Eclipses in 2025: ਨਵੇਂ ਸਾਲ 'ਚ ਲੱਗਣਗੇ 2 ਸੂਰਜ ਅਤੇ 2 ਚੰਦਰ ਗ੍ਰਹਿਣ
ਭਾਰਤ 'ਚ ਸਿਰਫ਼ ਇਕ ਗ੍ਰਹਿਣ ਨਜ਼ਰ ਆਵੇਗਾ
There will be 2 solar and 2 lunar eclipses in the new year latest news in punjabi: ਸਾਲ 2025 ਵਿਚ 12 ਵੱਡੀਆਂ ਖਗੋਲੀ ਘਟਨਾਵਾਂ ਹੋਣ ਜਾ ਰਹੀਆਂ ਹਨ। ਇੱਥੇ 4 ਗ੍ਰਹਿਣ, 3 ਸੁਪਰਮੂਨ, 4 ਵੱਡੇ ਗ੍ਰਹਿ ਲੱਗਣਗੇ ਅਤੇ ਸ਼ਨੀ ਬਿਨਾਂ ਰਿੰਗਾਂ ਦੇ ਨਜ਼ਰ ਆਵੇਗਾ।
ਇਸ ਦਾ ਅਰਥ ਇਹ ਹੈ ਕਿ 2 ਜਾਂ 2 ਤੋਂ ਵੱਧ ਗ੍ਰਹਿ ਇੱਕ ਦੂਜੇ ਦੇ ਨੇੜੇ ਆਉਣਗੇ ਜਿਸ ਕਾਰਨ ਇਸ ਸਾਲ 2 ਚੰਦਰ ਗ੍ਰਹਿਣ ਅਤੇ 2 ਸੂਰਜ ਗ੍ਰਹਿਣ ਲਗਣਗੇ, ਪਰ ਭਾਰਤ ਵਿਚ ਸਿਰਫ਼ ਇੱਕ ਚੰਦਰ ਗ੍ਰਹਿਣ ਹੀ ਨਜ਼ਰ ਆਵੇਗਾ। ਜੇਕਰ ਅਗਸਤ ਵਿਚ ਜੁਪੀਟਰ ਅਤੇ ਸ਼ੁੱਕਰ ਦਾ ਸੰਯੋਗ ਹੈ ਤਾਂ ਜੁਪੀਟਰ ਦੇ ਚਾਰ ਚੰਦ ਵੀ ਨਜ਼ਰ ਆਉਣਗੇ।
ਨਵੰਬਰ ਵਿਚ ਸ਼ਨੀ ਸਿਰਫ਼ ਇੱਕ ਗੋਲ ਗ੍ਰਹਿ ਦੀ ਤਰ੍ਹਾਂ ਦਿਖਾਈ ਦੇਵੇਗਾ, ਇਸ ਦੇ ਰਿੰਗ ਦਿਖਾਈ ਨਹੀਂ ਦੇਣਗੇ। ਇਹ ਅਦਭੁਤ ਘਟਨਾ 15 ਸਾਲਾਂ ਬਾਅਦ ਵਾਪਰੇਗੀ। ਇਸ ਸਾਲ ਸ਼ੁੱਕਰ-ਸ਼ਨੀ, ਜੁਪੀਟਰ-ਸ਼ੁੱਕਰ, ਚੰਦਰਮਾ-ਬੁੱਧ ਅਤੇ ਚੰਦਰ-ਸ਼ੁੱਕਰ ਇਕ ਦੂਜੇ ਦੇ ਨੇੜੇ ਆਉਣਗੇ। ਇਸ ਕਾਰਨ ਵਿਸ਼ਵ ਪੱਧਰ ਉਤੇ ਮੌਸਮੀ ਤਬਦੀਲੀਆਂ ਵਾਪਰਦੀਆਂ ਸਕਦੀਆਂ ਹਨ। ਖ਼ਗੋਲ ਵਿਗਿਆਨ ਅਨੁਸਾਰ, ਗ੍ਰਹਿ ਸੰਯੋਜਨ ਦਾ ਅਰਥ ਹੈ ਕਿ ਦੋ ਗ੍ਰਹਿਆਂ ਦਾ ਇੱਕ ਦੂਜੇ ਦੇ ਬਹੁਤ ਨੇੜੇ ਆਉਣਾ।
ਇਹ ਘਟਨਾ ਉਦੋਂ ਦਿਖਾਈ ਦਿੰਦੀ ਹੈ ਜਦੋਂ ਇਹ ਗ੍ਰਹਿ ਧਰਤੀ ਤੋਂ ਦੇਖੇ ਜਾਣ 'ਤੇ ਇੱਕੋ ਲਾਈਨ ਵਿਚ ਆਉਂਦੇ ਹਨ। ਜਦੋਂ ਗ੍ਰਹਿ ਇਕੱਠੇ ਹੁੰਦੇ ਹਨ, ਉਹ ਅਸਮਾਨ ਵਿਚ ਨੇੜੇ ਦਿਖਾਈ ਦਿੰਦੇ ਹਨ, ਪਰ ਅਸਲ ਵਿਚ ਇੱਕ ਦੂਜੇ ਤੋਂ ਬਹੁਤ ਦੂਰ ਹੁੰਦੇ ਹਨ, ਕੇਵਲ ਧਰਤੀ ਤੋਂ ਇੱਕ ਦੂਜੇ ਦੇ ਨੇੜੇ ਦਿਖਾਈ ਦਿੰਦੇ ਹਨ।