ਫ਼ੇਸਬੁਕ ਜਲਦ ਹੀ ਲਾਂਚ ਕਰੇਗੀ ਨਵਾਂ ਡੇਟਿੰਗ ਫ਼ੀਚਰ
ਫ਼ੇਸਬੁਕ ਜਲਦ ਹੀ ਡੇਟਿੰਗ ਸਰਵਿਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜੀ ਹਾਂ, ਸੋਸ਼ਲ ਨੈਟਵਰਕਿੰਗ ਵੈਬਸਾਈਟ 'ਤੇ ਡੇਟਿੰਗ ਦਾ ਤਜ਼ਰਬਾ ਵੀ ਮਿਲੇਗਾ। ਫ਼ੇਸਬੁਕ ਦੇ ਸੀਈਓ ਮਾਰਕ...
ਨਵੀਂ ਦਿੱਲੀ : ਫ਼ੇਸਬੁਕ ਜਲਦ ਹੀ ਡੇਟਿੰਗ ਸਰਵਿਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜੀ ਹਾਂ, ਸੋਸ਼ਲ ਨੈਟਵਰਕਿੰਗ ਵੈਬਸਾਈਟ 'ਤੇ ਡੇਟਿੰਗ ਦਾ ਤਜ਼ਰਬਾ ਵੀ ਮਿਲੇਗਾ। ਫ਼ੇਸਬੁਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ ਕਿ ਦੁਨੀਆਂ ਦੀ ਸੱਭ ਤੋਂ ਵੱਡੀ ਸੋਸ਼ਲ ਮੀਡੀਆ ਦਿੱਗਜ ਲੋਕਾਂ ਨੂੰ ਰੋਮਾਂਟਿਕ ਰਿਲੇਸ਼ਨਸ਼ਿਪ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ੁਕਰਬਰਗ ਨੇ ਫ਼ੇਸਬੁਕ ਦੀ ਸਾਲਾਨਾ ਐਫ਼8 ਕਾਂਨਫ਼ਰੈਂਸ 'ਚ ਸਾਫ਼ਟਵੇਯਰ ਡਿਵੈਲਪਰਜ਼ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਡੇਟਿੰਗ ਸਰਵਿਸ ਜ਼ਰੀਏ ਲੋਕਾਂ ਨੂੰ ਆਨਲਾਈਨ ਤਰੀਕੇ ਨਾਲ ਹੀ ਆਪਸ 'ਚ ਜੋੜਿਆ ਜਾਵੇਗਾ। ਜ਼ੁਕਰਬਰਗ ਨੇ ਕਿਹਾ ਕਿ ਮੌਜੂਦਾ ਸਮੇਂ 'ਚ 20 ਕਰੋਡ਼ ਲੋਕਾਂ ਨੇ ਫ਼ੇਸਬੁਕ 'ਤੇ ਅਪਣੇ ਆਪ ਨੂੰ ਸਿੰਗਲ ਲਿਸਟ ਕੀਤਾ ਹੈ, ਇਸ ਤੋਂ ਸਾਫ਼ ਹੁੰਦਾ ਹੈ ਕਿ ਨਿਸ਼ਚਿਤ ਤੌਰ 'ਤੇ ਅਜਿਹਾ ਕੁੱਝ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਫ਼ੀਚਰ ਲੰਮੇ ਸਮੇਂ ਤਕ ਚਲਣ ਵਾਲੇ ਰਿਸ਼ਤਿਆਂ ਨੂੰ ਲੱਭਣ ਲਈ ਹੋਵੇਗਾ, ਨਾ ਕਿ ਸਿਰਫ਼ ਇਕ ਜਾਂ ਦੋ ਵਾਰ ਮਿਲਣ ਲਈ ਇਕ ਜ਼ਰੀਆ ਹੋਵੇਗਾ। ਇਹ ਸਰਵਿਸ ਆਪਸ਼ਨਲ ਹੋਵੇਗੀ ਅਤੇ ਇਸ ਨੂੰ ਛੇਤੀ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਜ਼ੁਕਰਬਰਗ ਨੇ ਲਾਂਚ ਲਈ ਕਿਸੇ ਤਰੀਕ ਦਾ ਖੁਲਾਸਾ ਨਹੀਂ ਕੀਤਾ ਹੈ।
ਉਨ੍ਹਾਂ ਮੁਤਾਬਕ, ਡੇਟਿੰਗ ਸਰਵਿਸ ਨੂੰ ਬਣਾਉਂਦੇ ਸਮੇਂ ਨਿੱਜਤਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ, ਇਸ ਲਈ ਫ਼ੇਸਬੁਕ 'ਤੇ ਫਰੈਂਡਲਿਸਟ 'ਚ ਮੌਜੂਦ ਦੋਸਤ ਕਿਸੇ ਯੂਜ਼ਰ ਦੀ ਡੇਟਿੰਗ ਪ੍ਰੋਫ਼ਾਈਲ ਨੂੰ ਨਹੀਂ ਦੇਖ ਪਾਉਣਗੇ।