ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਗਰਮ ਪਾਣੀ ਪੀਣਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਰੀਰ ਵਿਚ ਪਾਣੀ ਦੀ ਕਮੀ ਹੋ ਜਾਣ ਦੀ ਵਜ੍ਹਾ ਨਾਲ ਕਬਜ਼ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।

photo

 

ਮੁਹਾਲੀ: ਜਿਥੇ ਕਈ ਲੋਕ ਠੰਢਾ ਪਾਣੀ ਪੀਂਦੇ ਹਨ ਉਥੇ ਹੀ ਕਈ ਲੋਕ ਗਰਮ ਜਾਂ ਨਿੱਘਾ ਪਾਣੀ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਗਰਮ ਪਾਣੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਗਰਮ ਪਾਣੀ ਸਰੀਰ ਨੂੰ ਅੰਦਰ ਤੋਂ ਸਾਫ਼ ਕਰਦਾ ਹੈ। ਜੇਕਰ ਤੁਹਾਡਾ ਪਾਚਨ ਤੰਤਰ ਠੀਕ ਨਹੀਂ ਰਹਿੰਦਾ ਤਾਂ ਤੁਹਾਨੂੰ ਦਿਨ ਵਿਚ ਦੋ ਵਾਰ ਗਰਮ ਪਾਣੀ ਪੀਣਾ ਚਾਹੀਦਾ ਹੈ। ਸਵੇਰੇ ਗਰਮ ਪਾਣੀ ਪੀਣ ਨਾਲ ਸਰੀਰ ਦੇ ਸਾਰੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਪੂਰਾ ਸਿਸਟਮ ਸਾਫ਼ ਹੋ ਜਾਂਦਾ ਹੈ। ਨਿੰਬੂ ਅਤੇ ਸ਼ਹਿਦ ਪਾਉਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ। 

ਸਰੀਰ ਵਿਚ ਪਾਣੀ ਦੀ ਕਮੀ ਹੋ ਜਾਣ ਦੀ ਵਜ੍ਹਾ ਨਾਲ ਕਬਜ਼ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਰੋਜ਼ ਇਕ ਗਲਾਸ ਸਵੇਰੇ ਗਰਮ ਪਾਣੀ ਪੀਣ ਨਾਲ ਭੋਜਨ ਕਣ ਟੁਟ ਜਾਣਗੇ ਅਤੇ ਅਸਾਨੀ ਨਾਲ ਮਲ ਬਣ ਨਿਕਲ ਜਾਣਗੇ।  ਸਵੇਰ ਦੇ ਸਮੇਂ ਜਾਂ ਫਿਰ ਹਰ ਭੋਜਨ ਤੋਂ ਬਾਅਦ ਇਕ ਗਲਾਸ ਗਰਮ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਚਰਬੀ ਘੱਟ ਹੁੰਦੀ ਹੈ।

ਨਿੰਬੂ ਵਿਚ ਪੈਕਟਿਨ ਫ਼ਾਈਬਰ ਹੁੰਦੇ ਹਨ ਜੋ ਵਾਰ - ਵਾਰ ਭੁੱਖ ਲੱਗਣ ਤੋਂ ਰੋਕਦੇ ਹਨ। ਜਦੋਂ ਵੀ ਤੁਸੀਂ ਕੋਈ ਗਰਮ ਚੀਜ਼ ਖਾਂਦੇ ਜਾਂ ਪੀਂਦੇ ਹੋ ਤਾਂ ਬਹੁਤ ਪਸੀਨਾ ਨਿਕਲਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਪੀਤਾ ਗਿਆ ਪਾਣੀ ਉਸ ਨੂੰ ਠੰਢਾ ਕਰਦਾ ਹੈ, ਉਦੋਂ ਪਸੀਨਾ ਨਿਕਲਦਾ ਹੈ। ਪਸੀਨੇ ਨਾਲ ਚਮੜੀ ਤੋਂ ਲੂਣ ਬਾਹਰ ਨਿਕਲਦਾ ਹੈ ਅਤੇ ਸਰੀਰ ਦੀ ਅਸ਼ੁਧੀ ਦੂਰ ਹੁੰਦੀ ਹੈ।