿਉਂਕਿ ਇਨ੍ਹਾਂ ਪੌਦਿਆਂ ਦੀ ਮਦਦ ਨਾਲ ਬੱਚੇ ਦਾ ਮਨ ਭਟਕੇਗਾ ਨਹੀਂ ਅਤੇ ਬੱਚਾ ਸਿਰਫ਼ ਪੜ੍ਹਾਈ ਵੱਲ ਹੀ ਧਿਆਨ ਦੇਵੇਗਾ। ਅਜਿਹੀ ਸਥਿਤੀ ਵਿਚ, ਆਓ ਜਾਣਦੇ ਹਾਂ ਕਿਹੜੇ ਪੌਦੇ ਤੁਹਾਡੀ ਮਦਦ ਕਰ ਸਕਦੇ ਹਨ। 

ਪੀਸ ਲਿਲੀ ਪੌਦਾ

ਪੀਸ ਲਿਲੀ ਸ਼ਾਂਤਮਈ ਮਾਹੌਲ ਪੈਦਾ ਕਰਦਾ ਹੈ। ਬੱਚਿਆਂ ਦੇ ਸਟੱਡੀ ਟੇਬਲ ’ਤੇ ਪੀਸ ਲਿਲੀ ਦਾ ਪੌਦਾ ਰੱਖਣਾ ਸਭ ਤੋਂ ਵਧੀਆ ਵਿਚਾਰ ਹੈ।ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਪੌਦਾ ਦਿਮਾਗ ਨੂੰ ਸ਼ਾਂਤ ਰੱਖਣ ਵਿਚ ਮਦਦ ਕਰਦਾ ਹੈ। ਬੱਚੇ ਵੀ ਇਸ ਪੌਦੇ ਦੀ ਖੁਸ਼ਬੂ ਨਾਲ ਖੁਸ਼ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪੀਸ ਲਿਲੀ ਦਾ ਪੌਦਾ ਲਿਲੀ ਪਰਿਵਾਰ ਤੋਂ ਹੀ ਹੈ ਜੋ ਸਫੇਦ ਰੰਗ ਦਾ ਹੁੰਦਾ ਹੈ ਅਤੇ ਇਸ ਦੇ ਸਫੇਦ ਰੰਗ ਕਾਰਨ ਇਸ ਨੂੰ ਪੀਸ ਦਾ ਨਾਂ ਦਿੱਤਾ ਗਿਆ ਹੈ। ਪੀਸ ਲਿਲੀ ਏਅਰ ਪਿਊਰੀਫਾਇਰ ਦਾ ਵੀ ਕੰਮ ਕਰਦਾ ਹੈ।

ਆਰਕਿਡ ਪੌਦਾ 

ਆਰਕਿਡ ਪੌਦਾ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ। ਇਹ ਪੌਦਾ ਸਾਲ ਵਿਚ ਹਰ ਸਮੇਂ ਖਿੜਿਆ ਰਹਿੰਦਾ ਹੈ, ਦਿੱਖਣ ’ਚ ਵੀ ਰੰਗੀਨ ਹੁੰਦਾ ਹੈ। ਇਹ ਘਰ ਵਿਚ ਸਕਾਰਾਤਮਕ ਊਰਜਾ ਲਿਆਉਣ ਦਾ ਵੀ ਕੰਮ ਕਰਦਾ ਹੈ। ਇਹ ਪੌਦਾ ਮੂਡ ਨੂੰ ਵੀ ਸੁਧਾਰਦਾ ਹੈ, ਇਸ ਲਈ ਸਟੱਡੀ ਟੇਬਲ ’ਤੇ ਆਰਚਿਡ ਪਲਾਂਟ ਰੱਖਣ ਨਾਲ ਬੱਚਾ ਪੜ੍ਹਾਈ ’ਤੇ ਪੂਰਾ ਧਿਆਨ ਲਗਾ ਸਕਦਾ ਹੈ।

