Royal bedroom: 27 ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਵਿਅਕਤੀ ਨੇ ਬਣਾਇਆ 3.50 ਕਰੋੜ ਦਾ ਕਮਰਾ; ਜਾਣੋ ਕੀ ਹੈ ਇਸ ਦੀ ਖਾਸੀਅਤ

ਏਜੰਸੀ

ਜੀਵਨ ਜਾਚ, ਤਕਨੀਕ

ਬੈੱਡ ਨੂੰ ਤਿਆਰ ਕਰਨ ਲਈ ਇਕ ਸਾਲ ਦਾ ਸਮਾਂ ਲੱਗਿਆ ਹੈ।

27 thousand salary man built a Royal bedroom worth Rs 3.50 crores

Royal bedroom: ਕੀ ਤੁਸੀਂ ਕਦੇ ਅਜਿਹਾ ਕਮਰਾ ਦੇਖਿਆ ਹੈ, ਜਿਸ ਦੀ ਕੀਮਤ 3 ਤੋਂ 3.50 ਕਰੋੜ ਰੁਪਏ ਹੋਵੇ? ਅੱਜ ਅਸੀਂ ਤੁਹਾਨੂੰ ਅਜਿਹੇ ਕਮਰੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿਚ 400 ਕਿਲੋ ਦੇ ਵਜ਼ਨ ਵਾਲਾ ਬੈੱਡ ਹੈ, ਜਿਸ ਉਤੇ ਸੋਨੇ-ਚਾਂਦੀ ਨਾਲ 60 ਲੱਖ ਦਾ ਕੰਮ ਕੀਤਾ ਗਿਆ ਹੈ। ਇਸ ਉਤੇ ਚਿਹਰਾ ਦੇਖਣ ਲਈ 4.5 ਲੱਖ ਰੁਪਏ ਦਾ ਸ਼ੀਸ਼ਾ, 4.80 ਲੱਖ ਰੁਪਏ ਦੀ ਘੜੀ, 35 ਲੱਖ ਦਾ ਟੇਬਲ ਅਤੇ 30 ਲੱਖ ਦਾ ਡ੍ਰੈਸਿੰਗ ਟੇਬਲ ਹੈ। ਅਜਿਹਾ ਬੈੱਡ ਜੈਪੁਰ ਵਿਚ ਸ਼ੁਰੂ ਹੋਏ ਇੰਡੀਆ ਸਟੋਨ ਮਾਰਟ ਵਿਚ ਦੇਖਣ ਨੂੰ ਮਿਲ ਰਿਹਾ ਹੈ, ਇਥੋਂ ਦੇ ਹਾਲ ਨੰਬਰ 1 ਵਿਚ ਸਟਾਲ ਨੰਬਰ 37 ਵਿਚ ਸ਼ਾਹੀ ਬੈੱਡਰੂਮ ਬਣਿਆ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਇਹ ਬੈੱਡਰੂਮ ਬਣਾਇਆ ਹੈ, ਉਸ ਵਿਅਕਤੀ ਦੀ ਤਨਖਾਹ 27 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।

ਕੀ ਹੈ ਬੈੱਡ ਦੀ ਖਾਸੀਅਤ

ਇਸ ਬੈੱਡ ਨੂੰ ਤਿਆਰ ਕਰਨ ਲਈ ਇਕ ਸਾਲ ਦਾ ਸਮਾਂ ਲੱਗਿਆ ਹੈ। ਦਾਅਵਾ ਕੀਤਾ ਜਾ ਹੈ ਇਹ ਬੈੱਡ ਮਾਹਵਾਰੀ ਦੇ ਦਿਨਾਂ ਵਿਚ ਦਰਦ ਤੋਂ ਆਰਾਮ ਦਿੰਦਾ ਹੈ। ਇਸ ਤੋਂ ਇਲਾਵਾ ਡਿਪਰੈਸ਼ਨ ਆਦਿ ਤੋਂ ਪੀੜਤ ਲੋਕਾਂ ਲਈ ਵੀ ਆਰਾਮਦਾਇਕ ਹੈ। ਇਸ ਬੈੱਡਰੂਮ ਦੀ ਹਰੇਕ ਚੀਜ਼ ਨੂੰ ਬਣਾਉਣ ਲਈ 250 ਤੋਂ 300 ਗ੍ਰਾਮ 24 ਕੈਰੇਟ ਸੋਨਾ ਅਤੇ ਲਗਭਗ 350 ਗ੍ਰਾਮ ਚਾਂਦੀ ਦੀ ਵਰਤੋਂ ਕੀਤੀ ਗਈ ਹੈ।

