ਸੁੰਦਰਤਾ ਔਰਤ ਦਾ ਗਹਿਣਾ

ਜੀਵਨ ਜਾਚ, ਜੀਵਨਸ਼ੈਲੀ

ਕਿਰਨ ਅੱਜ ਜਲਦੀ ਉਠ ਗਈ ਤੇ ਘਰ ਦੇ ਕੰਮ ਨਿਬੇੜ ਕੇ ਅਖ਼ਬਾਰ ਚੁੱਕ ਕੇ ਪੜ੍ਹਨ ਲੱਗ ਪਈ। ਪੜ੍ਹਦੀ-ਪੜ੍ਹਦੀ ਦੀ ਨਿਗ੍ਹਾ ਇਕੋ ਜਗ੍ਹਾ ਰੁਕ ਗਈ, ਅੱਖਾਂ ਅੱਡੀਆਂ ਦੀਆਂ ਅੱਡੀਆਂ ਹੀ ਰਹਿ ਗਈਆਂ ਜਦੋਂ ਰੇਖਾ ਦੀ ਫ਼ੋਟੋ ਵੇਖੀ। ਵੇਖ ਕੇ ਸੋਚਣ ਲੱਗ ਪਈ, ਹਾਏ ਏਨੀ ਵੱਧ ਉਮਰ ਵਿਚ ਰੇਖਾ ਕਿੰਨੀ ਸੋਹਣੀ ਲਗਦੀ ਹੈ। ਲਗਦਾ ਹੈ ਇਸ ਨੇ ਕਦੇ ਬੁਢੇ ਹੀ ਨਹੀਂ ਹੋਣਾ। ਸ਼ਾÂਿ ਰੱਬ ਤੋਂ ਸਦਾ ਜਵਾਨ ਰਹਿਣ ਦਾ ਵਰਦਾਨ ਲੈ ਕੇ ਹੀ ਇਸ ਦੁਨੀਆਂ ਤੇ ਆਈ ਹੈ। ਕਿਰਨ ਭੱਜ ਕੇ ਸੀਸ਼ੇ ਮੂਹਰੇ ਖੜ ਗਈ ਤੇ ਅਪਣੇ ਚੇਹਰੇ ਨੂੰ ਧਿਆਨ ਨਾਲ ਵੇਖਣ ਲੱਗ ਪਈ। ਕਿਤੇ-ਕਿਤੇ ਛਾਈਆਂ, ਕਾਲੇ ਦਾਗ਼ ਵੇਖ ਕੇ ਉਦਾਸ ਹੋ ਗਈ। ਕਿਰਨ ਦੇ ਪਿਤਾ ਜੀ ਉਦਾਸ ਬੈਠੀ ਨੂੰ ਵੇਖ ਕੇ ਕਹਿਣ ਲਗੇ, ''ਕੀ ਗੱਲ ਪੁੱਤਰਾ ਸਵੇਰੇ-ਸਵੇਰੇ ਮੂੰਹ ਦੇ 12 ਵਜਾਏ ਹੋਏ ਹਨ? ਕੀ ਗੱਲ ਰਾਜੇ, ਮੰਮੀ ਨੇ ਝਿੜਕ ਦਿਤਾ?'' ਕਿਰਨ ਨੇ ਢੋਲ ਵਾਂਗ ਸਿਰ ਹਿਲਾ ਦਿਤਾ। ''ਕੀ ਗੱਲ ਪੈਸੇ ਚਾਹੀਦੇ ਨੇ ਮੇਰੇ ਪੁੱਤਰ ਨੂੰ?'' ਕਿਰਨ ਨੇ ਮੂੰਹ ਲਟਕਾ ਕੇ ਸਿਰ ਹਿਲਾ ਦਿਤਾ। ''ਫਿਰ ਦਸ ਕੀ ਹੋਇਆ?'' ਪਾਪਾ ਬੋਲੇ। ਕਿਰਨ ਨੇ ਝੱਟ ਅਖ਼ਬਾਰ ਚੁੱਕ ਕੇ ਪਾਪਾ ਸਾਹਮਣੇ ਕੀਤਾ, ''ਪਾਪਾ ਆਹ ਵੇਖੋ ਰੇਖਾ ਬੁਢੀ ਉਮਰ ਵਿਚ ਫਿਰਦੀ ਹੈ, ਫਿਰ ਵੀ ਏਨੀ ਸੋਹਣੀ ਤੇ ਮੈਨੂੰ ਵੇਖੋ ਮੇਰੇ ਚਿਹਰੇ ਦਾ ਕੀ ਹਾਲ ਹੈ, ਹੁਣੇ ਤੋਂ ਬੁੱਢੀ ਲਗਦੀ ਹਾਂ।'' ਪਾਪਾ ਨੇ ਕਿਹਾ, ''ਪੁੱਤਰ ਉਹ ਤਾਂ ਸਟਾਰ ਨੇ। ਉਨ੍ਹਾਂ ਦਾ ਖਾਣਾ-ਪੀਣਾ ਰਹਿਣੀ ਸਹਿਣੀ ਵੱਡੇ ਪੱਧਰ ਦੇ ਪ੍ਰੋਡਕਟ ਵਰਤਦੇ ਹਨ, ਸਕਿੱਨ ਵਿਚ ਲੱਖਾਂ ਰੁਪਏ ਦੇ ਇੰਜੈਕਸ਼ਨ  ਲਗਾਉਂਦੇ ਹਨ ਜਿਸ ਕਾਰਨ ਉਹ ਸੋਹਣੇ ਲਗਦੇ ਹਨ, ਆਪਾਂ ਉਨ੍ਹਾਂ ਦੀ ਰੀਸ ਕਿਵੇਂ ਕਰ ਲਵਾਂਗੇ? ਜੇਕਰ ਫਿਰ ਵੀ ਤੂੰ ਚਾਹੁੰਦੀ ਹੈ ਕਿ ਮੈਂ ਸੋਹਣੀ ਦਿਸਾਂ ਤਾਂ ਪੁੱਤਰਾ ਆਯੁਰਵੈਦ ਵਿਚ ਹੱਥ ਅਜ਼ਮਾ ਕੇ ਵੇਖ।'' ''ਪਾਪਾ ਆਯੁਰਵੈਦਿਕ ਬਾਰੇ ਕਿਸ ਨੂੰ ਪੁੱਛਾਂ?'' ਕਿਰਨ ਝੱਟ ਬੋਲੀ। ''ਪੁਤਰਾ ਅਖ਼ਬਾਰਾਂ ਵਿਚ ਹੁਣ ਬਹੁਤ ਨੁਸਖ਼ੇ ਆਉਂਦੇ ਨੇ।'' ਠੀਕ ਹੈ ਪਾਪਾ ਮੈਂ ਹੁਣ ਆਯੁਰਵੈਦ ਵਲ ਧਿਆਨ ਦੇਵਾਂਗੀ। ਅਖ਼ਬਾਰ ਦਾ ਬੇਸਬਰੀ ਨਾਲ ਇੰਤਜਾਰ ਕਰਾਂਗੀ। ਕਿਰਨ ਨੇ ਪਾਪਾ ਦੀ ਗੱਲ ਲੜ ਬੰਨ੍ਹ ਲਈ। ਹੁਣ ਪਾਠਕੋ ਤੁਹਾਡੀ ਵਾਰੀ ਹੈ। ਗੱਲ ਲੜ ਬਨਣ ਦੀ ਸੋਹਣਾ ਕੌਣ ਨਹੀਂ ਦਿਸਣਾ ਚਾਹੁੰਦਾ, ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ, ਭਾਵੇਂ ਹੋਵੇ ਬੁਢੀ। ਜੀ ਹਾਂ, ਅੱਜ ਦੇ ਆਧੁਨਿਕ ਜ਼ਮਾਨੇ ਵਿਚ ਤਾਂ ਹਰ ਕੋਈ ਰੂਪ ਨੂੰ ਸਾਂਭ ਕੇ ਰਖਣਾ ਚਾਹੁੰਦਾ ਹੈ। ਸੁੰਦਰਤਾ ਬਰਕਰਾਰ ਕਿਵੇਂ ਰਹੇ, ਇਹ ਕੋਈ ਨਹੀਂ ਸੋਚਦਾ, ਉਮਰ ਨੂੰ ਸਥਿਰ ਰਖਣਾ ਕੋਈ ਔਖੀ ਗੱਲ ਨਹੀਂ। ਚੰਗਾ ਖਾਉ, ਸਮੇਂ ਸਿਰ ਖਾਉ, ਸੋਚ ਸਮਝ ਕੇ ਖਾਉ ਬਸ ਇਹੀ ਨੁਕਤਾ ਹੈ। ਖਾਣੇ ਵਿਚ ਫੱਲ ਫ਼ਰੂਟ ਸ਼ਾਮਲ ਕਰੋ, ਕੱਚੀਆਂ ਸ਼ਬਜ਼ੀਆਂ ਖਾਉ, ਸਦਾ ਰੱਜ ਕੇ ਨਾ ਖਾਉ। ਅਚਾਰ, ਖੱਟੀ ਚੀਜ਼ ਬੰਦ ਕਰੋ, ਹਮੇਸ਼ਾ ਵਧੀਆ ਚੀਜ਼ਾਂ ਹੀ ਖਾਉ। ਪਾਣੀ ਜ਼ਿਆਦਾ ਪੀਉ ਜਿਸ ਨਾਲ ਸ੍ਰੀਰ ਦੇ ਗੰਦੇ ਟੌਕਸਿਨ ਬਾਹਰ ਨਿਕਲਦੇ ਰਹਿਣ, ਵਿਦੇਸ਼ੀ ਕਰੀਮਾਂ ਛੱਡੋ, ਸਵਦੇਸ਼ੀ ਵਰਤੋਂ, ਅਜਕਲ ਬਾਜ਼ਾਰ ਵਿਚ ਅਜਿਹੀਆਂ ਘਾਤਕ ਕਰੀਮਾਂ ਚਲ ਰਹੀਆਂ ਹਨ ਜੋ ਇਕਦਮ ਚੇਹਰਾ ਲਾਲ ਸੁਰਖ਼ ਕਰ ਦੇਂਦੀਆਂ ਹਨ, ਪਰ ਜਦੋਂ ਵਰਤਣੋਂ ਹੱਟ ਗਏ ਤਾਂ ਚੇਹਰੇ ਦਾ ਸਤਿਆਨਾਸ ਕਰ ਬੈਠਦੇ ਹੋ। ਬਹੁਤ ਸੋਚ ਸਮਝ ਕੇ ਤੇ ਪਰਖ ਕਰ ਕੇ ਹੀ ਹਰ ਚੀਜ਼ ਦੀ ਵਰਤੋਂ ਕਰੋ। ਕੁੱਝ ਆਯੁਰਵੈਦਿਕ ਨੁਸਖ਼ੇ ਅਜ਼ਮਾ ਕੇ ਵੇਖੋ।
- ਸੰਗਤਰਾ ਛਿੱਲਕਾ ਚੁਰਨ 90 ਗਰਾਮ, ਚੰਦਨ ਅਸਲੀ 10 ਗ੍ਰਾਮ, ਕੇਸਰ 1 ਗ੍ਰਾਮ ਪਾਊਡਰ ਬਣਾ ਕੇ ਰਖੋ।
ਜਦੋਂ ਲਾਉਣਾ ਹੋਵੇ ਜਿੰਨਾ ਚੇਹਰੇ ਨੂੰ ਲੋੜ ਹੈ, ਉਨਾਂ ਦੁੱਧ ਵਿਚ ਭਿਉ ਦਿਉ, ਰਾਤ ਨੂੰ ਰਖੋ ਸਵੇਰੇ ਪੇਸਟ ਬਣਾ ਕੇ ਚੇਹਰੇ ਉਤੇ ਲਗਾਉ। ਅੱਧਾ ਘੰਟਾ ਰਖੋ ਬਾਅਦ ਵਿਚ ਧੋ ਲਵੋ, ਚੇਹਰਾ ਗ਼ੁਲਾਬ ਵਾਂਗ ਖਿੜੇਗਾ।
- ਬੇਸਣ ਦੋ ਚਮਚ ਗਲੈਸਰੀਨ 2 ਚਮਚ, ਐਲੋਵੇਰਾ ਜੈੱਲ ਪੇਸਟ ਬਣਾ ਕੇ ਰਾਤ ਨੂੰ ਵਰਤੋਂ ਛਾਈਆਂ ਲਈ ਬੈਸਟ ਹੈ।
-ਗਾਂ ਦਾ ਦੁੱਧ ਥੋੜਾ ਜਿਹਾ ਗੁੜ, ਹਲਦੀ 3 ਗ੍ਰਾਮ ਰੋਜ਼ ਰਾਤ ਨੂੰ ਪਿਉ, ਖ਼ੂਨ ਸ਼ੁੱਧ ਹੁੰਦਾ ਹੈ, ਚੇਹਰਾ ਨਿਖਰਦਾ ਹੈ।
- ਕੱਚਾ ਆਲੂ ਰਸ, ਮੁਲਤਾਨੀ ਮਿੱਟੀ, ਸ਼ਹਿਦ 10-10 ਗਰਾਮ ਰਾਤ ਨੂੰ ਚੇਹਰੇ ਉਤੇ ਲੇਪ ਕਰੋ। ਛਾਈਆਂ, ਕੀਲਾਂ ਮੁਹਾਸੇ, ਕਾਲੇ ਦਾਗਾਂ ਵਿਚ ਲਾਭਦਾਇਕ ਹੈ।
