ਕਸੋਰੇ ਵਿਚ ਚਾਹ ਪੀਣਾ ਸਿਹਤ ਲਈ ਹੈ ਫ਼ਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਰੀਰ ਦੇ ਐਸਿਡਿਕ ਨੂੰ ਘਟਾਉਣ ਵਿਚ ਕਰਦਾ ਮਦਦ

Kasora

ਮੁਹਾਲੀ: ਹਰ ਕੋਈ ਚਾਹ ਦਾ ਸ਼ੌਕੀਨ ਹੁੰਦਾ ਹੈ ਅਤੇ ਕੁੱਝ ਲੋਕ ਦਿਨ ਵਿਚ 3-4 ਕੱਪ ਚਾਹ ਪੀਂਦੇ ਹਨ ਭਾਵੇਂ ਉਹ ਘਰ ਦੇ ਬਾਹਰ ਹੋਣ ਜਾਂ ਅੰਦਰ। ਜੇ ਤੁਸੀਂ ਮਿੱਟੀ ਦੇ ਕੱਪ ਵਿਚ ਚਾਹ ਪੀਂਦੇ ਹੋ, ਤਾਂ ਇਹ ਨਾ ਸਿਰਫ਼ ਤੁਹਾਨੂੰ ਇਕ ਖ਼ਾਸ ਸਵਾਦ ਦੇਵੇਗਾ ਬਲਕਿ ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਕੁੱਝ ਲੋਕ ਮਿੱਟੀ ਦੇ ਕਸੋਰੇ ਵਿਚ ਚਾਹ ਪੀਣਾ ਪਸੰਦ ਕਰਦੇ ਹਨ ਕਿਉਂਕਿ ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਆਉ ਜਾਣਦੇ ਹਾਂ ਕਸੋਰੇ ਵਿਚ ਚਾਹ ਪੀਣ ਦੇ ਫ਼ਾਇਦਿਆਂ ਬਾਰੇ:  ਜੇ ਤੁਸੀਂ ਬਾਹਰ ਚਾਹ ਪੀ ਰਹੇ ਹੋ ਤਾਂ ਮਿੱਟੀ ਤੋਂ ਬਣਿਆ ਧੁਰਾ ਵਾਤਾਵਰਣ ਅਨੁਕੂਲ ਹੁੰਦਾ ਹੈ ਜੋ ਸੁੱਟਣ ਤੋਂ ਬਾਅਦ ਮਿੱਟੀ ਵਿਚ ਮਿਲ ਜਾਂਦਾ ਹੈ। ਇਸ ਨਾਲ ਇਹ ਤੁਹਾਡੀ ਪਾਚਨ ਪ੍ਰਣਾਲੀ ਸਹੀ ਰੱਖਣ ਵਿਚ ਮਦਦ ਕਰਦਾ ਹੈ ਅਤੇ ਇਸ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।

ਇਸ ਤੋਂ ਇਲਾਵਾ ਇਸ ਵਿਚ ਚਾਹ ਪੀਣ ਨਾਲ ਸਰੀਰ ਦੀ ਤੇਜ਼ਾਬੀ ਪ੍ਰਕਿਰਤੀ ਘੱਟ ਜਾਂਦੀ ਹੈ, ਕਿਉਂਕਿ ਇਸ ਵਿਚ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਤੇ ਇਹ ਸਰੀਰ ਦੇ ਐਸਿਡਿਕ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਡਿਸਪੋਜ਼ੇਬਲ ਕੱਪ ਜਾਂ ਪਲਾਸਟਿਕ ਦੇ ਕੱਪ ਵਿਚ ਚਾਹ ਪੀਣਾ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਜ਼ਿਆਦਾਤਰ ਡਿਸਪੋਜ਼ੇਬਲ ਪੌਲੀ-ਸਟਾਇਰੀਨ ਦੇ ਬਣੇ ਹੁੰਦੇ ਹਨ। ਅਜਿਹੇ ਵਿਚ ਗਰਮ ਚਾਹ ਪਾਉਣ ਨਾਲ ਇਸ ਦੇ ਕੁੱਝ ਤੱਤ ਚਾਹ ਨਾਲ ਪੇਟ ਵਿਚ ਚਲੇ ਜਾਂਦੇ ਹਨ, ਜਿਸ ਕਾਰਨ ਬੀਮਾਰੀ ਹੋ ਸਕਦੀ ਹੇ।

ਡਿਸਪੋਜ਼ੇਬਲ ਕੱਪ ਜਾਂ ਪਲਾਸਟਿਕ ਦੇ ਕੱਪ ਵਿਚ ਚਾਹ ਪੀਣ ਨਾਲ ਤੁਹਾਡਾ ਪੇਟ ਖ਼ਰਾਬ ਹੋ ਸਕਦਾ ਹੈ ਅਤੇ ਨਾਲ ਹੀ ਇਹ ਤੁਹਾਡੀ ਪਾਚਣ ਪ੍ਰਣਾਲੀ ਨੂੰ ਵੀ ਖ਼ਰਾਬ ਕਰ ਸਕਦਾ ਹੈ। ਦਰਅਸਲ, ਇਸ ਵਿਚ ਮਿਲਣ ਵਾਲੇ ਐਸਿਡ ਚਾਹ ਨਾਲ ਪੇਟ ਵਿਚ ਜਾਂਦੇ ਹਨ ਅਤੇ ਇਹ ਅੰਤੜੀਆਂ ਵਿਚ ਜਮ੍ਹਾਂ ਹੋ ਜਾਂਦੇ ਹਨ ਜੋ ਪਾਚਨ ਪ੍ਰਣਾਲੀ ਨੂੰ ਪ੍ਰਭਾਵਤ ਕਰਦੇ ਹਨ।  ਲੋਕ ਕੰਚ ਦੇ ਕੱਪ ਵਿਚ ਚਾਹ ਪੀਂਦੇ ਹਨ, ਪਰ ਇਸ ਵਿਚਲੇ ਬੈਕਟੀਰੀਆ ਤੁਹਾਡੀ ਸਿਹਤ ਲਈ ਸਹੀ ਨਹੀਂ ਹੁੰਦੇ ਅਤੇ ਇਹ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੇ। ਕਈ ਵਾਰ ਇਹ ਫ਼ੂਡ ਪੁਆਈਜ਼ਨਿੰਗ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।