ਬਰੀਕੀ ਨਾਲ ਕੰਮ ਕਾਰਨ ਇਕ ਪੀਸ ਨੂੰ ਪੂਰਾ ਕਰਨ ਲਈ ਮਹੀਨੇ ਲੱਗ ਜਾਂਦੇ ਹਨ। ਡਰੈਸਿੰਗ ਟੇਬਲ ਨੂੰ ਬਣਾਉਣ 'ਚ ਕਰੀਬ 8 ਮਹੀਨੇ ਦਾ ਸਮਾਂ ਲੱਗਿਆ। ਫਾਇਰ ਪਲੇਸ 6-7 ਮਹੀਨਿਆਂ ਵਿਚ ਤਿਆਰ ਹੋਇਆ। ਇਸ ਦਾ ਭਾਰ ਲਗਭਗ 100 ਕਿਲੋ ਹੈ। ਈਗਲ ਟੇਬਲ ਵਿਚ ਹਲਕੇ ਰੂਸੀ ਮੈਲਾਚਾਈਟ ਪੱਥਰ ਦੀ ਵਰਤੋਂ ਕੀਤੀ ਗਈ ਹੈ।

27 thousand salary man built a Royal bedroom worth Rs 3.50 crores

ਆਲੀਸ਼ਾਨ ਬੈੱਡਰੂਮ ਪਿਛੇ ਕਿਸ ਦਾ ਹੱਥ?

ਇਸ ਸ਼ਾਹੀ ਬੈੱਡਰੂਮ ਵਿਵੇਕ ਤੋਤਲਾ ਨਾਂਅ ਦੇ ਵਿਅਕਤੀ ਨੇ ਤਿਆਰ ਕੀਤਾ ਹੈ। ਉਹ ਮੱਧ ਵਰਗ ਪਰਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਸ਼ਿਵ ਕੁਮਾਰ ਜੈਪੁਰ ਸਥਿਤ ਐਨਬੀਸੀ ਕੰਪਨੀ ਵਿਚ ਕੰਮ ਕਰਦੇ ਸਨ ਅਤੇ ਮਾਂ ਸਰਿਤਾ ਮਹੇਸ਼ਵਰੀ ਸਕੂਲ ਵਿਚ ਅਧਿਆਪਕ ਸੀ।

21 ਸਾਲ ਦੀ ਉਮਰ 'ਚ ਵਿਵੇਕ ਨੂੰ ਬੈਂਕ ਆਫ ਪੰਜਾਬ 'ਚ ਹਾਊਸਿੰਗ ਫਾਈਨਾਂਸ ਮੈਨੇਜਰ ਦੀ ਨੌਕਰੀ ਮਿਲ ਗਈ। ਇਕ ਮੱਧ ਵਰਗੀ ਪਰਵਾਰ ਲਈ ਬੈਂਕ ਵਿਚ ਮੈਨੇਜਰ ਦੀ ਨੌਕਰੀ ਮਿਲਣਾ ਵੱਡੀ ਗੱਲ ਸੀ। ਪ੍ਰੋਬੇਸ਼ਨ ਪੀਰੀਅਡ ਦੌਰਾਨ ਉਹ 27 ਹਜ਼ਾਰ ਰੁਪਏ ਤਨਖਾਹ ਲੈ ਰਿਹਾ ਸੀ। ਸਾਰਾ ਪਰਿਵਾਰ ਖੁਸ਼ ਸੀ, ਪਰ ਵਿਵੇਕ ਖੁਸ਼ ਨਹੀਂ ਸੀ। ਕਿਉਂਕਿ ਉਸ ਦਾ ਇਰਾਦਾ ਅਪਣਾ ਕਾਰੋਬਾਰ ਸ਼ੁਰੂ ਕਰਨ ਦਾ ਸੀ। ਉਸ ਨੇ ਅਪਣੇ ਪਰਵਾਰ ਨੂੰ ਅਪਣੇ ਸੁਪਨੇ ਬਾਰੇ ਦਸਿਆ ਅਤੇ ਨੌਕਰੀ ਛੱਡ ਦਿਤੀ।

27 thousand salary man built a Royal bedroom worth Rs 3.50 crores

ਵਿਵੇਕ ਦਾ ਕਹਿਣਾ ਹੈ ਕਿ ਜਿਨ੍ਹਾਂ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੇ ਮੈਨੂੰ ਨੌਕਰੀ ਮਿਲਣ ਦੀ ਵਧਾਈ ਦਿਤੀ, ਉਹੀ ਮੇਰੇ ਨੌਕਰੀ ਛੱਡਣ ਮਗਰੋਂ ਪਿਤਾ ਨੂੰ ਤਾਅਨੇ ਮਾਰਦੇ ਸਨ। ਨੌਕਰੀ ਛੱਡਣ ਤੋਂ ਬਾਅਦ, ਉਸ ਨੇ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਤੋਂ ਡਿਜ਼ਾਈਨਿੰਗ ਦਾ ਕੋਰਸ ਕੀਤਾ ਅਤੇ ਇੰਟੀਰੀਅਰ ਸਟੋਨ ਡਿਜ਼ਾਈਨਿੰਗ ਦੇ ਕੰਮ ਵਿਚ ਜੁੱਟ ਗਿਆ। ਇਸ ਤੋਂ ਬਾਅਦ ਹੌਲੀ-ਹੌਲੀ ਉਸ ਨੂੰ ਕੁਝ ਵੱਡੇ ਪ੍ਰਾਜੈਕਟਾਂ ਲਈ ਕੰਮ ਮਿਲਣ ਲੱਗਿਆ।

