ਪੱਗ ਨੂੰ ਅਸੀਂ ਪੱਗੜੀ, ਪੱਗ ਜਾਂ ਦਸਤਾਰ ਵੀ ਕਹਿ ਸਕਦੇ ਹਾਂ ਪਰ ਸਿੱਖ ਲਈ,ਇਹ ਉਸਦੀ ਪੱਗ ਉਸਦੀ ਪਛਾਣ ਹੈ। ਇਹ ਸਿੱਖ ਧਰਮ ਦਾ ਪ੍ਰਤੀਕ ਮੰਨੀ ਜਾਂਦੀ ਹੈ। ਪੱਗ ਸਿਰਫ ਪੰਜ ਸੱਤ ਗਜ ਦਾ ਉਹ ਕੱਪੜਾ ਨਹੀਂ ਹੈ ਜੋ ਉਨ੍ਹਾਂ ਦੇ ਸਿਰ ਨੂੰ ਢੱਕ ਲੈਂਦਾ ਹੈ ਸਗੋਂ ਉਹਨਾਂ ਦਾ ਮਾਣ ਵੀ ਹੈ। ਜਦੋਂ ਸਿੱਖ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਉਹ ਸਿਰ 'ਤੇ ਪੱਗ ਬੰਨ ਕੇ ਹੀ ਬਾਹਰ ਜਾਂਦਾ ਹੈ।
ਇਸਦਾ ਇਹ ਮਤਲਬ ਹੈ ਕਿ ਪੱਗ ਨੂੰ ਅਲੱਗ-ਅਲੱਗ ਰੰਗਾਂ ਵਿੱਚ ਬੰਨਿਆ ਜਾਂਦਾ ਹੈ। ਇਸ ਦੇ ਬਹੁਤ ਸਾਰੇ ਰੰਗ ਹੁੰਦੇ ਹਨ।ਪੁਰਾਤਨ ਸਮੇਂ ਦੇ ਨਾਲ-ਨਾਲ ਇਸਦੇ ਫੈਸ਼ਨ ਰੁਤਬੇ ਬਦਲਦੇ ਰਹੇ ਹਨ।