Health News: ਗਰਮੀ ਵਿਚ ਦਿਨ ਭਰ ਜੁਰਾਬਾਂ ਪਾਉਣ ਨਾਲ ਹੋ ਸਕਦੀਆਂ ਹਨ ਕਈ ਮੁਸ਼ਕਲਾਂ
Health News: ਸਰੀਰ ਦੇ ਹਰ ਹਿੱਸੇ ਨੂੰ ਕੰਮ ਕਰਨ ਲਈ ਖ਼ੂਨ ਦੀ ਜ਼ਰੂਰਤ ਪੈਂਦੀ ਹੈ। ਬੇਹੱਦ ਤੰਗ ਜੁਰਾਬਾਂ ਪਾਉਣ ਨਾਲ ਪੈਰਾਂ ਦੀਆਂ ਨਸਾਂ ਦਬ ਜਾਂਦੀਆਂ ਹਨ।
Wearing socks all day in the heat can cause many problems Health News: ਜੁਰਾਬਾਂ ਸਾਡੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਹਨ ਪਰ ਗਰਮੀਆਂ ਵਿਚ ਕਾਫ਼ੀ ਦੇਰ ਤਕ ਜੁਰਾਬਾਂ ਪਾਉਣਾ ਜਾਂ ਬੇਹੱਦ ਕਸੀਆਂ ਹੋਈਆਂ ਜੁਰਾਬਾਂ ਪਾਉਣਾ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ। ਕਈ ਲੋਕ ਸੋਣ ਸਮੇਂ ਵੀ ਜੁਰਾਬਾਂ ਪਾ ਕੇ ਰਖਦੇ ਹਨ। ਇਹ ਵੀ ਗ਼ਲਤ ਹੈ। ਪੈਰਾਂ ਨੂੰ ਅਰਾਮ ਦੇਣ ਲਈ ਰਾਤ ਵਿਚ ਜੁਰਾਬਾਂ ਉਤਾਰ ਕੇ ਹੀ ਸੋਣਾ ਚਾਹੀਦਾ ਹੈ।
ਸਰੀਰ ਦੇ ਹਰ ਹਿੱਸੇ ਨੂੰ ਕੰਮ ਕਰਨ ਲਈ ਖ਼ੂਨ ਦੀ ਜ਼ਰੂਰਤ ਪੈਂਦੀ ਹੈ। ਬੇਹੱਦ ਤੰਗ ਜੁਰਾਬਾਂ ਪਾਉਣ ਨਾਲ ਪੈਰਾਂ ਦੀਆਂ ਨਸਾਂ ਦਬ ਜਾਂਦੀਆਂ ਹਨ। ਦਬੀ ਹੋਈ ਨਸਾਂ ’ਚ ਖ਼ੂਨ ਦਾ ਵਹਾਅ ਠੀਕ ਤਰੀਕੇ ਨਾਲ ਨਹੀਂ ਹੋ ਪਾਉਂਦਾ। ਇਸ ਕਾਰਨ ਪੂਰੇ ਸਰੀਰ ਦਾ ਖ਼ੂਨ ਦਾ ਵਹਾਅ ਪ੍ਰਭਾਵਤ ਹੁੰਦਾ ਹੈ। ਪੈਰਾਂ-ਅੱਡੀਆਂ ਦਾ ਸੁੰਨ ਹੋ ਜਾਣਾ, ਦਰਦ, ਸੋਜ ਜਾਂ ਭਾਰਾਪਣ ਇਸ ਗੱਲ ਦਾ ਇਸ਼ਾਰਾ ਹੈ ਕਿ ਤੁਸੀਂ ਬੇਹੱਦ ਕਸੀਆਂ ਜੁਰਾਬਾਂ ਪਾ ਰਖੀਆਂ ਹਨ। ਇਸ ਤੋਂ ਕਈ ਵਾਰ ਬੇਚੈਨੀ ਮਹਿਸੂਸ ਹੋ ਸਕਦੀ ਹੈ। ਦਿਨ ਭਰ ਜੁਰਾਬਾਂ ਪਾਉਣ ਨਾਲ ਅੱਡੀ ਦੇ ਹਿੱਸੇ ’ਚ ਖ਼ੂਨ ਘੱਟ ਪਹੁੰਚ ਪਾਉਂਦਾ ਹੈ। ਇਸੇ ਕਾਰਨ ਕਈ ਵਾਰ ਅੱਡੀ ਸੁੰਨ ਪੈ ਜਾਂਦੀ ਹੈ ਅਤੇ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਸਰੀਰ ਦੇ ਕਿਸੇ ਹਿੱਸੇ ਵਿਚ ਤਰਲ ਪਦਾਰਥ ਦਾ ਇਕ ਥਾਂ ਜੰਮਣਾ ਅਤੇ ਉਸ ਨਾਲ ਉਸ ਹਿੱਸੇ ’ਚ ਸੋਜ ਆਉਣਾ, ਏਡੀਮਾ ਦਾ ਲੱਛਣ ਹੈ। ਇਸ ਵਿਚ ਤਰਲ ਪਦਾਰਥ ਚਮੜੀ ਦੇ ਹੇਠਾਂ ਦੇ ਟਿਸੂ ’ਚ ਖ਼ਾਲੀ ਥਾਂ ’ਚ ਜੰਮ ਜਾਂਦਾ ਹੈ। ਇਸ ਕਾਰਨ ਉਸ ਹਿੱਸੇ ’ਚ ਸੋਜ ਆ ਜਾਂਦੀ ਹੈ। ਇਹ ਸੋਜ ਅੱਡੀ ਤੋਂ ਹੌਲੀ- ਹੌਲੀ ਉਤੇ ਵਧਣ ਲਗਦੀ ਹੈ। ਇਸ ਨਾਲ ਪੈਰ ਸੁੰਨ ਹੋਣ ਲਗਦੇ ਹਨ। ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਆਮ ਤੌਰ ’ਤੇ ਲੰਬੇ ਸਮੇਂ ਤਕ ਇਕੋ ਸਥਿਤੀ ਵਿਚ ਬੈਠਣਾ ਜਾਂ ਖੜੇ ਰਹਿਣ ਨਾਲ ਪੈਰ ਸੁੰਨ ਹੋ ਜਾਂਦੇ ਹਨ। ਜੇਕਰ ਅਜਿਹਾ ਨਾ ਹੋਣ ਦੇ ਬਾਵਜੂਦ ਪੈਰ ਸੁੰਨ ਹੋ ਰਹੇ ਹੋਣ ਤਾਂ ਇਹ ਜੁਰਾਬਾਂ ਦੀ ਗੜਬੜੀ ਦਾ ਇਸ਼ਾਰਾ ਵੀ ਹੋ ਸਕਦਾ ਹੈ।