Home Remedies for Acidity: ਬਦਹਜ਼ਮੀ ਤੇ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਘਰੇਲੂ ਨੁਸਖੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਅੱਜਕਲ ਬਹੁਤ ਸਾਰੇ ਲੋਕ ਐਸੀਡਿਟੀ ਦਾ ਸਾਹਮਣਾ ਕਰ ਰਹੇ ਹਨ। ਇਹ ਸਮੱਸਿਆ ਗੰਭੀਰ ਨਹੀਂ ਪਰ ਇਸ ਸਮੱਸਿਆ ਵਿਚ ਵਿਅਕਤੀ ਦੇ ਗਲੇ ਤੋਂ ਲੈ ਕੇ ਛਾਤੀ ਤਕ ਜਲਨ ਹੁੰਦੀ ਹੈ

Home Remedies for Acidity

Home Remedies for Acidity: ਅੱਜਕਲ ਬਹੁਤ ਸਾਰੇ ਲੋਕ ਐਸੀਡਿਟੀ ਦਾ ਸਾਹਮਣਾ ਕਰ ਰਹੇ ਹਨ। ਇਹ ਸਮੱਸਿਆ ਗੰਭੀਰ ਨਹੀਂ ਪਰ ਇਸ ਸਮੱਸਿਆ ਵਿਚ ਵਿਅਕਤੀ ਦੇ ਗਲੇ ਤੋਂ ਲੈ ਕੇ ਛਾਤੀ ਤਕ ਜਲਨ ਹੁੰਦੀ ਹੈ ਜਿਸ ਕਾਰਨ ਕਈ ਵਾਰ ਵਿਅਕਤੀ ਬੇਚੈਨ ਵੀ ਰਹਿੰਦਾ ਹੈ। ਇਸ ਤੋਂ ਇਲਾਵਾ ਐਸੀਡਿਟੀ ਕਾਰਨ ਮਤਲੀ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਐਸੀਡਿਟੀ ਦੇ ਕਾਰਨ

ਐਸੀਡਿਟੀ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਜਿਵੇਂ ਮੈਟਾਬੋਲਿਜ਼ਮ ਦਾ ਕਮਜ਼ੋਰ ਹੋਣਾ, ਜ਼ਿਆਦਾ ਤੇਲ ਅਤੇ ਮਸਾਲਿਆਂ ਦਾ ਸੇਵਨ ਕਰਨਾ, ਖ਼ਾਲੀ ਪੇਟ ਚਾਹ ਅਤੇ ਕੌਫੀ ਪੀਣਾ ਆਦਿ। ਅੱਜ ਅਸੀ ਅਜਿਹੇ ਘਰੇਲੂ ਨੁਸਖ਼ੇ ਦਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। 

ਐਲੋਵੇਰਾ ਜੂਸ ਦਾ ਸੇਵਨ

ਐਸੀਡਿਟੀ ਤੋਂ ਰਾਹਤ ਪਾਉਣ ਲਈ ਤੁਸੀਂ ਐਲੋਵੇਰਾ ਜੂਸ ਦਾ ਸੇਵਨ ਕਰ ਸਕਦੇ ਹੋ। ਇਹ ਪੇਟ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਮਿਲਣ ਵਾਲੇ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਐਸੀਡਿਟੀ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਤੁਸੀਂ ਘਰ ਵਿਚ ਐਲੋਵੇਰਾ ਦਾ ਜੂਸ ਬਣਾ ਕੇ ਪੀ ਸਕਦੇ ਹੋ। ਇਸ ਲਈ ਤੁਸੀਂ ਐਲੋਵੇਰਾ ਦੇ ਪੱਤੇ ਨੂੰ ਕੱਟ ਕੇ ਉਸ ਵਿਚੋਂ ਜੈੱਲ ਕੱਢ ਲਵੋ ਅਤੇ ਪਾਣੀ ਵਿਚ ਮਿਲਾ ਲਵੋ। ਇਸ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਇਸ ਮਿਸ਼ਰਣ ਦਾ ਸੇਵਨ ਕਰੋ।

