ਨੌਕਰੀ 'ਚ ਤਰੱਕੀ ਚਾਹੀਦੀ ਹੈ ਤਾਂ ਅੱਜ ਹੀ ਕਰੋ ਇਹ ਕੰਮ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਕਾਰਪੋਰੇਟ ਸੰਸਾਰ 'ਚ ਜਿਸ ਤਰ੍ਹਾਂ ਦਾ ਮੁਕਾਬਲਾ ਚਲ ਹੈ, ਉਸ 'ਚ ਅੱਗੇ ਵਧਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕੋਲੰਬਿਆ ਅਤੇ ਕੈਲਿਫ਼ੋਰਨੀਆ ਸਟੇਟ ਯੂਨੀਵਰਸਿਟੀ 'ਚ ਹੋਏ...

Working progress

ਕਾਰਪੋਰੇਟ ਸੰਸਾਰ 'ਚ ਜਿਸ ਤਰ੍ਹਾਂ ਦਾ ਮੁਕਾਬਲਾ ਚਲ ਹੈ, ਉਸ 'ਚ ਅੱਗੇ ਵਧਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕੋਲੰਬਿਆ ਅਤੇ ਕੈਲਿਫ਼ੋਰਨੀਆ ਸਟੇਟ ਯੂਨੀਵਰਸਿਟੀ 'ਚ ਹੋਏ ਇਕ ਅਧਿਐਨ 'ਚ ਮਾਹਰਾਂ ਮੁਤਾਬਕ ਕਾਰਪੋਰੇਟ ਸੰਸਾਰ 'ਚ ਤਰੱਕੀ ਪਾਉਣ ਲਈ ਕੁੱਝ ਸੁਝਾਅ ਦਸੇ ਗਏ ਹਨ।  

ਮਾਹਰਾਂ ਦਾ ਕਹਿਣਾ ਹੈ ਕਿ ਜੋ ਵੀ ਪਾਓ ਉਸ 'ਚ ਸਹਿਜ ਅਤੇ ‍ਆਤਮਵਿਸ਼ਵਾਸ ਨਾਲ ਭਰਪੂਰ ਰਹੋ। ਸਵੇਰੇ ਕੰਮ 'ਤੇ ਨਿਕਲਣ ਲੱਗੇ ਜੇਕਰ ਤੁਸੀਂ ਵਧੀਆ ਮਹਿਸੂਸ ਕਰ ਰਹੇ ਹੋ ਅਤੇ ਲੋਕ ਤੁਹਾਡੀ ਤਰੀਫ਼ ਕਰ ਰਹੇ ਹੋਣ ਤਾਂ ਤੁਹਾਡਾ ਦਿਨ ਵਧੀਆ ਲੰਘੇਗਾ। ਮਾਹਰਾਂ ਦਾ ਕਹਿਣਾ ਹੈ ਕਿ ਹਰ ਖੇਤਰ ਅਤੇ ਦਫ਼ਤਰ ਦਾ ਅਪਣਾ ਵੱਖ ਸਟਾਇਲ ਅਤੇ ਡਰੈਸ ਕੋਡ ਹੁੰਦਾ ਹੈ। ਅਪਣੀ ਵਾਰਡਰੋਬ ਨੂੰ ਮਾਹੌਲ ਦੇ ਹਿਸਾਬ ਨਾਲ ਬਣਾਓ।

ਇਕ ਕਲਾਸਿਕ ਸੂਟ 
ਰੁੱਤ ਮੁਤਾਬਕ ਚੱਲ ਰਹੇ ਰੰਗ ਦੇ ਹਿਸਾਬ ਨਾਲ ਇਕ ਕਲਾਸਿਕ ਸੂਟ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਦੀ ਪੈਂਟ ਅਤੇ ਜੈਕੇਟ ਨੂੰ ਵੱਖ-ਵੱਖ ਤਰੀਕੇ ਨਾਲ ਮਿਕਸ ਐਂਡ ਮੈਚ ਕੀਤਾ ਜਾ ਸਕਦਾ ਹੈ। ਇਹ ਕਿਸੇ ਖਾਸ ਕੱਪੜੇ ਦੀ ਬਜਾਏ ਸਧਾਰਣ ਹੋਣ ਤਾਂ ਬੇਹਤਾਰ ਹੋਵੇਗਾ। 

ਆਰਾਮਦਾਇਕ ਜੁਤੇ
ਘੱਟ ਤੋਂ ਘੱਟ ਇਕ ਜੋਡ਼ੀ ਆਰਾਮਦਾਇਕ ਜੁਤੇ ਜ਼ਰੂਰ ਹੋਣੇ ਚਾਹੀਦੇ ਹਨ ਜੋ ਤੁਹਾਡੀ ਪਾਵਰ ਡਰੈਸਿੰਗ 'ਚ ਚਾਰ ਚੰਨ ਲਗਾ ਦੇਵੇ। ਜੇਕਰ ਤੁਹਾਨੂੰ ਕੰਮ ਦੌਰਾਨ ਜ਼ਿਆਦਾ ਸਮਾਂ ਖੜੇ ਰਹਿਣਾ ਜਾਂ ਚੱਲਣਾ ਹੁੰਦਾ ਹੈ ਤਾਂ ਫ਼ਲੈਟ ਜੁੱਤੇ, ਚੱਪਲ ਜਾਂ ਸੈਂਡਲ ਲੈਣਾ ਬਿਹਤਰ ਹੋਵੇਗਾ। 

ਕਾਰਡਿਗਨ
ਕਾਰਡਿਗਨ ਨੂੰ ਕਈ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ, ਇਸ ਲਈ ਸਟਾਈਲਿਸਟ ਮੁਤਾਬਕ ਇਹ ਵਾਰਡਰੋਬ ਦੀ ਬੇਹੱਦ ਜ਼ਰੂਰੀ ਚੀਜ਼ ਹੈ। ਇਸ ਨੂੰ ਪੈਂਟ, ਸਕਰਟ ਜਾਂ ਸਮਾਰਟ ਡਰੈਸ ਨਾਲ ਪਾਇਆ ਜਾ ਸਕਦਾ ਹੈ।  ਇਸ ਤੋਂ ਇਲਾਵਾ ਇਸ ਨੂੰ ਅਸਾਨੀ ਨਾਲ ਅਪਣੇ ਨਾਲ ਲੈ ਜਾਇਆ ਜਾ ਸਕਦਾ ਹੈ।  

ਸਧਾਰਣ ਕਮੀਜ਼
ਪਲੇਨ, ਬਲਾਕ ਰੰਗਾਂ 'ਚ ਅਤੇ ਸਧਾਰਣ ਕਮੀਜ਼ ਵੀ ਕਾਰਪੋਰੇਟ ਵਾਰਡਰੋਬ 'ਚ ਬੇਹੱਦ ਜ਼ਰੂਰੀ ਹੈ। ਜਿੱਥੇ ਤਕ ਕਪੜੇ ਦਾ ਸਵਾਲ ਹੈ ਤਾਂ ਕਾਟਨ ਜਾਂ ਸਿਲਕ ਦੀ ਕਮੀਜ਼ ਲਈ ਜਾ ਸਕਦੀ ਹੈ। ਦੋਵੇਂ ਹੋ ਸਕਣ ਤਾਂ ਹੋਰ ਵੀ ਵਧੀਆ ਹੋਵੇਗਾ ਕਿਉਂਕਿ ਇਸ ਨਾਲ ਵਾਰਡਰੋਬ 'ਚ ਵਿਭਿੰਨਤਾ ਆਵੇਗੀ।  

ਘੜੀ
ਪਾਵਰ ਡਰੈਸਿੰਗ ਦਾ ਇਕ ਹੋਰ ਅਹਿਮ ਹਥਿਆਰ ਹੈ ਘੜੀ। ਇਕ ਘੜੀ ਤੁਹਾਡੇ ਪੂਰੇ ਲੁੱਕ 'ਚ ਚਾਰ ਚੰਨ ਲਗਾ ਦਿੰਦੀ ਹੈ। ਕੋਈ ਸਧਾਰਣ ਜਿਹੀ ਘੜੀ ਵੀ ਚਲੇਗੀ ਪਰ ਇਹ ਜ਼ਰੂਰ ਹੋਣੀ ਚਾਹੀਦੀ ਹੈ।