ਬਿਨਾਂ ਨੈੱਟਵਰਕ ਵੀ ਕਰ ਸਕੋਗੇ ਕਾਲ, ਸਿਰਫ਼ Wi-Fi ਦੀ ਹੋਵੇਗੀ ਜ਼ਰੂਰਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕਾਲ ਡਰਾਪ ਅਤੇ ਖ਼ਰਾਬ ਕਨੈਕਸ਼ਨ ਨਾਲ ਸ਼ਾਇਦ ਹੀ ਕੋਈ ਮੋਬਾਈਲ ਉਪਭੋਗਤਾ ਹੋਵੇਗਾ ਜੋ ਪਰੇਸ਼ਾਨ ਨਾ ਹੋਇਆ ਹੋਵੇ।  ਜਦੋਂ ਵੀ ਅਸੀ ਫ਼ੋਨ 'ਤੇ ਗੱਲ ਕਰਦੇ ਹਾਂ ਤਾਂ ਸਾਡੀ ਕਾਲ...

WiFi calling

ਨਵੀਂ ਦਿੱਲੀ : ਕਾਲ ਡਰਾਪ ਅਤੇ ਖ਼ਰਾਬ ਕਨੈਕਸ਼ਨ ਨਾਲ ਸ਼ਾਇਦ ਹੀ ਕੋਈ ਮੋਬਾਈਲ ਉਪਭੋਗਤਾ ਹੋਵੇਗਾ ਜੋ ਪਰੇਸ਼ਾਨ ਨਾ ਹੋਇਆ ਹੋਵੇ।  ਜਦੋਂ ਵੀ ਅਸੀ ਫ਼ੋਨ 'ਤੇ ਗੱਲ ਕਰਦੇ ਹਾਂ ਤਾਂ ਸਾਡੀ ਕਾਲ ਅਪਣੇ ਆਪ ਹੀ ਕਟ ਜਾਂਦੀ ਹੈ। ਕਈ ਵਾਰ ਖ਼ਰਾਬ ਨੈੱਟਵਰਕ ਕਾਰਨ ਸਾਡੀ ਕਾਲ ਜੁੜ ਹੀ ਨਹੀਂ ਪਾਉਂਦੀ ਹੈ। ਜੇਕਰ ਤੁਸੀਂ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਖੁਸ਼ੀ ਦੀ ਖ਼ਬਰ ਹੈ।

ਜਲਦੀ ਹੀ ਤੁਸੀਂ ਘਰ, ਦਫ਼ਤਰ ਜਾਂ ਵਾਲੇ ਖੇਤਰ 'ਚ ਬਿਨਾਂ ਟੈਲੀਕਾਮ ਨੈੱਟਵਰਕ ਦੇ ਕਾਲ ਕਰ ਸਕੋਗੇ। ਇਸ ਤਕਨੀਕ ਨੂੰ ਇਨਟਰਨੈੱਟ ਟੈਲੀਫ਼ੋਨੀ ਕਹਿੰਦੇ ਹਨ। ਇਸ ਲਈ ਯੂਜ਼ਰ ਨੂੰ ਬਰਾਡਬੈਂਡ ਨੈੱਟਵਰਕ ਦੇ ਵਾਈ - ਫ਼ਾਈ ਨਾਲ ਜੁਡ਼ੇ ਰਹਿਣਾ ਹੋਵੇਗਾ। ਇਨਟਰਨੈੱਟ ਟੈਲੀਫ਼ੋਨੀ ਦੀ ਸਿਫਾਰਿਸ਼ ਟੈਲੀਕਾਮ ਰੈਗੂਲੇਟਰੀ ਨੇ ਕੀਤੀ ਸੀ। ਇਹ ਉਨ੍ਹਾਂ ਉਪਭੋਗਤਾਵਾਂ ਲਈ ਹੋਵੇਗਾ ਜੋ ਮਾੜੇ ਨੈੱਟਵਰਕ ਤੋਂ ਪਰੇਸ਼ਾਨ ਹਨ ਅਤੇ ਕਾਲ ਡਰਾਪ ਦੀ ਸਮੱਸਿਆ ਤੋਂ ਜੂਝ ਰਹੇ ਹਨ।

ਇਸ ਟੈਲੀਫ਼ੋਨੀ ਸਰਵਿਸ ਦੀ ਵਰਤੋਂ ਲਈ ਤੁਹਾਨੂੰ ਅਪਣੇ ਟੈਲੀਕਾਮ ਸਰਵਿਸ ਪ੍ਰੋਵਾਈਡਰ ਤੋਂ ਜਾਰੀ ਕੀਤੀ ਗਈ ਇਕ ਐਪ ਡਾਉਨਲੋਡ ਕਰਨੀ ਹੋਵੇਗੀ। ਇਹ ਸਰਵਿਸ ਅਜਿਹੇ ਯੂਜ਼ਰਸ ਲਈ ਬਿਹਤਰ ਵਿਕਲਪ ਸਾਬਤ ਹੋਵੇਗੀ ਜਿੱਥੇ ਨੈੱਟਵਰਕ ਖ਼ਰਾਬ ਹੈ ਪਰ ਵਾਈ - ਫ਼ਾਈ ਸਿਗਨਲ ਮਜ਼ਬੂਤ। ਜਿਵੇਂ ਕਿ ਜੇਕਰ ਤੁਹਾਡੇ ਕੋਲ ਜੀਓ ਦਾ ਨੰਬਰ ਹੈ ਤਾਂ ਤੁਹਾਨੂੰ ਜੀਓ ਦਾ ਟੈਲੀਫ਼ੋਨੀ ਮਿਲੇਗਾ।

ਅਜਿਹੇ 'ਚ ਤੁਸੀਂ ਉਸੀ ਨੰਬਰ ਦਾ ਇਸਤੇਮਾਲ ਕਰ ਸਕਦੇ ਹੋ ਜੋ ਸਿਮ ਕਾਰਡ ਨਾਲ ਲਿੰਕ ਹੋਵੇ। ਯਾਨੀ ਜੋ ਨੰਬਰ ਤੁਹਾਡੇ ਕੋਲ ਹੈ ਉਹੀ ਟੈਲੀਫ਼ੋਨੀ ਸਰਵਿਸ ਲਈ ਵੀ ਇਸਤੇਮਾਲ ਹੋਵੇਗਾ। ਜੇਕਰ ਯੂਜ਼ਰ ਚਾਹੇ ਤਾਂ ਕਿਸੇ ਦੂਜੀ ਟੈਲੀਕਾਮ ਕੰਪਨੀ ਦੀ ਵੀ ਟੈਲੀਫ਼ੋਨੀ ਐਪ ਡਾਊਨਲੋਡ ਕਰ ਸਕਦਾ ਹੈ। ਅਜਿਹੀ ਸੂਰਤ 'ਚ ਤੁਹਾਨੂੰ ਆਮ ਮੋਬਾਈਲ ਨੰਬਰ ਦੀ ਤਰ੍ਹਾਂ ਹੀ 10 ਡਿਜਿਟ ਦਾ ਨੰਬਰ ਦਿਤਾ ਜਾਵੇਗਾ। ਜਿਸ ਦਾ ਟੈਲੀਫ਼ੋਨੀ ਕਾਲ 'ਚ ਤੁਸੀਂ ਇਸਤੇਮਾਲ ਕਰ ਸਕੋਗੇ।