ਤੇਜ਼ ਬੋਲਣ ਅਤੇ ਚੀਕਣ ਨਾਲ ਜਾ ਸਕਦੀ ਹੈ ਤੁਹਾਡੀ ਆਵਾਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਲਗਾਤਾਰ ਚੀਕਣ ਜਾਂ ਭਾਸ਼ਣ ਦੇਣ ਨਾਲ ਵੋਕਲ ਕਾਰਡ ਨੂੰ ਨੁਕਸਾਨ ਹੁੰਦਾ ਹੈ। ਦਰਅਸਲ ਲਗਾਤਾਰ ਚੀਕਣ ਅਤੇ ਤੇਜ਼ ਆਵਾਜ਼ ਵਿਚ ਬੋਲਣ ਨਾਲ ਆਵਾਜ਼ ਬਦਲਣ ਲਗਦੀ ਹੈ

File Photo

ਲਗਾਤਾਰ ਚੀਕਣ ਜਾਂ ਭਾਸ਼ਣ ਦੇਣ ਨਾਲ ਵੋਕਲ ਕਾਰਡ ਨੂੰ ਨੁਕਸਾਨ ਹੁੰਦਾ ਹੈ। ਦਰਅਸਲ ਲਗਾਤਾਰ ਚੀਕਣ ਅਤੇ ਤੇਜ਼ ਆਵਾਜ਼ ਵਿਚ ਬੋਲਣ ਨਾਲ ਆਵਾਜ਼ ਬਦਲਣ ਲਗਦੀ ਹੈ ਅਤੇ ਵੋਕਲ ਕਾਰਡ ਵਿਚ ਖ਼ੂਨ ਰਿਸਣ ਅਤੇ ਸੋਜ ਆਉਣ ਕਰ ਕੇ ਆਵਾਜ਼ ਜਾਣ ਦਾ ਡਰ ਵੀ ਰਹਿੰਦਾ ਹੈ। ਆਉ, ਜਾਣਦੇ ਹਾਂ ਕਿ ਕਿਨ੍ਹਾਂ ਕਾਰਨਾਂ ਕਰ ਕੇ ਸਾਡੀ ਵੋਕਲ ਕਾਰਡ ਨੂੰ ਨੁਕਸਾਨ ਪੁਜਦਾ ਹੈ ਅਤੇ ਕਿਵੇਂ ਆਵਾਜ਼ ਜਾਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

ਲੇਰਿਨਜਾਈਟਿਸ: ਡਾਕਟਰਾਂ ਮੁਤਾਬਕ ਜਦੋਂ ਸਰੀਰ ਉਤਸ਼ਾਹ ਨਾਲ ਭਰਿਆ ਹੋਵੇ ਅਤੇ ਦਿਮਾਗ਼ ਲਗਾਤਾਰ ਤੇਜ਼ ਬੋਲਣ ਲਈ ਪ੍ਰੇਰਿਤ ਕਰ ਰਿਹਾ ਹੋਵੇ ਪਰ ਗਲਾ ਤੁਹਾਡਾ ਸਾਥ ਨਾ ਦੇਵੇ ਤਾਂ ਇਸ ਨੂੰ ਲੇਰਿਨਜਾਈਟਿਸ ਦੀ ਬੀਮਾਰੀ ਕਹਿੰਦੇ ਹਨ। ਲਗਾਤਾਰ ਬੋਲਣ ਅਤੇ ਚੀਕਣ ਨਾਲ ਵੋਕਲ ਕਾਰਡ ਵਿਚ ਸੋਜ ਆ ਜਾਂਦੀ ਹੈ ਜਾਂ ਇਨਫ਼ੈਕਸ਼ਨ ਹੋ ਜਾਂਦੀ ਹੈ। ਇਸ ਹਾਲਤ ਨੂੰ ਲੇਰਿਨਜਾਈਟਿਸ ਕਿਹਾ ਜਾਂਦਾ ਹੈ।

