ਨਹੁੰਆਂ ਨੂੰ ਲੰਮਾ ਅਤੇ ਮਜ਼ਬੂਤ ਬਣਾਉਣ ਲਈ ਅਪਣਾਉ ਘਰੇਲੂ ਨੁਸਖ਼ੇ
ਪੰਜ ਮਿੰਟ ਤਕ ਨਹੁੰਆਂ ਦੀ ਮਾਲਿਸ਼ ਕਰੋ
ਮੁਹਾਲੀ: ਔਰਤਾਂ ਨੂੰ ਲੰਮੇ ਅਤੇ ਮਜ਼ਬੂਤ ਨਹੁੰ ਬਹੁਤ ਪਸੰਦ ਹਨ। ਉਂਜ ਵੀ ਅੱਜਕਲ ਨੇਲ ਆਰਟ ਬਹੁਤ ਪ੍ਰਸਿੱਧ ਹੈ ਅਤੇ ਇਸ ਲਈ ਨਹੁੰਆਂ ਦਾ ਲੰਮਾ ਹੋਣਾ ਜ਼ਰੂਰੀ ਹੁੰਦਾ ਹੈ ਪਰ ਘਰ ਦੇ ਕੰਮ ਕਰਦੇ ਸਮੇਂ ਹਮੇਸ਼ਾ ਨਹੁੰ ਟੁਟ ਜਾਂਦੇ ਹਨ ਅਤੇ ਉਨ੍ਹਾਂ ਦੀ ਚਮਕ ਵੀ ਖ਼ਰਾਬ ਹੋ ਜਾਂਦੀ ਹੈ। ਅਜਿਹੇ ’ਚ ਨਹੁੰਆਂ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਕੁੱਝ ਨੁਸਖ਼ੇ ਅਪਣਾ ਸਕਦੇ ਹੋ। ਆਉ ਜਾਣਦੇ ਹਾਂ ਕੁੱਝ ਨੁਸਖ਼ਿਆਂ ਬਾਰੇ:
ਨਹੁੰਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਉਨ੍ਹਾਂ ਦੀ ਮਸਾਜ਼ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ ਇਕ ਚਮਚ ਜੈਤੂਨ ਦੇ ਤੇਲ ’ਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਨਾਲ ਨਹੁੰਆਂ ਦੀ ਮਸਾਜ ਕਰੋ।
ਇਸ ਲਈ 1 ਚੌਥਾਈ ਕੱਪ ਸੇਬ ਦੇ ਸਿਰਕੇ ’ਚ ਬਰਾਬਰ ਮਾਤਰਾ ’ਚ ਜੈਤੂਨ ਦਾ ਤੇਲ ਅਤੇ ਅੱਧਾ ਕੱਪ ਬੀਅਰ ਮਿਕਸ ਕਰੋ। ਇਸ ਮਿਸ਼ਰਣ ’ਚ 10 ਮਿੰਟ ਲਈ ਹੱਥਾਂ ਨੂੰ ਡੁੱਬੋ ਕੇ ਰੱਖੋ ਅਤੇ ਫਿਰ ਪੰਜ ਮਿੰਟ ਤਕ ਨਹੁੰਆਂ ਦੀ ਮਾਲਿਸ਼ ਕਰੋ। ਹਫ਼ਤੇ ’ਚ ਦੋ ਵਾਰ ਅਜਿਹਾ ਕਰੋ।
ਤੁਹਾਨੂੰ ਅਜਿਹਾ ਕਰਨ ਨਾਲ ਕਾਫ਼ੀ ਫ਼ਾਇਦਾ ਹੋਵੇਗਾ। ਨਹੁੰਆਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਦਿਨ ’ਚ ਦੋ ਵਾਰ ਵੈਸਲੀਨ ਨਾਲ ਮਾਲਿਸ਼ ਕਰੋ। ਲੰਮੇ ਅਤੇ ਮਜ਼ਬੂਤ ਨਹੁੰਆਂ ਲਈ ਨਾਰੀਅਲ ਦਾ ਤੇਲ ਬੇਹੱਦ ਲਾਭਕਾਰੀ ਹੁੰਦਾ ਹੈ। ਇਸ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਨਹੁੰਆਂ ਦੀ ਮਸਾਜ ਕਰੋ।