ਫ਼ੇਸਬੁੱਕ ਨੇ ਯੂਜ਼ਰਜ਼ ਦਾ ਡਾਟਾ 52 ਕੰਪਨੀਆਂ ਨਾਲ ਕੀਤਾ ਸੀ ਸ਼ੇਅਰ : ਰੀਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਪਿਛਲੇ ਦਿਨੀਂ ਪੂਰੇ ਵਿਸ਼ਵ ਵਿਚ ਇਹ ਰੌਲਾ ਪੈਂਦਾ ਰਿਹਾ ਕਿ ਸ਼ੋਸ਼ਲ ਸਾਈਟਸ ਜਿਵੇਂ ਫੇਸਬੁੱਕ ਆਦਿ ਲੋਕਾਂ ਦੇ ਪ੍ਰਾਈਵੇਟ ਡਾਟੇ ਨੂੰ ਦੁਨੀਆਂ ਦੀਆਂ ਵੱਡੀਆਂ......

Facebook

ਨਵੀਂ ਦਿੱਲੀ :  ਪਿਛਲੇ ਦਿਨੀਂ ਪੂਰੇ ਵਿਸ਼ਵ ਵਿਚ ਇਹ ਰੌਲਾ ਪੈਂਦਾ ਰਿਹਾ ਕਿ ਸ਼ੋਸ਼ਲ ਸਾਈਟਸ ਜਿਵੇਂ ਫੇਸਬੁੱਕ ਆਦਿ ਲੋਕਾਂ ਦੇ ਪ੍ਰਾਈਵੇਟ ਡਾਟੇ ਨੂੰ ਦੁਨੀਆਂ ਦੀਆਂ ਵੱਡੀਆਂ 'ਵੱਡੀਆਂ ਸਿਆਸੀ ਪਾਰਟੀਆਂ ਨਾਲ ਸਾਂਝਾ ਕਰਦੀਆਂ ਹਨ। ਜਿਸ ਤੋਂ ਬਾਅਦ ਫੇਸਬੁੱਕ ਦੇ ਮਾਲਕਾਂ ਨੇ ਵੀ ਇਹ ਗੱਲ ਕਬੂਲ ਕੀਤੀ ਸੀ ਕਿ ਉਨ੍ਹਾਂ ਨੇ ਅਜਿਹਾ ਕੀਤਾ ਹੈ। ਹੁਣ ਫੇਸਬੁੱਕ ਬਾਰੇ ਕਈ ਹੋਰ ਵੀ ਰਿਪੋਰਟਾਂ ਮਿਲਣ ਲਗ ਗਈਆਂ ਹਨ। 

ਐੱਨਗੈਜੇਟ ਦੀ ਰਿਪੋਰਟ ਮੁਤਾਬਕ ਫੇਸਬੁੱਕ ਨੇ ਯੂਜ਼ਰਜ਼ ਦੀ ਜਾਣਕਾਰੀ ਨੂੰ 52 ਫਰਮਾਂ ਨਾਲ ਸ਼ੇਅਰ ਕੀਤਾ ਹੈ ਜਿਨ੍ਹਾਂ 'ਚ ਹਾਰਟਵੇਅਰ ਅਤੇ ਸਾਫਟਵੇਅਰ ਨਿਰਮਾਤਾ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਕੰਪਨੀ ਇਨ੍ਹਾਂ 'ਚੋਂ 38 ਕੰਪਨੀਆਂ ਨਾਲ ਸਾਂਝੇਦਾਰੀ ਖਤਮ ਕਰ ਚੁੱਕੀ ਹੈ। ਉਥੇ ਹੀ 7 ਹੋਰ ਕੰਪਨੀਆਂ ਨਾਲ ਜੁਲਾਈ ਮਹੀਨੇ ਤੋਂ ਅਕਤੂਬਰ ਮਹੀਨੇ ਤਕ ਫੇਸਬੁੱਕ ਸਾਂਝੇਦਾਰੀ ਖਤਮ ਕਰੇਗੀ।

