ਐਂਡਰਾਇਡ ਸਮਾਰਟਫ਼ੋਨ 'ਚ ਡਾਟਾ ਖ਼ਪਤ ਨੂੰ ਇਸ ਤ੍ਰਾਂ ਕਰੋ ਘੱਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਪਿਛਲੇ ਕੁੱਝ ਸਾਲਾਂ 'ਚ ਮੋਬਾਈਲ ਡਾਟਾ ਖ਼ਪਤ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਡਾਟਾ ਜਿੱਥੇ ਸਸਤਾ ਹੋਇਆ ਹੈ ਉਥੇ ਹੀ ਇਸ ਦੀ ਖ਼ਪਤ ਵੀ ਉਸੀ ਅਨੁਪਾਤ 'ਚ ਵੱਧ ਗਈ ਹੈ। ਐਪਸ..

Less Data Consuming

ਪਿਛਲੇ ਕੁੱਝ ਸਾਲਾਂ 'ਚ ਮੋਬਾਈਲ ਡਾਟਾ ਖ਼ਪਤ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਡਾਟਾ ਜਿੱਥੇ ਸਸਤਾ ਹੋਇਆ ਹੈ ਉਥੇ ਹੀ ਇਸ ਦੀ ਖ਼ਪਤ ਵੀ ਉਸੀ ਅਨੁਪਾਤ 'ਚ ਵੱਧ ਗਈ ਹੈ। ਐਪਸ ਹੁਣ ਜ਼ਿਆਦਾ ਡਾਟਾ ਖ਼ਪਤ ਕਰ ਰਹੇ ਹਨ ਅਤੇ ਲਗਾਤਾਰ ਐਪਸ ਅਪਡੇਟ ਮਿਲਦੇ ਰਹਿੰਦੇ ਹਨ। ਸ਼ੁਰੂਆਤ 'ਚ ਵੈੱਬਸਰਫ਼ਿੰਗ ਦੌਰਾਨ ਜ਼ਿਆਦਾਤਰ ਟੈਕਸਟ ਮੈਸੇਜ ਦਾ ਇਸਤੇਮਾਲ ਹੀ ਹੁੰਦਾ ਸੀ ਪਰ ਹੁਣ ਤਸਵੀਰਾਂ ਅਤੇ ਵੀਡੀਓ ਇਸ ਦਾ ਅਹਿਮ ਹਿੱਸਾ ਹੈ।

ਵੀਡੀਓ ਸਟਰੀਮਿੰਗ ਸਰਵਿਸਿਜ ਦਾ ਇਸਤੇਮਾਲ ਜ਼ੋਰਾਂ ਨਾਲ ਹੋ ਰਿਹਾ ਹੈ ਅਤੇ ਸੋਸ਼ਲ ਮੀਡਿਆ ਪਲੈਟਫਾਰਮ ਵਰਗੇ ਕਿ ਫੇਸਬੁਕ, ਟਵਿਟਰ ਅਤੇ ਇੰਸਟਾਗਰਾਮ ਦਾ ਇਸਤੇਮਾਲ ਵੱਧ ਗਿਆ ਹੈ। ਇਹਨਾਂ ਐਪਸ 'ਚ ਵੀਡੀਓ ਸਰਵਿਸਿਜ ਇਹਨਾਂ ਦੀ ਅਹਿਮ ਖੂਬੀਆਂ 'ਚੋਂ ਇਕ ਹੈ। ਇਸ ਸੱਭ ਦੇ ਵਿੱਚ ਸਵਾਲ ਹੈ ਡਾਟਾ ਕਿਵੇਂ ਬਚਾਇਆ ਜਾਵੇ। ਜਦੋਂ ਚਾਰਿਆਂ ਪਾਸੋਂ ਡਾਟਾ ਖ਼ਪਤ ਵਾਲੀਆਂ ਚੀਜ਼ਾਂ ਹੋਣ ਤਾਂ ਅਸੀਂ ਠੀਕ ਤਰੀਕੇ ਤੋਂ ਡਾਟਾ ਕਿਵੇਂ ਇਸਤੇਮਾਲ ਕਰੀਏ ਤਾਕਿ ਸਾਡੀ ਜੇਬ 'ਤੇ ਬਹੁਤ ਬੋਝ ਨਾ ਪਏ।