ਅਦਰਕ ਦਾ ਸੇਵਨ

ਐਸੀਡਿਟੀ ਤੋਂ ਰਾਹਤ ਪਾਉਣ ਲਈ ਤੁਸੀਂ ਅਦਰਕ ਦਾ ਸੇਵਨ ਵੀ ਕਰ ਸਕਦੇ ਹੋ। ਇਸ ਵਿਚ ਮਿਲਣ ਵਾਲੇ ਔਸ਼ਧੀ ਗੁਣ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦੇ ਹਨ। ਗੈਸ ਦੀ ਸਮੱਸਿਆ ਵਿਚ ਅਦਰਕ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਅਦਰਕ ਨੂੰ ਗਰਮ ਪਾਣੀ ਵਿਚ ਉਬਾਲ ਕੇ ਜਾਂ ਗਰਮ ਪਾਣੀ ’ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ।

ਗਰਮ ਪਾਣੀ ਵਿਚ ਦਾਲਚੀਨੀ ਪਾ ਕੇ ਪੀਉ

ਐਸੀਡਿਟੀ ਤੋਂ ਰਾਹਤ ਪਾਉਣ ਲਈ ਤੁਸੀਂ ਦਾਲਚੀਨੀ ਦਾ ਸੇਵਨ ਕਰ ਸਕਦੇ ਹੋ। ਗਰਮ ਪਾਣੀ ਵਿਚ ਦਾਲਚੀਨੀ ਪਾਉ। ਫਿਰ ਇਸ ਪਾਣੀ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾਉ। ਮਿਸ਼ਰਣ ਦਾ ਸੇਵਨ ਕਰੋ। ਐਸੀਡਿਟੀ ਦੀ ਸਮੱਸਿਆ ਤੋਂ ਤੁਹਾਨੂੰ ਬਹੁਤ ਰਾਹਤ ਮਿਲੇਗੀ।

ਤੁਲਸੀ ਦੇ ਪੱਤੇ

ਤੁਲਸੀ ਦੇ ਪੱਤਿਆਂ ਵਿਚ ਵੀ ਕਈ ਔਸ਼ਧੀ ਗੁਣ ਹੁੰਦੇ ਹਨ। ਸਰਦੀ-ਖਾਂਸੀ ਤੋਂ ਰਾਹਤ ਦੇਣ ਦੇ ਨਾਲ-ਨਾਲ ਇਹ ਐਸੀਡਿਟੀ ਦੀ ਸਮੱਸਿਆ ਵਿਚ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਤੁਲਸੀ ਦੇ ਪੱਤਿਆਂ ਨੂੰ ਪਾਣੀ ਵਿਚ ਪਾ ਕੇ ਉਬਾਲੋ। ਇਸ ਤੋਂ ਬਾਅਦ ਪੱਤਿਆਂ ਦਾ ਪਾਣੀ ਫਿਲਟਰ ਕਰ ਲਵੋ। ਤੁਸੀਂ ਪਾਣੀ ਪੀ ਸਕਦੇ ਹੋ। ਐਸੀਡਿਟੀ ਦੀ ਸਮੱਸਿਆ ਵਿਚ ਬਹੁਤ ਰਾਹਤ ਮਿਲੇਗੀ।

ਨਿੰਬੂ ਦਾ ਸੇਵਨ

ਐਸੀਡਿਟੀ ਤੋਂ ਰਾਹਤ ਪਾਉਣ ਲਈ ਤੁਸੀਂ ਨਿੰਬੂ ਦਾ ਸੇਵਨ ਕਰ ਸਕਦੇ ਹੋ। ਐਸੀਡਿਟੀ ਦੀ ਸਮੱਸਿਆ ਵਿਚ ਵੀ ਇਸ ਨੂੰ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਨਿੰਬੂ ਪਾਣੀ ਵਿਚ ਬੇਕਿੰਗ ਸੋਡਾ ਮਿਲਾਉ। ਦੋਹਾਂ ਚੀਜ਼ਾਂ ਨੂੰ ਮਿਲਾ ਕੇ ਪਾਣੀ ਪੀਉ। ਇਸ ਨਾਲ ਐਸੀਡਿਟੀ ਤੋਂ ਬਹੁਤ ਰਾਹਤ ਮਿਲੇਗੀ।

For more news apart from Home Remedies for Acidity in Punjabi, stay tuned to Rozana Spokesman