ਇੰਝ ਬਦਲੀ ਜ਼ਿੰਦਗੀ

ਵਿਵੇਕ ਨੇ ਦਸਿਆ ਕਿ ਸਾਲ 2015-16 ਵਿਚ ਮੱਕਾ ਮਸਜਿਦ ਦੇ ਕੰਮ ਦੌਰਾਨ ਬਿਨ ਲਾਦੇਨ ਗਰੁੱਪ ਦੇ ਮਾਲਕਾਂ ਨੇ ਉਸ ਨੂੰ ਰੂਸੀ ਕਲਾਕਾਰਾਂ ਦੇ ਮੈਲਾਚੀਟ ਪੱਥਰ ਦੇ ਡਿਜ਼ਾਈਨ ਦਿਖਾਏ ਸਨ। ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਅਜਿਹੀਆਂ ਚੀਜ਼ਾਂ ਬਣਾ ਸਕਦੇ ਹਨ? ਰੂਸ ਤੋਂ ਇਨ੍ਹਾਂ ਨੂੰ ਖਰੀਦਣਾ ਬਹੁਤ ਮਹਿੰਗਾ ਹੋ ਰਿਹਾ ਸੀ। ਲਾਦੇਨ ਗਰੁੱਪ ਦੇ ਇਸ ਸਵਾਲ ਅਤੇ ਵਿਚਾਰ ਨੇ ਵਿਵੇਕ ਦੀ ਜ਼ਿੰਦਗੀ ਬਦਲ ਦਿਤੀ।

27 thousand salary man built a Royal bedroom worth Rs 3.50 crores

ਵਿਵੇਕ ਨੇ ਕਈ ਮਹੀਨਿਆਂ ਤਕ ਰੂਸੀ ਕਲਾ ਦਾ ਅਧਿਐਨ ਕੀਤਾ। ਇਸ ਤੋਂ ਬਾਅਦ, ਮੈਲਾਚਾਈਟ ਪੱਥਰ ਨੂੰ ਛਾਂਟਣ ਵਿਚ ਵੀ ਲੰਬਾ ਸਮਾਂ ਲੱਗ ਗਿਆ। ਉਸ ਨੂੰ ਡਿਜ਼ਾਈਨਿੰਗ ਵਿਚ ਪਹਿਲਾਂ ਹੀ ਮੁਹਾਰਤ ਹਾਸਲ ਸੀ, ਇਸ ਲਈ ਇਸ ਵਿਚ ਜ਼ਿਆਦਾ ਦਿੱਕਤ ਨਹੀਂ ਆਈ। ਉਸ ਨੇ ਜੈਪੁਰ ਵਿਚ ਵਰਕਸ਼ਾਪ ਸਥਾਪਤ ਕੀਤੀ। ਅੱਜ ਇਸ ਵਰਕਸ਼ਾਪ ਵਿਚ ਦੁਨੀਆਂ ਦੇ ਸੱਭ ਤੋਂ ਮਹਿੰਗੇ ਲਗਜ਼ਰੀ ਐਂਟੀਕ ਅਤੇ ਵਿਲੱਖਣ ਮੈਲਾਚੀਟ ਸਟੋਨ ਦੇ ਉਤਪਾਦ ਬਣਾਏ ਜਾ ਰਹੇ ਹਨ। ਵਿਵੇਕ ਦੀ ਟੀਮ ਜ਼ਿਆਦਾਤਕ ਕੰਮ ਹੱਥਾਂ ਨਾਲ ਕਰਦੀ ਹੈ। ਵਿਵੇਕ ਨੇ ਡਿਜ਼ਾਈਨ ਦੇ ਮੁਤਾਬਕ ਇਨ੍ਹਾਂ ਪੱਥਰਾਂ ਨੂੰ ਮੋਲਡਿੰਗ ਅਤੇ ਫਿਨਿਸ਼ ਕਰਨ ਲਈ ਵਿਸ਼ੇਸ਼ ਸਵਦੇਸ਼ੀ ਹੈਂਡ ਟੂਲ ਵੀ ਵਿਕਸਿਤ ਕੀਤੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਵੇਕ ਦੇਸ਼ ਦਾ ਇਕਲੌਤਾ ਵਿਅਕਤੀ ਹੈ ਜੋ ਇਸ ਸਮੇਂ ਮੈਲਾਚਾਈਟ ਪੱਥਰਾਂ ਨਾਲ ਅਜਿਹੇ ਪ੍ਰਯੋਗ ਕਰ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from 27 thousand salary man built a Royal bedroom worth Rs 3.50 crores, stay tuned to Rozana Spokesman)