ਅੱਜ ਅਸੀਂ ਤੁਹਾਨੂੰ ਉਨ੍ਹਾਂ ਤਰੀਕੀਆਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਇਸਤੇਮਾਲ ਕਰ ਤੁਸੀਂ ਮੋਬਾਈਲ ਫ਼ੋਨ 'ਚ ਡਾਟਾ ਖ਼ਪਤ ਘੱਟ ਕਰ ਸਕਦੇ ਹਾਂ। ਆਈਏ ਜਾਣਦੇ ਹਾਂ ਐਂਡਰਾਇਡ ਸਮਾਰਟਫ਼ੋਨ 'ਚ ਡਾਟਾ ਬਚਾਉਣ ਦੇ ਕੁੱਝ ਚੰਗੇਰੇ ਟਿਪਸ..

1. ਐਪਸ ਨੂੰ ਵਾਈ-ਫ਼ਈ 'ਤੇ ਕਰੋ ਅਪਡੇਟ

ਮੋਬਾਈਲ ਡਾਟਾ ਖ਼ਪਤ ਨੂੰ ਘੱਟ ਕਰਨ ਦਾ ਸੱਭ ਤੋਂ ਵਧੀਆ ਤਰੀਕਾ ਹੈ- ਆਟੋਮੈਟਿਕ ਐਪਸ ਅਪਡੇਟ ਨੂੰ ਡਿਸੇਬਲ ਕਰਨਾ। ਪਲੇ ਸਟੋਰ 'ਤੇ ਜਾਓ ਅਤੇ ਫਿਰ Menu>Settings>Auto- update apps 'ਤੇ ਟੈਪ ਕਰੋ। ਹੁਣ, Auto- update apps over Wi-Fi only ਨੂੰ ਸਿਲੈਕਟ ਕਰੋ। ਇਸ ਤੋਂ ਇਲਾਵਾ ਤੁਸੀਂ Do not auto-update apps ਦਾ ਵਿਕਲਪ ਵੀ ਚੁਣ ਸਕਦੇ ਹੋ ਪਰ ਇਸ ਤੋਂ ਬਾਅਦ ਧਿਆਨ ਰੱਖੋ ਕਿ ਲਗਾਤਾਰ ਐਪਸ ਨੂੰ ਮੈਨੁਅਲੀ ਅਪਡੇਟ ਕਰਦੇ ਰਹੋ।

2 . ਲਾਈਟ ਵਰਜਨ ਐਪਸ

ਜੀ ਹਾਂ ਇਹ ਵੀ ਇਕ ਤਰੀਕਾ ਹੈ ਡਾਟਾ ਬਚਾਉਣ ਦਾ। ਅਜਕਲ ਕਈ ਐਪਸ ਦੇ ਘੱਟ ਡਾਟਾ ਖ਼ਪਤ ਕਰਨ ਵਾਲੇ ਵਰਜਨ ਮੌਜੂਦ ਹਨ। ਇਹਨਾਂ 'ਚ ਫੇਸਬੁਕ ਲਾਈਟ ਮੇਸੈਂਜਰ ਲਾਈਟ, ਟਵਿਟਰ ਲਾਈਟ ਵਰਗੇ ਐਪਸ ਸ਼ਾਮਲ ਹਨ।  ਘੱਟ ਡਾਟਾ ਖ਼ਪਤ ਤੋਂ ਇਲਾਵਾ ਇਹ ਐਪਸ ਸਟੋਰੇਜ ਦੀ ਵੀ ਘੱਟ ਖ਼ਪਤ ਕਰਦੇ ਹਨ।