ਬਾਂਸ ਦਾ ਪੌਦਾ 


ਬਾਂਸ ਦਾ ਪੌਦਾ ਇੱਕ ਖਾਸ ਕਿਸਮ ਦੀ ਫੇਂਗ ਸ਼ੂਈ ਊਰਜਾ ਦਾ ਨਿਕਾਸ ਕਰਦਾ ਹੈ ਜੋ ਕਿ ਮਨੁੱਖਾਂ ਲਈ ਬਹੁਤ ਵਧੀਆ ਹੈ। ਬਾਂਸ ਦਾ ਪੌਦਾ ਸਭ ਤੋਂ ਵਧੀਆ ਹੋ ਸਕਦਾ ਹੈ। ਬਾਂਸ ਦੇ ਪੌਦੇ ਨੂੰ ਇੱਕ ਵਿਸ਼ੇਸ਼ ਏਅਰ ਪਿਊਰੀਫਾਇਰ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ। ਇਹ ਪੌਦਾ ਸਕਾਰਾਤਮਕ ਊਰਜਾ ਪੈਦਾ ਕਰਦਾ ਹੈ ਜਿਸ ਕਾਰਨ ਬੱਚਾ ਪੜ੍ਹਾਈ ’ਚ ਧਿਆਨ ਦਿੰਦਾ ਹੈ। ਇਸ ਲਈ ਇਸਨੂੰ ਸਟੱਡੀ ਟੇਬਲ ਦੇ ਕੋਨੇ ’ਤੇ ਰੱਖਣਾ ਬਿਹਤਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਬੂਟੇ ਨੂੰ ਗੁਡ ਲੱਕ ਲਈ ਵੀ ਲਾਇਆ ਜਾਂਦਾ ਹੈ।


ਕੋਰਡੀਲਾਈਨ ਫਰੂਟੀਕੋਸਾ ਜਾਂ ‘ਲੱਕੀ ਪਲਾਂਟ’


ਗੂੜ੍ਹੇ ਲਾਲ ਰੰਗ ਦੇ ਕੋਰਡੀਲਾਈਨ ਫਰੂਟੀਕੋਸਾ ਨੂੰ ‘ਲੱਕੀ ਪਲਾਂਟ’ ਵੀ ਕਿਹਾ ਜਾਂਦਾ ਹੈ। ਇਸ ਪੌਦੇ ਦੇ ਕਾਰਨ ਇੱਕ ਸ਼ਾਂਤ ਅਤੇ ਸਕਾਰਾਤਮਕ ਮਾਹੌਲ ਰਹਿੰਦਾ ਹੈ। ਅਜਿਹੇ ’ਚ ਬੱਚੇ ਦਾ ਮਨ ਪੜ੍ਹਾਈ ’ਤੇ ਕੇਂਦਰਿਤ ਹੁੰਦਾ ਹੈ। ਕੁਝ ਲੋਕ ਇਸ ਨੂੰ ਘਰ ਦੇ ਬਾਹਰ ਲਗਾਉਂਦੇ ਹਨ ਪਰ ਸਟੱਡੀ ਟੇਬਲ ’ਤੇ ਕੋਰਡੀਲਾਈਨ ਫਰੂਟੀਕੋਸਾ ਰੱਖਣਾ ਬਿਹਤਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਆਲੇ-ਦੁਆਲੇ ਦੀ ਹਵਾ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। 


ਚਮੇਲੀ ਦਾ ਪੌਦਾ

ਆਪਣੀ ਸਟੱਡੀ ਟੇਬਲ ’ਤੇ ਚਮੇਲੀ ਦਾ ਪੌਦਾ ਲਗਾਉਣ ਤੋਂ ਬਾਅਦ ਤੁਸੀਂ ਚਮਤਕਾਰ ਦੇਖ ਸਕਦੇ ਹੋ। ਕਿਉਂਕਿ ਚਮੇਲੀ ਦੇ ਫੁੱਲ ਦੀ ਕੋਮਲ ਖੁਸ਼ਬੂ ਮਨ ਨੂੰ ਸ਼ਾਂਤੀ ਦਿੰਦੀ ਹੈ, ਅਜਿਹਾ ਮੰਨਿਆ ਜਾਂਦਾ ਹੈ ਕਿ ਚਮੇਲੀ ਦਾ ਫੁੱਲ ਮਨ ਨੂੰ ਸ਼ਾਂਤ ਰੱਖਦਾ ਹੈ ਅਤੇ ਤਣਾਅ ਪੈਦਾ ਨਹੀਂ ਕਰਦਾ। ਜਿਸ ਕਾਰਨ ਬੱਚੇ ਪੜ੍ਹਾਈ ਵੱਲ ਧਿਆਨ ਦੇਣ ਲੱਗ ਜਾਂਦੇ ਹਨ।

 (For more news apart from Children not interested in studies, keep 5 plants on the study table News in Punjabi, stay tuned to Rozana Spokesman)