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਹਾਊਸ ਐਨਰਜੀ ਐਂਡ ਕਾਮਰਸ ਕਮੇਟੀ ਦੇ ਮੈਂਬਰਾਂ ਦੁਆਰਾ 1,200 ਸਵਾਲ ਪੁੱਛੇ ਜਾਣ 'ਤੇ ਫੇਸਬੁੱਕ ਨੇ 747 ਪੇਜਾਂ 'ਚ ਅਪਣਾ ਜਵਾਬ ਦਿੱਤਾ। ਡਾਕਿਊਮੈਂਟਸ 'ਚ ਫੇਸਬੁੱਕ ਨੇ ਯੂਜ਼ਰਜ਼ ਦੇ ਡਾਟਾ ਨੂੰ ਸਾਂਝਾ ਕਰਨ ਵਾਲੀਆਂ ਰਿਪੋਰਟਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿਤੀ ਹੈ। ਇਸ ਵਿਚ ਦਸਿਆ ਗਿਆ ਹੈ ਕਿ ਕੁਝ ਕੰਪਨੀਆਂ ਨਾਲ ਕਈ ਸਾਲਾਂ ਤੋਂ ਫੇਸਬੁੱਕ ਯੂਜ਼ਰਸ ਦਾ ਡਾਟਾ ਸ਼ੇਅਰ ਕਰਦੀ ਹੈ। ਇਨ੍ਹਾਂ ਕੰਪਨੀਆਂ 'ਚੋਂ ਕੁਝ ਨਾਲ ਸਾਂਝੇਦਾਰੀ ਜਾਰੀ ਰਹੇਗੀ ਅਤੇ ਕੁੱਝ ਨਾਲ ਖਤਮ ਕਰ ਦਿੱਤੀ ਜਾਵੇਗੀ।

ਫੇਸਬੁੱਕ ਦੇ ਭਾਗੀਦਾਰਾਂ ਦੀ ਲਿਸਟ 'ਚ ਸ਼ਾਮਲ ਸਾਰੀਆਂ ਕੰਪਨੀਆਂ ਡਿਵਾਈਸ ਮੇਕਰ ਨਹੀਂ ਹਨ ਸਗੋਂ ਇਨ੍ਹਾਂ 'ਚੋਂ ਕੁੱਝ ਆਪਰੇਟਿੰਗ ਸਿਸਟਮ ਅਤੇ ਸਾਫਟਵੇਅਰ ਨਿਰਮਾਤਾ ਵੀ ਹਨ। ਇਨ੍ਹਾਂ 'ਚ ਅਮਰੀਕੀ ਟੈੱਕ ਬ੍ਰਾਂਡਸ ਐਪਲ, ਅਮੇਜ਼ਨ ਅਤੇ ਮਾਈਕ੍ਰੋਸਾਫਟ ਸ਼ਾਮਲ ਹਨ। ਉਥੇ ਹੀ ਸਾਊਥ ਕੋਰੀਆ ਦੀ ਸੈਮਸੰਗ, ਚੀਨ ਦੀ ਅਲੀਬਾਬਾ ਅਤੇ ਹੁਵਾਵੇ ਵੀ ਇਨ੍ਹਾਂ 'ਚ ਸ਼ਾਮਲ ਹੈ। ਇਸ ਤੋਂ ਇਲਾਵਾ ਐੱਨਗੈਜੇਟ ਨੇ ਲਿਨੋਵੋ ਅਤੇ ਓਪੋ ਵਰਗੀਆਂ ਕੰਪਨੀਆਂ ਦੇ ਵੀ ਇਨ੍ਹਾਂ 'ਚ ਸ਼ਾਮਲ ਹੋਣ ਦੀ ਜਾਣਕਾਰੀ ਦਿਤੀ ਹੈ।

ਰਿਪੋਰਟ ਮੁਤਾਬਕ ਫੇਸਬੁੱਕ ਨੇ ਇਨ੍ਹਾਂ ਕੰਪਨੀਆਂ ਨਾਲ ਐਗਰੀਮੈਂਟ ਸਾਈਨ ਕੀਤਾ ਸੀ ਜਿਸ ਤਹਿਤ ਸਮਾਰਟਫੋਨਸ ਅਤੇ ਹੋਰ ਡਿਵਾਈਸਿਜ਼ 'ਤੇ ਅਪਣੇ ਪਲੇਟਫਾਰਮ ਨੂੰ ਜ਼ਿਆਦਾ ਬਿਹਤਰ ਬਣਾਉਣ ਦਾ ਟੀਚਾ ਰੱਖਿਆ ਸੀ। ਫੇਸਬੁੱਕ ਨੇ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਆਪਰੇਟਿੰਗ ਸਿਸਟਮਸ ਅਤੇ ਹੋਰ ਪ੍ਰੋਡਕਟਸ 'ਤੇ ਫੇਸਬੁੱਕ ਐਪ ਦੇਣ ਦਾ ਫ਼ੈਸਲਾ ਲਿਆ ਸੀ। (ਏਜੰਸੀ)