3. ਰਿਸਟਰਿਕਟ ਬੈਕਗਰਾਉਂਡ ਡਾਟਾ

ਐਂਡਰਾਇਡ ਸਮਾਰਟਫ਼ੋਨ 'ਚ ਡਾਟਾ ਦੀ ਜ਼ਿਆਦਾ ਖ਼ਪਤ ਕਰਨ 'ਚ ਉਨ੍ਹਾਂ ਐਪਲੀਕੇਸ਼ਨਜ਼ ਦਾ ਵੱਡਾ ਹੱਥ ਰਹਿੰਦਾ ਹੈ ਜੋ ਬੈਕਗਰਾਊਂਡ 'ਚ ਚਲਦੇ ਰਹਿੰਦੇ ਹਨ। ਇਹਨਾਂ ਐਪਸ ਦੇ ਚਲਦੇ ਬਹੁਤ ਸਾਰਾ ਡਾਟਾ ਬਰਬਾਦ ਹੁੰਦਾ ਰਹਿੰਦਾ ਹੈ।  ਬੈਕਗਰਾਉਂਡ ਡਾਟਾ ਰਿਸਟਰਿਕਟ ਕਰਨ ਦੇ ਨਾਲ ਤੁਸੀਂ ਇਸ ਖ਼ਪਤ ਨੂੰ ਬਚਾ ਸਕਦੇ ਹੋ। ਯਾਨੀ ਤੁਹਾਨੂੰ ਜਦੋਂ ਐਪ ਨੂੰ ਇਸਤੇਮਾਲ ਕਰਨਾ ਹੋਵੇਗਾ, ਇਹ ਉਸ ਸਮੇਂ ਹੀ ਖੁਲੇਗਾ ਨਹੀਂ ਤਾਂ ਬੰਦ ਰਹੇਗਾ। ਸੈਟਿੰਗ 'ਚ Data Usage 'ਚ ਜਾ ਕੇ ਤੁਸੀਂ ਇਸ ਆਪਸ਼ਨ ਨੂੰ ਦੇਖ ਸਕਦੇ ਹੋ। ਇੱਥੇ ਤੁਹਾਨੂੰ ਹਰ ਐਪ ਦੁਆਰਾ ਡਾਟਾ ਖ਼ਪਤ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ।

4 . ਡਾਟਾ ਦੀ ਖ਼ਪਤ ਨੂੰ ਸੀਮਤ ਕਰ ਦਿਓ

ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਅਪਣੇ ਐਂਡਰਾਈਡ ਸਮਾਰਟਫ਼ੋਨ 'ਚ ਡਾਟਾ ਨੂੰ ਸੀਮਤ ਕਰ ਸਕਦੇ ਹੋ। ਸੈਟਿੰਗ 'ਚ ਜਾ ਕੇ ਮੋਬਾਈਲ ਡਾਟਾ ਲਈ ਇਕ ਲਿਮਿਟ ਸੈਟ ਕਰ ਸਕਦੇ ਹੋ। Setting>Data usage>Billing cycle>Data limit 'ਚ ਜਾ ਕੇ ਡਾਟਾ ਦੀ ਸਭ ਤੋਂ ਵੱਧ ਸੀਮਾ (ਅਪਣੀ ਜ਼ਰੂਰਤ ਦੇ ਮੁਤਾਬਕ) ਤੈਅ ਕਰ ਸਕਦੇ ਹੋ। ਇਸ ਦੇ ਨਾਲ ਹੀ ਆਟੋਮੈਟਿਕ ਡਿਸਕਨੈਕਸ਼ਨ ਦਾ ਵਿਕਲਪ ਵੀ ਚੁਣ ਸਕਦੇ ਹੋ। ਯਾਨੀ ਜਦੋਂ ਸੈਟ ਕੀਤੀ ਗਈ ਡਾਟਾ ਦੀ ਲਿਮਿਟ ਖ਼ਤਮ ਹੋਵੋਗੇ ਤਾਂ ਇੰਟਰਨੈਟ ਕਨੈਕਸ਼ਨ ਅਪਣੇ ਆਪ ਬੰਦ ਹੋ ਜਾਵੇਗਾ।