ਅਕਸਰ ਤੇਜ਼ ਚੀਕਣ ਨਾਲ ਵੋਕਲ ਕਾਰਡ ਵਿਚ ਖ਼ੂਨ ਦਾ ਰਿਸਾਅ ਹੋਣ ਲਗਦਾ ਹੈ। ਖ਼ੂਨ ਰਿਸਣ ਨਾਲ ਵੋਕਲ ਕਾਰਡ ਵਿਚ ਗੰਢ ਬਣ ਜਾਂਦੀ ਹੈ ਜਿਸ ਕਰ ਕੇ ਆਵਾਜ਼ ਬਦਲਣ ਲਗਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਪਣੀ ਆਵਾਜ਼ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਅਤੇ ਮਿਮਿਕਰੀ ਕਰਨ ਨਾਲ ਵੀ ਵੋਕਲ ਕਾਰਡ ਨੂੰ ਨੁਕਸਾਨ ਪੁਜਦਾ ਹੈ। ਬਦਲੀ ਹੋਈ ਆਵਾਜ਼ ਮਤਲਬ ਮਿਮਿਕਰੀ (ਨਕਲ) ਨੂੰ ਰੋਜ਼ਾਨਾ ਬੋਲਚਾਲ ਵਿਚ ਸ਼ਾਮਲ ਕਰਨ ਨਾਲ ਵੋਕਲ ਨਾਡਿਊਲ ਬਣਨ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।

ਬੋਲਣ ਦੇ ਤਾਰ ਵਿਚ ਗੰਢ ਜਾਂ ਮਾਸ ਦਾ ਥੱਕਾ ਬਣਨ ਲਗਦਾ ਹੈ ਜਿਸ ਕਰ ਕੇ ਆਵਾਜ਼ ਅਪਣੇ ਅਸਲ ਰੂਪ ਤੋਂ ਬਦਲ ਕੇ ਹੋਰ ਵੀ ਪਤਲੀ ਹੋ ਜਾਂਦੀ ਹੈ। ਅਕਸਰ ਵੇਖਿਆ ਗਿਆ ਹੈ ਕਿ ਕਈ ਘਟਨਾਵਾਂ ਵਿਚ ਕਿਸੇ ਇਨਸਾਨ ਦੀ ਆਵਾਜ਼ ਚਲੀ ਜਾਂਦੀ ਹੈ, ਇਸ ਹਾਲਤ ਨੂੰ ਵੋਕਲ ਕਾਰਡ ਟਰਾਊਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਅਜਿਹੀ ਹਾਲਤ ਵਿਚ ਇਰੀਟੋਨਾਇਡ ਡਿਸਲੋਕੇਸ਼ਨ ਹੋ ਜਾਂਦਾ ਹੈ ਮਤਲਬ ਵੋਕਲ ਕਾਰਡ ਅਤੇ ਵੋਕਲ ਨਾੜੀ ਦੇ ਆਸਪਾਸ ਦੀਆਂ ਕੋਸ਼ਿਕਾਵਾਂ ਉਤੇ ਭੈੜਾ ਅਸਰ ਪੈਂਦਾ ਹੈ। ਤੇਜ਼ ਬੋਲਣ ਕਰ ਕੇ ਵੋਕਲ ਕਾਰਡ ਬਹੁਤ ਤੇਜ਼ੀ ਨਾਲ ਹਿਲਦਾ ਹੈ ਅਤੇ ਠੀਕ ਸਮੇਂ ਤੇ ਵੋਕਲ ਕਾਰਡ ਤਕ ਆਕਸੀਜਨ ਨਹੀਂ ਪੁੱਜਣ ਦਿੰਦਾ ਜਿਸ ਨਾਲ ਨੁਕਸਾਨ ਹੁੰਦਾ ਹੈ। ਇਸ ਲਈ ਹੌਲੀ-ਹੌਲੀ ਅਤੇ ਆਰਾਮ ਨਾਲ ਗੱਲ ਕਰੋ।