ਇਸ ਘੜੀ ਨੂੰ ਪਾਉਣ ਨਾਲ ਹੱਥ ਬਣ ਜਾਵੇਗਾ ਟੱਚਸਕ੍ਰੀਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇਕ ਅਜਿਹੀ ਸਮਾਰਟ ਘੜੀ ਬਣਾਈ ਗਈ ਹੈ ਜਿਸ ਨੂੰ ਪਾਉਣ ਨਾਲ ਹੱਥ ਟੱਚਸਕ੍ਰੀਨ ਦੀ ਤਰ੍ਹਾਂ ਕੰਮ ਕਰਨ ਲਗਣਗੇ।  ਇਸ ਸਮਾਰਟ ਘੜੀ ਨੂੰ ਪੇਂਸਿਲਵੇਨਿਆ ਦੇ ਪਿਟਸਬਰਗ 'ਚ ਸਥਿਤ...

Smartwatch

ਪਿਟਸਬਰਗ : ਇਕ ਅਜਿਹੀ ਸਮਾਰਟ ਘੜੀ ਬਣਾਈ ਗਈ ਹੈ ਜਿਸ ਨੂੰ ਪਾਉਣ ਨਾਲ ਹੱਥ ਟੱਚਸਕ੍ਰੀਨ ਦੀ ਤਰ੍ਹਾਂ ਕੰਮ ਕਰਨ ਲਗਣਗੇ।  ਇਸ ਸਮਾਰਟ ਘੜੀ ਨੂੰ ਪੇਂਸਿਲਵੇਨਿਆ ਦੇ ਪਿਟਸਬਰਗ 'ਚ ਸਥਿਤ ਕਰਨੇਗੀ ਮੇਲੋ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਬਣਾਇਆ ਹੈ। ਸਮਾਰਟ ਘੜੀ ਅੰਦਰ ਪ੍ਰੋਜੈਕਟਰ ਲਗਾਇਆ ਗਿਆ ਹੈ ਜਿਸ ਨਾਲ ਤੁਹਾਡਾ ਹੱਥ ਇਕ ਟੱਚਸਕ੍ਰੀਨ ਦੀ ਤਰ੍ਹਾਂ ਕੰਮ ਕਰਨ ਲਗਦਾ ਹੈ। ਲੂਮੀਵਾਚ ਨਾਮ ਦੀ ਇਸ ਸਮਾਰਟ ਘੜੀ ਨੂੰ ਪਾਉਣ ਨਾਲ 40 ਵਰਗ ਸੈਂਟੀਮੀਟਰ ਦੀ ਥਾਂ ਟੱਚਸਕ੍ਰੀਨ 'ਚ ਬਦਲ ਜਾਂਦੀ ਹੈ। ਹਾਲਾਂਕਿ, ਲੂਮੀਵਾਚ ਵਰਗੀ ਘੜੀਆਂ ਦੇ ਮੁਕਾਬਲੇ ਪੰਜ ਗੁਣਾ ਵੱਡੀ ਹੈ।  

ਐਂਡਰਾਇਡ ਆਪਰੇਟਿੰਗ ਸਿਸਟਮ ਨਾਲ ਆਉਣ ਵਾਲੀ ਇਸ ਸਮਾਰਟ ਘੜੀ 'ਚ ਬਲੂਟੁੱਥ, ਵਾਈ-ਫ਼ਾਈ ਵਰਗੇ ਫ਼ੀਚਰਜ਼ ਦਿਤੇ ਗਏ ਹਨ।  ਇਸ ਘੜੀ ਨੂੰ ਬਣਾਉਣ ਵਾਲਿਆਂ ਨੇ ਇਸ ਦਾ ਇਕ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਇਹ ਘੜੀ ਕਿਸ ਤਰ੍ਹਾਂ ਕੰਮ ਕਰਦੀ ਹੈ। ਵੀਡੀਓ ਮੁਤਾਬਕ, ਯੂਜ਼ਰ ਅਪਣੀ ਘੜੀ ਨੂੰ ਅਨਲਾਕ ਕਰਦਾ ਹੈ। ਇਸ ਤੋਂ ਬਾਅਦ ਉਹ ਅਪਣੇ ਹੱਥ 'ਤੇ ਐਪਸ ਨੂੰ ਖੋਲ ਸਕਦਾ ਹੈ।

ਇਸ ਤੋਂ ਇਲਾਵਾ ਉਹ ਤਸਵੀਰਾਂ ਹੱਥ 'ਤੇ ਹੀ ਐਡਿਟ ਵੀ ਕਰ ਸਕਦਾ ਹੈ। ਲੂਮੀਵਾਚ ਦੀ ਕੀਮਤ ਤਕਰੀਬਨ 40,000 ਰੁਪਏ ਹੋ ਸਕਦੀ ਹੈ।  ਇਹ ਕਈ ਹੋਰ ਘੜੀਆਂ ਦੇ ਮੁਕਾਬਲੇ ਸਸਤੀ ਵੀ ਹੀ ਹੈ। ਇਸ ਘੜੀ 'ਚ ਜਿਸ ਲੇਜ਼ਰ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਉਸ ਨਾਲ ਇਸ ਨੂੰ ਖੁੱਲੇ ਅਸਮਾਨ 'ਚ ਵੀ ਸਾਫ਼ ਤੌਰ 'ਤੇ ਦੇਖਣ 'ਚ ਕੋਈ ਮੁਸ਼ਕਿਲ ਨਹੀਂ ਆਉਣੀ।

ਲੂਮੀਵਾਚ 'ਚ ਐਂਡਰਾਇਡ 5.1 ਦੇ ਨਾਲ ਕਵਾਲਕੋਮ 1.2 ਗੀਗਾਹਰਟਜ਼ ਕਵਾਡ ਕੋਰ ਪ੍ਰੋਸੈੱਸਰ ਵੀ ਦਿਤਾ ਗਿਆ ਹੈ। ਇਸ ਤੋਂ ਇਲਾਵਾ ਇਹ ਘੜੀ ਚਾਰ ਜੀਬੀ ਮੈਮਰੀ ਅਤੇ 768 ਐਮਬੀ ਰੈਮ ਨਾਲ ਆਵੇਗੀ। ਉਥੇ ਹੀ ਖੋਜਕਾਰਾਂ ਦਾ ਦਾਅਵਾ ਹੈ ਕਿ 740 ਐਮਏਐਚ ਦੀ ਬੈਟਰੀ ਵਾਲੀ ਇਹ ਲੂਮੀਵਾਚ ਇਕ ਦਿਨ ਤਕ ਅਰਾਮ ਤੋਂ ਚਲ ਜਾਵੇਗੀ।