- ਅਸਲੀ ਰੁਮੀ ਮਸਤਗੀ 250 ਤੋਂ 500 ਗ੍ਰਾਮ ਰੋਜ਼ ਇਕ ਵਾਰ ਚੇਹਰੇ ਉਤੇ ਲਗਾਉ। ਇਸ ਨਾਲ ਨਿਖਾਰ ਆਉਂਦਾ ਹੈ।
-ਗੋਰਖਮੁੰਡੀ ਅਰਕ 25-50 ਐਮ.ਐਲ ਦਿਨ ਵਿਚ ਤਿੰਨ ਵਾਰ ਛਾਈਆਂ ਦਾਗ਼ ਲਈ ਵਧੀਆ ਹੈ।
- ਖੀਰੇ ਦਾ ਰਸ 20 ਐਮ.ਐਲ ਨਿੰਬੂ ਰਸ 10 ਐਮ.ਐਲ, ਹਲਦੀ 2 ਗਰਾਮ ਮਿਲਾ ਕੇ ਚੇਹਰੇ, ਗਰਦਨ, ਹੱਥਾਂ ਪੈਰਾਂ ਤੇ ਲੇਪ ਕਰੋ। ਅੱਧੇ ਘੰਟੇ ਬਾਅਦ ਧੋਅ ਦਿਉ, ਦਿਨਾਂ ਵਿਚ ਚਮੜੀ ਸੁੰਦਰ ਹੋਵੇਗੀ।
ਮਜੀਠ, ਕੇਸਰ, ਦਾਰੂ ਹਲਦੀ, ਅਸਲੀ, ਕਾਲੇ ਦਾਗ਼ ਦੀ ਕੋਮਲ ਕੋਪਲ, ਲਾਖ, ਦਸ਼ਮੂਲ ਮਲੱਠੀ 4-4 ਤੋਲਾ ਇਨ੍ਹਾਂ ਨੂੰ ਪੀਹ ਕੇ ਬਰਾਬਰ-ਬਰਾਬਰ ਲੈ ਕੇ 6 ਕਿਲੋ ਪਾਣੀ ਵਿਚ ਪਕਾਉ। ਜਦ ਪਾਣੀ 2 ਕਿਲੋ ਰਹਿ ਜਾਵੇ ਤਾਂ ਇਸ ਵਿਚ ਤਿਲਾਂ ਦਾ ਤੇਲ 200 ਗ੍ਰਾਮ ਅਤੇ ਬਕਰੀ ਦਾ ਦੁੱਧ 500 ਗਰਾਮ ਪਾ ਦਿਉ। ਕੜਾਹੀ ਵਿਚ ਉਦੋਂ ਤਕ ਉਬਾਲਾ ਦਿੰਦੇ ਰਹੋ ਜਦੋਂ ਤਕ ਸਿਰਫ਼ ਤੇਲ ਨਾ ਰਹਿ ਜਾਵੇ। ਛਾਣ ਕੇ ਸ਼ੀਸ਼ੀ ਵਿਚ ਰੱਖੋ ਲਵੋ। ਇਸ ਤੇਲ ਨੂੰ ਰੋਜ਼ ਰਾਤ ਨੂੰ ਮੂੰਹ ਤੇ ਮੱਲ ਕੇ ਸੌਂ ਜਾਇਆ ਕਰੋ। ਸਵੇਰੇ ਧੋ ਦਿਉ। ਕੁੱਝ ਦਿਨ ਵਿਚ ਮੂੰਹ ਚਮਕਦਾਰ ਤੇ ਸੁੰਦਰ ਹੋ ਜਾਵੇਗਾ। ਹਰ ਨੁਸਖ਼ਾ ਅਪਣਾ ਵਖਰਾ-ਵਖਰਾ ਅਸਰ ਵਿਖਾ ਸਕਦਾ ਹੈ। ਅਪਣੇ ਚੇਹਰੇ ਦਾ ਖ਼ਿਆਲ ਰਖੋ। ਵਧੀਆ ਸਾਬਣ, ਕੁਦਰਤੀ ਚੀਜ਼ਾਂ ਦੀ ਵਰਤੋਂ ਕਰੋ। ਵੇਖੀਏ ਤਾਂ ਆਪਾਂ ਰੇਖਾ ਨੂੰ ਵੀ ਮਾਤ ਪਾ ਸਕਦੇ ਹਾਂ, ਜੇਕਰ ਆਯੁਰਵੈਦ ਦੀ ਦਿਲ ਤੋਂ ਵਰਤੋਂ ਕੀਤੀ ਜਾਵੇ।